| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 2. ਸ਼ੁਰੂ ਕਰਨ ਲਈ ਪਗ਼ | ਅੱਗੇ |
![]() | ਸੂਚਨਾ |
|---|---|
ਹਾਰਡ ਡਰਾਇਵ ਇੰਸਟਾਲੇਸ਼ਨ ਸਿਰਫ਼ ext2, ext3, ਜਾਂ FAT ਫਾਇਲ ਸਿਸਟਮਾਂ ਨਾਲ ਕੰਮ ਕਰਦੀ ਹੈ। ਜੇਕਰ ਤੁਹਾਡੇ ਕੋਲ ਕੋਈ ਹੋਰ ਫਾਇਲ ਸਿਸਟਮ, ਜੋ ਸੂਚੀ ਵਿੱਚ ਨਹੀਂ ਹੈ, ਜਿਵੇਂ ਕਿ reiserfs, ਤਾਂ ਤੁਸੀਂ ਹਾਰਡ ਡਰਾਇਵ ਇੰਸਟਾਲੇਸ਼ਨ ਨਹੀਂ ਕਰ ਸਕਦੇ ਹੋ। |
ਹਾਰਡ ਡਰਾਇਵ ਇੰਸਟਾਲੇਸ਼ਨ ਲਈ ISO (ਜਾਂ CD-ROM) ਪ੍ਰਤੀਬਿੰਬਾਂ ਦੀ ਲੋੜ ਹੁੰਦੀ ਹੈ। ਇੱਕ ISO ਪ੍ਰਤੀਬਿੰਬ ਇੱਕ ਫਾਇਲ ਹੁੰਦੀ ਹੈ, ਜੋ ਕਿ ਇੱਕ CD-ROM ਪ੍ਰਤੀਬਿੰਬ ਦੀ ਸਹੀ ਨਕਲ ਹੁੰਦੀ ਹੈ। ਕਿਉਕਿ Red Hat Enterprise Linux ਵਿੱਚ ਬਹੁਤ ਜਿਆਦਾ ਪੈਕੇਜ ਸ਼ਾਮਿਲ ਹਨ, ਇਸ ਕਰਕੇ ਕਈ ISO ਪ੍ਰਤੀਬਿੰਬ ਉਪਲੱਬਧ ਹਨ। ਲੋੜੀਦੇ ISO ਪ੍ਰਤੀਬਿੰਬ (ਬਾਈਨਰੀ Red Hat Enterprise Linux CD-ROM) ਨੂੰ ਇੱਕ ਡਾਇਰੈਕਟਰੀ ਵਿੱਚ ਰੱਖਣ ਉਪਰੰਤ, ਹਾਰਡ ਡਰਾਇਵ ਤੋਂ ਇੰਸਟਾਲੇਸ਼ਨ ਢੰਗ ਚੁਣੋ। ਤਦ ਇੰਸਟਾਲੇਸ਼ਨ ਕਰਨ ਲਈ ਤੁਸੀਂ ਇੰਸਟਾਲੇਸ਼ਨ ਕਾਰਜ ਨੂੰ ਉਸ ਡਾਇਰੈਕਟਰੀ ਵੱਲ ਨਿਰਧਾਰਿਤ ਕਰ ਸਕਦੇ ਹੋ।
ਆਪਣੇ ਸਿਸਟਮ ਨੂੰ ਇੱਕ ਹਾਰਡ ਡਰਾਇਵ ਇੰਸਟਾਲੇਸ਼ਨ ਲਈ ਤਿਆਰ ਕਰਨ ਲਈ, ਤੁਹਾਨੂੰ ਹੇਠ ਲਿਖੇ ਇੱਕ ਤਰੀਕੇ ਨਾਲ ਸਿਸਟਮ ਤਿਆਰ ਕਰਨਾ ਪਵੇਗਾ:
CD-ROM ਸਮੂਹ ਦਾ ਇਸੇਤਮਾਲ ਕਰਕੇ — ਇਸ ਨੂੰ ਇਸਤੇਮਾਲ ਕਰਨ ਲਈ ਹਰ ਇੰਸਟਾਲੇਸ਼ਨ CD-ROM ਲਈ CD-ROM ISO ਪ੍ਰਤੀਬਿੰਬ ਫਾਇਲਾਂ ਬਣਾਉ। ਹਰ CD-ROM ਲਈ, ਲੀਨਕਸ (Linux) ਸਿਸਟਮ ਤੇ ਹੇਠ ਲਿਖੀ ਕਮਾਂਡ ਦਿਓ:
dd if=/dev/cdromof=/tmp/file-name.iso |
ISO ਪ੍ਰਤੀਬਿੰਬ ਇਸੇਤਮਾਲ ਕਰਕੇ — ਇਹ ਪ੍ਰਤੀਬਿੰਬ ਸਿਸਟਮ, ਜਿਸ ਤੇ ਇੰਸਟਾਲੇਸ਼ਨ ਕਰਨੀ ਹੈ, ਤੇ ਭੇਜ ਦਿਓ ।
