| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅੰਤਿਕਾ C. ਆਪਣੀ Red Hat Enterprise Linux ਇੰਸਟਾਲੇਸ਼ਨ ਦਾ ਸਮੱਸਿਆ-ਨਿਪਟਾਰਾ | ਅੱਗੇ |
ਜੇਕਰ ਤੁਸੀਂ ਇੱਕ ਗਲਤੀ ਸੁਨੇਹਾ ਪ੍ਰਾਪਤ ਕੀਤਾ ਹੈ, ਜੋ ਕਿ ਇਸਤਰਾਂ ਦਾ ਹੈ Red Hat Enterprise Linux ਇੰਸਟਾਲ ਕਰਨ ਲਈ ਕੋਈ ਜੰਤਰ ਨਹੀਂ ਲੱਭਾ ਹੈ, ਤਾਂ ਸੰਭਵ ਹੈ ਕਿ ਇੱਕ SCSI ਕੰਟਰੋਲਰ ਹੋਵੇ, ਜਿਸ ਨੂੰ ਕਿ ਇੰਸਟਾਲੇਸ਼ਨ ਕਾਰਜ ਨੇ ਹਾਲੇ ਨਹੀਂ ਲੱਭਿਆ ਹੈ।
ਆਪਣੇ ਹਾਰਡਵੇਅਰ ਵਿਕ੍ਰੇਤਾ ਦੀ ਵੈੱਬਸਾਇਟ ਵੇਖੋ ਕਿ ਜੇਕਰ ਤੁਹਾਡੀ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਡਰਾਇਵਰ ਡਿਸਕੀਟ ਪ੍ਰਤੀਬਿੰਬ ਉਪਲੱਬਧ ਹੈ। ਡਰਾਇਵਰ ਡਿਸਕੀਟਾਂ ਬਾਰੇ ਵਧੇਰੇ ਜਾਣਕਾਰੀ ਲਈ, ਅੰਤਿਕਾ E ਵੇਖੋ।
ਤੁਸੀਂ ਆਨਲਾਈਨ ਉਪਲੱਬਧ Red Hat ਹਾਰਡਵੇਅਰ ਅਨੁਕੂਲਤਾ ਸੂਚੀ ਨੂੰ ਵੇਖ ਸਕਦੇ ਹੋ:
http://hardware.redhat.com/hcl/ |
ਜੇਕਰ ਤੁਸੀਂ ਇੰਸਟਾਲੇਸ਼ਨ ਦੌਰਾਨ ਕੁਝ ਗਲਤੀ ਸੁਨੇਹੇ ਪ੍ਰਾਪਤ ਕਰ ਰਹੇ ਹੋ, ਤਾਂ ਤੁਸੀਂ ਉਹਨਾਂ ਨੂੰ ਆਮ ਕਰਕੇ ਇੱਕ ਡਿਸਕੀਟ ਵਿੱਚ ਸੰਭਾਲ ਸਕਦੇ ਹੋ।
ਜੇਕਰ ਤੁਹਾਡੇ ਸਿਸਟਮ ਤੇ ਇੱਕ ਡਿਸਕੀਟ ਡਰਾਇਵ ਉਪਲੱਬਧ ਨਹੀਂ ਹੈ, ਤਾਂ ਤੁਸੀਂ scp ਨਾਲ ਇੱਕ ਰਿਮੋਟ ਮਸ਼ੀਨ ਤੇ ਗਲਤੀ ਸੁਨੇਹੇ ਭੇਜ ਸਕਦੇ ਹੋ।
ਜਦੋਂ ਵੀ ਟਰੈਕਬੈਕ ਸੁਨੇਹਾ ਆਵੇਗਾ, ਟਰੈਕਬੈਕ ਗਲਤੀ ਸੁਨੇਹਾ ਸਵੈ-ਚਾਲਿਤ ਤਰੀਕੇ ਨਾਲ ਹੀ ਇੱਕ ਫਾਇਲ ਨਾਂ /tmp/anacdump.txt ਵਿੱਚ ਸੰਭਾਲਿਆ ਜਾਵੇਗਾ। ਇੱਕ ਵਾਰ ਸੂਚਨਾ ਉਪਲੱਬਧ ਹੋਣ ਉਪਰੰਤ, ਇੱਕ ਨਵੇਂ tty (ਫ਼ਰਜ਼ੀ ਕੋਂਨਸੋਲ) ਵਿੱਚ
