4.4. ਇੰਸਟਾਲੇਸ਼ਨ ਢੰਗ ਚੋਣ

ਤੁਸੀਂ ਕਿਸ ਕਿਸਮ ਦੀ ਇੰਸਟਾਲੇਸ਼ਨ ਕਰਨੀ ਚਾਹੁੰਦੇ ਹੋ? ਹੇਠ ਲਿਖੇ ਇੰਸਟਾਲੇਸ਼ਨ ਢੰਗ ਉਪਲੱਬਧ ਹਨ:

CD-ROM

ਜੇਕਰ ਤੁਹਾਡੇ ਕੋਲ CD-ROM ਡਰਾਇਵ ਅਤੇ Red Hat Enterprise Linux CD ਉਪਲੱਬਧ ਹਨ, ਤਾਂ ਤੁਸੀਂ ਇਹ ਢੰਗ ਇਸਤੇਮਾਲ ਕਰ ਸਕਦੇ ਹੋਂ। CD-ROM ਇੰਸਟਾਲੇਸ਼ਨ ਹਦਾਇਤਾਂ ਲਈ ਹਿੱਸਾ 4.5 ਵੇਖੋ।

ਹਾਰਡ-ਡਰਾਇਵ

ਜੇਕਰ ਤੁਸੀਂ ਆਪਣੀ ਸਥਾਨਿਕ ਹਾਰਡ-ਡਰਾਇਵ ਤੇ Red Hat Enterprise Linux ISO ਪ੍ਰਤੀਬਿੰਬ ਨਕਲ ਕੀਤੇ ਹੋਏ ਹਨ, ਤਾਂ ਤੁਸੀਂ ਇਹ ਢੰਗ ਇਸਤੇਮਾਲ ਕਰ ਸਕਦੇ ਹੋ। ਤੁਹਾਨੂੰ ਇੱਕ ਬੂਟ (ਸ਼ੁਰੂਆਤੀ) CD-ROM ਲੋੜੀਦੀਂ ਹੈ। ਹਾਰਡ-ਡਰਾਇਵ ਇੰਸਟਾਲੇਸ਼ਨ ਹਦਾਇਤਾਂ ਲਈ ਹਿੱਸਾ 4.6 ਵੇਖੋ।

NFS

ਜੇਕਰ ਤੁਸੀਂ NFS ਸਰਵਰ ਤੋਂ Red Hat Enterprise Linux ਦੇ ISO ਪ੍ਰਤੀਬਿੰਬ ਜਾਂ ਇੱਕ ਪ੍ਰਤੀਬਿੰਬ ਰਾਹੀਂ ਇੰਸਟਾਲੇਸ਼ਨ ਕਰਨ ਜਾ ਰਹੇ ਹੋ, ਤਾਂ ਤੁਸੀਂ ਇਹ ਢੰਗ ਇਸਤੇਮਾਲ ਕਰ ਸਕਦੇ ਹੋ। ਤੁਹਾਨੂੰ ਬੂਟ ਕਰਨ ਲਈ CD-ROM (ਕਮਾਂਡ linux askmethod ਬੂਟ ਚੋਣ ਸਮੇਂ ਇਸਤੇਮਾਲ ਕਰੋ) ਦੀ ਲੋੜ ਰਹੇਗੀ। ਨੈੱਟਵਰਕ ਇੰਸਟਾਲੇਸ਼ਨ ਹਦਾਇਤਾਂ ਲਈ ਹਿੱਸਾ 4.8 ਵੇਖੋ। ਇਹ ਯਾਦ ਰੱਖੋ ਕਿ NFS ਇੰਸਟਾਲੇਸ਼ਨ ਗਰਾਫਿਕਲ ਢੰਗ ਨਾਲ ਵੀ ਚੱਲ ਸਕਦੀ ਹੈ।

FTP

ਜੇਕਰ ਤੁਸੀਂ ਸਿੱਧਾ FTP ਸਰਵਰ ਤੋਂ ਇੰਸਟਾਲ ਕਰ ਰਹੇ ਹੋ, ਤਾਂ ਇਹ ਢੰਗ ਇਸਤੇਮਾਲ ਕਰੋ। ਤੁਹਾਨੂੰ ਬੂਟ ਕਰਨ ਲ਼ਈ CD-ROM (ਕਮਾਂਡ linux askmethod ਬੂਟ ਚੋਣ ਸਮੇਂ ਇਸਤੇਮਾਲ ਕਰੋ) ਦੀ ਲੋੜ ਰਹੇਗੀ। FTP ਇੰਸਟਾਲੇਸ਼ਨ ਹਦਾਇਤਾਂ ਲਈ ਹਿੱਸਾ 4.9 ਵੇਖੋ।

HTTP

ਜੇਕਰ ਤੁਸੀਂ ਸਿੱਧਾ HTTP ਸਰਵਰ ਤੋਂ ਇੰਸਟਾਲ ਕਰ ਰਹੇ ਹੋ, ਤਾਂ ਇਹ ਢੰਗ ਇਸਤੇਮਾਲ ਕਰੋ। ਤੁਹਾਨੂੰ ਬੂਟ ਕਰਨ ਲ਼ਈ CD-ROM (ਕਮਾਂਡ linux askmethod ਬੂਟ ਚੋਣ ਸਮੇਂ ਇਸਤੇਮਾਲ ਕਰੋ।) ਦੀ ਲੋੜ ਰਹੇਗੀ। HTTP ਇੰਸਟਾਲੇਸ਼ਨ ਹਦਾਇਤਾਂ ਲਈ ਹਿੱਸਾ 4.10 ਵੇਖੋ।