ਇਸ ਤੋਂ ਪਹਿਲਾਂ ਕਿ ਤੁਸੀਂ ਇੰਸਟਾਲੇਸ਼ਨ ਸ਼ੁਰੂ ਕਰੋ, ISO ਪ੍ਰਤੀਬਿੰਬਾਂ ਦਾ ਜਾਂਚ ਤੁਹਾਨੂੰ ਹਾਰਡ-ਡਿਸਕ ਇੰਸਟਾਲੇਸ਼ਨ ਦੌਰਾਨ ਆਉਣ ਵਾਲੀਆਂ ਸਮੱਸਿਆ ਤੋਂ ਬਚਾ ਸਕਦੀ ਹੈ। ISO ਪ੍ਰਤੀਬਿੰਬਾਂ ਦੀ ਜਾਂਚ ਇੰਸਟਾਲੇਸ਼ਨ ਕਰਨ ਤੋਂ ਪਹਿਲਾਂ ਕਰਨ ਲਈ, md5sum ਕਾਰਜ (ਵੱਖੋ-ਵੱਖ ਓਪਰੇਟਿੰਗ ਸਿਸਟਮਾਂ ਲਈ ਕਈ md5sum ਕਾਰਜ ਉਪਲੱਬਧ ਹਨ) ਇਸਤੇਮਾਲ ਕਰੋ। ਇੱਕ md5sum ਕਾਰਜ ਉਸੇ ਹੀ ਲੀਨਕਸ (Linux) ਮਸ਼ੀਨ ਤੇ ਉਪਲੱਬਧ ਹੋਣਾ ਚਾਹੀਦਾ ਹੈ, ਜਿੱਥੇ ਕਿ ISO ਪ੍ਰਤੀਬਿੰਬ ਉਪਲੱਬਧ ਹਨ।
![]() | ਸੂਚਨਾ | |
|---|---|---|
Red Hat Enterprise Linux ਇੰਸਟਾਲੇਸ਼ਨ ਕਾਰਜ ਕੋਲ ਇੰਸਟਾਲੇਸ਼ਨ ਮਾਧਿਅਮ ਦੀ ਇਕਸਾਰਤਾ ਦੀ ਜਾਂਚ ਕਰਨ ਦੀ ਯੋਗਤਾ ਹੈ। ਇਹ CD, DVD, ਹਾਰਡ ਡਰਾਇਵ ISO, ਜਾਂ NFS ISO ਇੰਸਟਾਲੇਸ਼ਨ ਢੰਗਾਂ ਲਈ ਕਾਰਗਰ ਹੈ। Red Hat ਤੁਹਾਨੂੰ ਇੰਸਟਾਲੇਸ਼ਨ ਕਾਰਵਾਈ ਸ਼ੁਰੂ ਕਰਨ ਕਰਨ ਤੋਂ ਪਹਿਲਾਂ ਅਤੇ ਇੰਸਟਾਲੇਸ਼ਨ ਨਾਲ ਸੰਬੰਧਿਤ ਬੱਗ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਸਭ ਇੰਸਟਾਲੇਸ਼ਨ ਮਾਧਿਅਮਾਂ ਦੀ ਜਾਂਚ ਕਰਨ ਦੀ ਸਿਫ਼ਾਰਸ਼ ਕਰਦਾ ਹੈ (ਅਕਸਰ ਬਹੁਤੇ ਬੱਗ ਤਾਂ ਸਿਰਫ ਗਲਤ CD ਲਿਖਣ ਕਰਕੇ ਹੁੰਦੇ ਹਨ)। ਇਹ ਜਾਂਚ ਕਰਨ ਲਈ, boot: ਪ੍ਰਾਉਟ ਤੇ ਹੇਠ ਲਿਖੀ ਕਮਾਂਡ ਲਿਖੋ (Itanium ਉਪਭੋਗਤਾਵਾਂ ਲਈ elilo ਹੈ।) :
|
ਜੇਕਰ ਇੱਕ ਫਾਇਲ RedHat/base/updates.img ਉਸ ਡਾਇਰੈਕਟਰੀ ਵਿੱਚ ਮੌਜੂਦ ਹੋਵੇ, ਜਿਸ ਤੋਂ ਇੰਸਟਾਲ ਕੀਤਾ ਹੈ, ਇਹ ਇੰਸਟਾਲੇਸ਼ਨ ਕਾਰਜ ਦੇ ਨਵੀਨੀਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। Red Hat Enterprise Linux ਦਾ ਵੱਖ-ਵੱਖ ਇੰਸਟਾਲੇਸ਼ਨ ਢੰਗਾਂ ਬਾਰੇ ਵਧੇਰੇ ਜਾਣਕਾਰੀ ਲੈਣ ਅਤੇ ਇਹਨਾਂ ਨੂੰ ਇੰਸਟਾਲੇਸ਼ਨ ਕਾਰਜ ਦੇ ਨਵੀਨੀਕਰਨ ਲਈ ਕਿਵੇਂ ਇਸਤੇਮਾਲ ਕਰਨਾ ਹੈ, ਦੇ ਲਈ anaconda RPM ਪੈਕੇਜ ਵਿੱਚ install-methods.txt ਫਾਇਲ ਨੂੰ ਵੇਖੋ।