ਜੇਕਰ ਤੁਸੀਂ ਇੰਸਟਾਲੇਸ਼ਨ ਦੇ ਡਿਸਕ ਵਿਭਾਗੀਕਰਨ ਵਿਵਸਥਾ ਭਾਗ (ਹਿੱਸਾ 4.14) ਦੌਰਾਨ ਕੋਈ ਗਲਤੀ ਸੁਨੇਹਾ ਪ੍ਰਾਪਤ ਕੀਤਾ ਹੈ ਤਾਂ ਕੁਝ ਇਸ ਤਰਾਂ ਦਾ
ਜੰਤਰ hda ਤੇ ਭਾਗ ਸਾਰਣੀ ਪੜਨਯੋਗ ਨਹੀਂ ਹੈ। ਇੱਕ ਨਵਾਂ ਭਾਗ ਬਣਾਉਣ ਦੌਰਾਨ, ਇਸ ਨੂੰ ਸ਼ੁਰੂ ਕਰਨਾ ਲਾਜ਼ਮੀ ਹੈ, ਇਸ ਨਾਲ ਡਰਾਇਵ ਤੇ ਮੌਜੂਦ *ਸਾਰਾ ਡਾਟਾ* ਖਤਮ ਹੋ ਜਾਵੇਗਾ।
ਤੁਹਾਡੇ ਕੋਲ ਉਸ ਡਰਾਇਵ ਤੇ ਇੱਕ ਭਾਗ ਸਾਰਣੀ ਨਹੀਂ ਹੋਵੇਗੀ ਜਾਂ ਡਰਾਇਵ ਤੇ ਭਾਗ ਸਾਰਣੀ ਇੰਸਟਾਲੇਸ਼ਨ ਕਾਰਜ ਵਿੱਚ ਵਿਭਾਗੀਕਰਨ ਸਾਫਟਵੇਅਰ ਦੁਆਰਾ ਪਛਾਣਨਯੋਗ ਨਹੀਂ ਹੋਵੇਗੀ।
ਉਪਭੋਗਤਾ, ਜੋ ਕਿ EZ-BIOS ਵਰਗੇ ਕਾਰਜ ਇਸਤੇਮਾਲ ਕਰਦੇ ਹਨ, ਇਸ ਸਮੱਸਿਆ ਨੂੰ ਮਹਿਸੂਸ ਕਰਦੇ ਹਨ, ਇਸ ਨਾਲ ਸਾਰਾ ਡਾਟਾ (ਇਹ ਮੰਨ ਕੇ ਕਿਸੇ ਵੀ ਡਾਟੇ ਦਾ ਬੈਕਅੱਪ ਨਹੀਂ ਲਿਆ ਗਿਆ ਹੈ), ਖਤਮ ਹੋ ਸਕਦਾ ਹੈ, ਜਿਸ ਨੂੰ ਮੁੜ-ਪ੍ਰਾਪਤ ਕਰਨਾ ਸੰਭਵ ਨਹੀਂ ਹੈ।
ਇਸ ਗੱਲ਼ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਤੁਸੀਂ ਕਿਹੜੀ ਕਿਸਮ ਦੀ ਇੰਸਟਾਲੇਸ਼ਨ ਕਰ ਰਹੇ ਹੋ, ਮੌਜੂਦਾ ਡਾਟੇ ਦਾ ਬੈਕਅੱਪ ਤਾਂ ਹਰ ਹਾਲਾਤ ਵਿੱਚ ਲੈਣਾ ਹੀ ਚਾਹੀਦਾ ਹੈ।
ਜੇਕਰ ਤੁਹਾਡੇ ਕੋਲ ਇੱਕ ਸਵੈਪ (swap) ਹੈ ਅਤੇ ਇੱਕ / (ਰੂਟ) ਭਾਗ ਬਣਾਇਆ ਹੈ, ਅਤੇ ਤੁਸੀਂ ਚੁਣੇ ਰੂਟ ਭਾਗ ਲਈ ਸਾਰੀ ਉਪਲੱਬਧ ਖਾਲੀ ਥਾਂ ਚੁਣੀ ਹੈ, ਪਰ ਇਸ ਨੇ ਹਾਰਡ-ਡਰਾਇਵ ਨੂੰ ਭਰਿਆ ਨਹੀਂ ਹੈ।
