| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 2. ਸ਼ੁਰੂ ਕਰਨ ਲਈ ਪਗ਼ | ਅੱਗੇ |
ਲੱਗਭਗ ਹਰ ਨਵਾਂ ਓਪਰੇਟਿੰਗ ਸਿਸਟਮ ਡਿਸਕ ਭਾਗ ਇਸਤੇਮਾਲ ਕਰਦਾ ਹੈ ਅਤੇ Red Hat Enterprise Linux ਵੀ ਕੋਈ ਅਪਵਾਦ ਨਹੀਂ ਹੈ। ਜਦੋਂ ਤੁਸੀਂ Red Hat Enterprise Linux ਨੂੰ ਇੰਸਟਾਲ ਕੀਤਾ ਤਾਂ ਤੁਸੀਂ ਡਿਸਕ ਭਾਗਾਂ ਨਾਲ ਕੰਮ ਕੀਤਾ ਹੋ ਸਕਦਾ ਹੈ। ਜੇਕਰ ਤੁਸੀਂ ਡਿਸਕ ਭਾਗਾਂ ਨਾਲ ਪਹਿਲਾਂ ਕੰਮ ਨਹੀਂ ਕੀਤਾ ਹੈ (ਜਾਂ ਮੂਲ ਧਾਰਨਾ ਦੀ ਇੱਕ ਝਲਕ ਵੇਖਣੀ ਚਾਹੁੰਦੇ ਹੋ), ਤਾਂ ਅੰਤਿਕਾ D ਨੂੰ ਕਾਰਵਾਈ ਤੋਂ ਪਹਿਲਾਂ ਵੇਖੋ।
ਡਿਸਕ ਥਾਂ, ਜਿਸ ਨੂੰ ਕਿ Red Hat Enterprise Linux ਨੇ ਇਸਤੇਮਾਲ ਕਰਨਾ ਹੈ, ਤੁਹਾਡੇ ਸਿਸਟਮ ਤੇ ਹੋਰ ਓਪਰੇਟਿੰਗ ਸਿਸਟਮਾਂ ਰਾਹੀਂ ਇਸਤੇਮਾਲ ਕੀਤੀ ਜਾਦੀਂ ਡਿਸਕ ਥਾਂ ਤੋਂ ਵੱਖਰੀ ਹੋਣੀ ਚਾਹੀਦੀ ਹੈ। , ਜਿਵੇਂ ਕਿ Windows, OS/2, ਜਾਂ ਲੀਨਕਸ (Linux) ਦੇ ਵੱਖਰੇ ਵਰਜਨ ਲਈ ਵੀ . x86, AMD64, ਅਤੇ Intel® Extended Memory 64 (Intel® EM64T) ਸਿਸਟਮਾਂ ਲਈ, ਘੱਟੋ-ਘੱਟ ਦੋ ਭਾਗ (/ ਅਤੇ swap) Red Hat Enterprise Linux ਨੂੰ ਹੀ ਸਮਰਪਿਤ ਚਾਹੀਦੇ ਹਨ। Itanium ਸਿਸਟਮ ਲਈ, ਘੱਟੋ-ਘੱਟ ਤਿੰਨ ਭਾਗ (/, /boot/efi/, ਅਤੇ swap) Red Hat Enterprise Linux ਨੂੰ ਸਮਰਪਿਤ ਹੋਣੇ ਚਾਹੀਦੇ ਹਨ।
ਇੰਸਟਾਲੇਸ਼ਨ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਡੇ ਕੋਲ
ਲੋੜੀਦੀ ਨਾ-ਵੰਡੀ ਡਿਸਕ ਥਾਂ Red Hat Enterprise Linux ਨੂੰ ਇੰਸਟਾਲ ਕਰਨ ਲਈ ਮੌਜੂਦ ਹੈ, ਜਾਂ [1]
ਇੱਕ ਜਾਂ ਵਧੇਰੇ ਭਾਗ ਹਨ, ਜੋ ਕਿ ਹਟਾਏ ਜਾ ਸਕਦੇ ਹਨ, ਤਾਂ Red Hat Enterprise Linux ਇੰਸਟਾਲ ਕਰਨ ਲਈ ਥਾਂ ਖਾਲੀ ਕੀਤੀ ਜਾ ਸਕੇ।
ਤੁਹਾਨੂੰ ਅਸਲੀਂ ਕਿੰਨੀ ਖਾਲੀ ਥਾਂ ਲੋੜੀਦੀ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ, ਹਿੱਸਾ 4.16.4 ਵਿੱਚ ਸ਼ਿਫਾਰਸ਼ੀ ਭਾਗ ਆਕਾਰ ਵੇਖੋ।
ਜੇਕਰ ਤੁਸੀਂ ਇਹਨਾਂ ਸ਼ਰਤਾਂ ਨੂੰ ਪੂਰੀਆਂ ਕਰਨ ਬਾਰੇ ਯਕੀਨੀ ਨਹੀ ਹੋ, ਜਾਂ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਤੁਹਾਡੀ Red Hat Enterprise Linux ਇੰਸਟਾਲੇਸ਼ਨ ਲਈ ਖਾਲੀ ਥਾਂ ਕਿਵੇਂ ਬਣਾਈ ਜਾਵੇ ਤਾਂ ਅੰਤਿਕਾ D ਨੂੰ ਵਧੇਰੇ ਜਾਣਕਾਰੀ ਲਈ ਵੇਖੋ।
| [1] | ਨਾ-ਵੰਡੀ ਡਿਸਕ ਥਾਂ ਦਾ ਅਰਥ ਹੈ ਕਿ ਜਿਸ ਹਾਰਡ ਡਰਾਇਵ ਤੇ ਤੁਸੀਂ ਇੰਸਟਾਲ ਕਰਨ ਜਾ ਰਹੇ ਹੋ, ਤੇ ਥਾਂ ਉਪਲੱਬਧ ਹੈ, ਜਿਸ ਨੂੰ ਡਾਟੇ ਲਈ ਕਿਸੇ ਭਾਗ ਦੇ ਰੂਪ ਵਿੱਚ ਨਹੀਂ ਇਸਤੇਮਾਲ ਨਹੀਂ ਕੀਤਾ ਗਿਆ ਹੈ। ਜਦੋਂ ਤੁਸੀਂ ਇੱਕ ਡਿਸਕ ਦੇ ਭਾਗ ਬਣਾਉਦੇ ਹੋ, ਤਾਂ ਹਰ ਭਾਗ ਇੱਕ ਵੱਖਰੀ ਡਿਸਕ ਡਰਾਇਵ ਦੇ ਤੌਰ ਤੇ ਵਿਵਹਾਰ ਕਰਦਾ ਹੈ। |