ਜੇਕਰ ਤੁਹਾਡੀ ਹਾਰਡ-ਡਰਾਇਵ ਦੇ 1024 ਸਿਲੰਡਰਾਂ ਤੋਂ ਵਧੇਰੇ ਸਿਲੰਡਰ ਹਨ, ਤਾਂ ਤੁਹਾਨੂੰ ਇੱਕ /boot ਭਾਗ ਬਣਾਉਣਾ ਚਾਹੀਦਾ ਹੈ, ਜੇਕਰ ਤੁਸੀਂ ਚਾਹੁੰਦੇ ਹੋ ਕਿ / ਭਾਗ ਤੁਹਾਡੀ ਹਾਰਡ-ਡਰਾਇਵ ਦੀ ਬਾਕੀ ਸਾਰੀ ਥਾਂ ਇਸਤੇਮਾਲ ਕਰੇ।
ਜੇਕਰ ਤੁਸੀਂ Disk Druid ਨੂੰ ਭਾਗ ਬਣਾਉਣ ਲਈ ਇਸਤੇਮਾਲ ਕਰ ਰਹੇ ਹੋ, ਪਰ ਅਗਲੇ ਪਰਦੇ ਤੇ ਨਹੀਂ ਜਾ ਰਹੇ ਹੋ, ਤਾਂ ਸੰਭਵ ਹੈ ਕਿ ਤੁਸੀਂ Disk Druid ਦੀ ਨਿਰਭਰਤਾ ਪੂਰਨ ਲਈ ਲੋੜੀਦੇ ਭਾਗ ਬਣਾਏ ਨਹੀਂ ਹਨ।
ਤੁਹਾਨੂੰ ਇਹ ਤਾਂ ਘੱਟੋ-ਘੱਟ ਭਾਗ ਹਰ ਹਾਲਾਤ ਵਿੱਚ ਬਣਾਉਣੇ ਹੀ ਚਾਹੀਦੇ ਹਨ:
ਇੱਕ / (root) ਭਾਗ
ਇੱਕ <swap> ਭਾਗ ਸਵੈਪ (swap) ਕਿਸਮ ਦਾ
![]() | ਸੂਚਨਾ |
|---|---|
ਜਦੋਂ ਤੁਸੀਂ ਇੱਕ ਭਾਗ ਦੀ ਕਿਸਮ ਸਵੈਪ (swap) ਨਿਰਧਾਰਿਤ ਕਰੋ, ਤਾਂ ਇਸ ਨੂੰ ਇੱਕ ਮਾਊਟ ਸਥਿਤੀ ਨਾ ਦਿਓ। Disk Druid ਸਵੈ-ਚਾਲਿਤ ਹੀ ਤੁਹਾਡੇ ਲਈ ਇੱਕ ਮਾਊਟ ਸਥਿਤੀ ਪ੍ਰਭਾਸ਼ਿਤ ਕਰ ਦੇਵੇਗਾ। |
ਜੇਕਰ ਤੁਸੀਂ Disk Druid ਨੂੰ ਭਾਗ ਬਣਾਉਣ ਲਈ ਇਸਤੇਮਾਲ ਕਰ ਰਹੇ ਹੋ, ਪਰ ਅਗਲੇ ਪਰਦੇ ਤੇ ਨਹੀਂ ਜਾ ਰਹੇ ਹੋ, ਤਾਂ ਸੰਭਵ ਹੈ ਕਿ ਤੁਸੀਂ Disk Druid ਦੀ ਨਿਰਭਰਤਾ ਪੂਰਨ ਲਈ ਲੋੜੀਦੇ ਭਾਗ ਬਣਾਏ ਨਹੀਂ ਹਨ।
ਤੁਹਾਨੂੰ ਇਹ ਤਾਂ ਘੱਟੋ-ਘੱਟ ਭਾਗ ਹਰ ਹਾਲਾਤ ਵਿੱਚ ਬਣਾਉਣੇ ਹੀ ਚਾਹੀਦੇ ਹਨ:
ਇੱਕ /boot/efi/ ਭਾਗ VFAT ਕਿਸਮ ਦਾ
ਇੱਕ / (root) ਭਾਗ
ਇੱਕ <swap> ਭਾਗ ਸਵੈਪ (swap) ਕਿਸਮ ਦਾ
![]() | ਸੂਚਨਾ |
|---|---|
ਜਦੋਂ ਤੁਸੀਂ ਇੱਕ ਭਾਗ ਦੀ ਕਿਸਮ ਸਵੈਪ (swap) ਨਿਰਧਾਰਿਤ ਕਰੋ, ਤਾਂ ਇਸ ਨੂੰ ਇੱਕ ਮਾਊਟ ਸਥਿਤੀ ਨਾ ਦਿਓ। Disk Druid ਸਵੈ-ਚਾਲਿਤ ਹੀ ਤੁਹਾਡੇ ਲਈ ਇੱਕ ਮਾਊਟ ਸਥਿਤੀ ਪ੍ਰਭਾਸ਼ਿਤ ਕਰ ਦੇਵੇਗਾ। |
Red Hat Enterprise Linux ਦੇ ਨਵੀਨਕਰਨ ਜਾਂ ਇੰਸਟਾਲ ਕਰਨ ਦੌਰਾਨ, ਇੰਸਟਾਲ ਕਾਰਜ (ਐਨਾਕਾਂਡਾ (ananconda) ਵੀ ਕਹਿੰਦੇ ਹਨ) ਇੱਕ ਪਾਈਥਨ ਜਾਂ ਟਰੈਕਬੈਕ ਗਲਤੀ ਕਰਕੇ ਅਸਫਲ ਹੋ ਸਕਦਾ ਹੈ। ਇਹ ਗਲਤੀ ਤਾਂ ਆ ਸਕਦੀ ਹੈ, ਜਦੋਂ ਤੁਸੀਂ ਵੱਖਰੇ ਵੱਖਰੇ ਪੈਕੇਜਾਂ ਦੀ ਚੋਣ ਕੀਤੀ ਹੈ ਜਾਂ ਨਵੀਨੀਕਰਨ ਲਾੱਗ ਨੂੰ ਤੁਸੀਂ /tmp/ ਡਾਇਰੈਕਟਰੀ ਵਿੱਚ ਸੰਭਾਲਣ ਦੀ ਕੋਸ਼ਿਸ ਕੀਤੀ ਹੈ। ਇਹ ਗਲਤੀ ਕੁਝ ਇਸਤਰਾਂ ਦੀ ਜਾਪਦੀ ਹੈ:
Traceback (innermost last): File "/var/tmp/anaconda-7.1//usr/lib/anaconda/iw/progress_gui.py", line 20, in run rc = self.todo.doInstall () File "/var/tmp/anaconda-7.1//usr/lib/anaconda/todo.py", line 1468, in doInstall self.fstab.savePartitions () File "fstab.py", line 221, in savePartitions sys.exit(0) SystemExit: 0 Local variables in innermost frame: self: <fstab.GuiFstab instance at 8446fe0> sys: <module 'sys' (built-in)> ToDo object: (itodo ToDo p1 (dp2 S'method' p3 (iimage CdromInstallMethod p4 (dp5 S'progressWindow' p6 <failed> |
ਇਹ ਸਮੱਸਿਆ ਕੁਝ ਸਿਸਟਮਾਂ ਵਿੱਚ ਆ ਸਕਦੀ ਹੈ, ਜਿੱਥੇ ਕਿ /tmp/ ਨਾਲ ਸੰਬੰਧ ਨਿਸ਼ਾਨ ਹੋਰ ਸਥਿਤੀ ਤੇ ਹਨ ਜਾਂ ਬਣਾਉਣ ਉਪਰੰਤ ਸਥਿਤੀ ਤਬਦੀਲ ਹੋ ਗਈ ਹੈ। ਇਹ ਨਿਸ਼ਾਨ ਜਾਂ ਤਬਦੀਲ ਸੰਬੰਧ ਇੰਸਟਾਲੇਸ਼ਨ ਕਾਰਵਾਈ ਦੌਰਾਨ ਗਲਤ ਹਨ, ਇਸ ਕਰਕੇ ਇੰਸਟਾਲੇਸ਼ਨ ਕਾਰਜ ਜਾਣਕਾਰੀ ਨੂੰ ਲਿਖ ਨਹੀਂ ਸਕਦਾ ਹੈ ਅਤੇ ਅਸਫਲ ਹੋ ਜਾਦਾ ਹੈ।
ਜੇਕਰ ਤੁਹਾਡੇ ਕੋਲ ਇਸ ਗਲਤੀ ਬਾਰੇ ਤਜਰਬਾ ਹੈ, ਤਾਂ anaconda ਲਈ ਉਪਲੱਬਧ ਈਰਾਟਾ (errata) ਡਾਊਨਲੋਡ ਕਰਨ ਦੀ ਕੋਸ਼ਿਸ ਕਰੋ। ਈਰਾਟਾ (errata) ਇੱਥੇ ਉਪਲੱਬਧ ਹੈ:
http://www.redhat.com/support/errata/ |
ਐਨਾਕਾਂਡਾ (anaconda) ਵੈੱਬ ਸਾਈਟ ਵੀ ਵਧੇਰੇ ਜਾਣਕਾਰੀ ਲਈ ਲਾਭਦਾਇਕ ਹੈ ਅਤੇ ਇਹ ਉਪਲੱਬਧ ਹੈ:
http://rhlinux.redhat.com/anaconda/ |
ਤੁਸੀਂ ਇਸ ਸਮੱਸਿਆ ਨਾਲ ਸੰਬੰਧਿਤ ਬੱਗ ਜਾਣਕਾਰੀ ਵੀ ਲੱਭ ਸਕਦੇ ਹੋ। Red Hat ਦੇ ਬੱਗ ਖੋਜ ਸਿਸਟਮ ਤੇ ਖੋਜ ਕਰਨ ਲਈ ਜਾਓ:
http://bugzilla.redhat.com/bugzilla/ |
ਅੰਤ ਵਿੱਚ, ਜੇਕਰ ਤੁਸੀਂ ਅਜੇ ਵੀ ਇਹ ਗਲਤੀ ਨਾਲ ਸੰਬੰਧਿਤ ਸਮੱਸਿਆ ਮਹਿਸੂਸ ਕਰ ਰਹੇ ਹੋ, ਤਾਂ ਆਪਣਾ ਉਤਪਾਦ ਰਜਿਸਟਰ ਕਰਵਾਉ ਅਤੇ ਸਾਡੀ ਸਹਾਇਤਾ ਟੀਮ ਨਾਲ ਸੰਪਰਕ ਕਰੋ। ਆਪਣਾ ਉਤਪਾਦ ਰਜਿਸਟਰ ਕਰਵਾਉਣ ਲਈ ਜਾਓ:
http://www.redhat.com/apps/activate/ |