4.28. Itanium ਸਿਸਟਮ — ਆਪਣੀ ਮਸ਼ੀਨ ਨੂੰ ਬੂਟ ਕਰਨਾ ਤੇ ਇੰਸਟਾਲੇਸ਼ਨ ਤੋਂ ਬਾਅਦ ਵਿਵਸਥਾ

ਇਸ ਭਾਗ ਇਹ ਜਾਣਕਾਰੀ ਦਿੰਦਾ ਹੈ ਕਿ ਤੁਹਾਡੇ Itanium ਤੇ Red Hat Enterprise Linux ਨੂੰ ਕਿਵੇਂ ਬੂਟ ਕੀਤਾ ਜਾਵੇ, ਅਤੇ ਆਪਣੇ EFI ਕੋਂਨਸੋਲ ਵੇਰੀਬਲ ਕਿਵੇਂ ਨਿਰਧਾਰਿਤ ਕੀਤਾ ਜਾਵੇ ਤਾਂ ਕਿ Red Hat Enterprise Linux ਮਸ਼ੀਨ ਚਾਲੂ ਹੋਣ ਤੇ ਸਵੈ-ਚਾਲਿਤ ਹੀ ਸ਼ੁਰੂ ਹੋ ਜਾਵੇ।

ਇੰਸਟਾਲੇਸ਼ਨ ਕਾਰਜ ਦੇ ਮੁਕੰਮਲ ਹੋਣ ਉਪਰੰਤ ਤੁਹਾਡੇ ਸਿਸਟਮ ਦੇ ਮੁੜ-ਚਾਲੂ ਹੋਣ ਉਪਰੰਤ Red Hat Enterprise Linux ਵਿੱਚ ਬੂਟ ਕਰਨ ਉਪਰੰਤ ਹੇਠ ਲਿਖੀ ਕਮਾਂਡ ਬੂਟ ਪ੍ਰਾਉਟ ਤੇ ਲਿਖੋ:

elilo

ਜਦੋਂ ਤੁਸੀਂ elilo ਲਿਖੋ ਤਾਂ, ਸੰਰਚਨਾ ਫਾਇਲ /boot/efi/elilo.conf ਵਿੱਚ ਮੂਲ ਨਿਰਧਾਰਿਤ ਕਰਨਲ ਲੋਡ ਹੋ ਜਾਵੇਗਾ। (ਫਾਇਲ ਵਿੱਚ ਪਹਿਲਾਂ ਨਿਰਧਾਰਿਤ ਕਰਨਲ ਹੀ ਮੂਲ ਹੁੰਦਾ ਹੈ)

ਜੇਕਰ ਤੁਸੀਂ ਵੱਖਰੇ ਕਰਨਲ ਨੂੰ ਲੋਡ ਕਰਨਾ ਚਾਹੁੰਦੇ ਹੋ, ਤਾਂ elilo ਦੇ ਬਾਅਦ ਫਾਇਲ /boot/efi/elilo.conf ਵਿੱਚੋਂ ਕਰਨਲ ਦਾ ਲੇਬਲ ਨਾਂ ਲਿਖੋ। ਉਦਾਹਰਨ ਲਈ, ਕਰਨਲ ਨਾਂ linux ਨੂੰ ਲੋਡ ਕਰਨ ਲਈ, ਲਿਖੋ:

elilo linux

ਜੇਕਰ ਤੁਸੀਂ ਇੰਸਟਾਲ ਕਰਨਲ ਦਾ ਨਾਂ ਨਹੀਂ ਜਾਣਦੇ ਹੋ, ਤਾਂ ਤੁਸੀਂ EFI ਵਿੱਚ ਫਾਇਲ /boot/efi/elilo.conf ਨੂੰ ਹੇਠ ਦਿੱਤੀਆਂ ਹਦਾਇਤਾਂ ਰਾਹੀਂ ਵੇਖ ਸਕਦੇ ਹੋ:

  1. Shell> ਪ੍ਰਾਉਟ ਤੇ, ਸਿਸਟਮ ਭਾਗ ਤੇ ਜੰਤਰ ਤਬਦੀਲ ਕਰੋ (ਲੀਨਕਸ (Linux) ਵਿੱਚ /boot/efi ਮਾਊਟ)। ਉਦਾਹਰਨ ਲਈ, ਜੇਕਰ fs0 ਤੁਹਾਡਾ ਸਿਸਟਮ ਬੂਟ ਭਾਗ ਹੈ, ਤਾਂ EFI ਸ਼ੈੱਲ ਪ੍ਰਾਉਟ ਤੇ fs0: ਲਿਖੋ।

  2. ਇਸ ਦੀ ਪੁਸ਼ਟੀ ਕਰਨ ਲਈ ਕਿ ਤੁਸੀਂ ਸਹੀ ਭਾਗ ਤੇ ਹੋ, fs0:\> ਤੇ ਕਮਾਂਡ ls ਲਿਖੋ।

  3. ਤਦ ਕਿਸਮ:

    Shell>type elilo.conf

    ਇਹ ਕਮਾਂਡ ਸੰਰਚਨਾ ਫਾਇਲ ਦੇ ਮੁੱਖ ਭਾਗ ਵੇਖਾਉਦੀ ਹੈ। ਇਹ ਪ੍ਰਸੰਗ ਇੱਕ ਸਤਰ label ਨਾਲ ਸ਼ੁਰੂ ਹੁੰਦਾ ਹੈ ਅਤੇ ਇਸ ਦੇ ਬਾਅਦ ਉਸ ਕਰਨਲ ਲਈ ਲੇਬਲ-ਨਾਂ ਹੁੰਦਾ ਹੈ। ਲੇਬਲ ਨਾਂ, ਉਹ ਹੁੰਦਾ ਹੈ, ਜੋ ਕਿ ਤੁਸੀਂ elilo ਕਮਾਂਡ ਦੇ ਬਾਅਦ ਵੱਖ-ਵੱਖ ਕਰਨਲ ਬੂਟ ਕਰਨ ਲਈ ਇਸਤੇਮਾਲ ਕਰਦੇ ਹੋ।

4.28.1. ਇੰਸਟਾਲੇਸ਼ਨ-ਬਾਅਦ ਬੂਟ ਲੋਡਰ ਚੋਣ

ਕਰਨਲ ਨੂੰ ਲੋਡ ਕਰਨ ਤੋਂ ਬਿਨਾਂ ਬੂਟ ਲੋਡਰ ਨੂੰ ਹੋਰ ਚੋਣਾਂ, ਜਿਵੇਂ ਕਿ single ਇੱਕ ਇੱਕਲੇ ਉਪਭੋਗਤਾ ਢੰਗ ਲਈ ਜਾਂ mem=1024M ਨੂੰ Red Hat Enterprise Linux ਨੂੰ ਮਜ਼ਬੂਰ ਕਰਨ ਲਈ ਕਿ ਉਹ 1024 ਮੈਬਾ ਮੈਮੋਰੀ ਹੀ ਇਸਤੇਮਾਲ ਕਰੇ ਆਦਿ, ਦੇਣ ਲਈ EFI ਸ਼ੈੱਲ ਪ੍ਰਾਉਟ ਤੇ ਇਹ ਜਾਣਕਾਰੀ ਦਿਓ ( linux ਨੂੰ ਕਰਨਲ, ਜਿਸ ਨੂੰ ਤੁਸੀਂ ਬੂਟ ਕਰਨਾ ਚਾਹੁੰਦੇ ਹੋ, ਦੇ ਨਾਲ ਅਤੇ ਚੋਣ ਨੂੰ ਉਸ ਚੋਣ, ਜੋ ਕਿ ਤੁਸੀਂ ਕਰਨਲ ਨੂੰ ਦੇਣਾ ਚਾਹੁੰਦੇ ਹੋ, ਨਾਲ ਤਬਦੀਲ ਕਰ ਦਿਉ।):

elilo linux option

4.28.2. Red Hat Enterprise Linux ਨੂੰ ਸਵੈ-ਚਾਲਿਤ ਹੀ ਬੂਟ ਕਰਨਾ

Red Hat Enterprise Linux ਨੂੰ ਇੰਸਟਾਲ ਕਰਨ ਉਪਰੰਤ, ਤੁਸੀਂ elilo ਲਿਖ ਸਕਦੇ ਹੋ ਅਤੇ ਕੋਈ ਵੀ ਬੂਟ ਚੋਣ EFI ਸ਼ੈੱਲ ਤੇ ਹਰ ਸਮੇਂ, ਜੋ ਤੁਸੀਂ ਹਰ ਸਮੇਂ ਆਪਣੇ Itanium ਸਿਸਟਮ ਨੂੰ ਦੇਣਾ ਚਾਹੁੰਦੇ ਹੋ। ਜੇਕਰ ਤੁਸੀਂ ਆਪਣੇ ਸਿਸਟਮ ਨੂੰ ਸਵੈ-ਚਾਲਿਤ ਢੰਗ ਨਾਲ Red Hat Enterprise Linux ਵਿੱਚ ਬੂਟ ਕਰਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ EFI Boot Manager ਦੀ ਸੰਰਚਨਾ ਕਰਨੀ ਪਵੇਗੀ।

EFI ਬੂਟ ਪ੍ਰਬੰਧਕ ਨੂੰ ਸੰਰਚਿਤ ਕਰਨ ਲਈ (ਤੁਹਾਡੇ ਹਾਰਡਵੇਅਰ ਦੇ ਆਧਾਰ ਤੇ ਕੁਝ ਵੱਖਰਾ ਹੋ ਸਕਦਾ ਹੈ):

  1. ਆਪਣੇ Itanium ਸਿਸਟਮ ਨੂੰ ਬੂਟ ਕਰੋ ਅਤੇ EFI Boot Manager ਮੇਨੂ ਵਿੱਚੋਂ Boot option maintenance menu ਚੁਣੋ।

  2. ਮੁੱਖ ਮੇਨੂ ਵਿੱਚ Add a Boot Option ਚੁਣੋ

  3. ਲੀਨਕਸ (Linux) ਵਿੱਚ ਮਾਊਟ /boot/efi/ ਸਿਸਟਮ ਭਾਗ ਦੀ ਚੋਣ ਕਰੋ।

  4. ਫਾਇਲ elilo.efi ਚੁਣੋ।

  5. Enter New Description: ਪ੍ਰਾਉਟ ਤੇ, Red Hat Enterprise Linux 4, ਲਿਖੋ ਜਾਂ ਕੋਈ ਵੀ ਨਾਂ ਜੋ ਕਿ EFI Boot Manager ਮੇਨੂ ਵਿੱਚ ਉਪਲੱਬਧ ਹੋਵੇ।

  6. Enter Boot Option Data Type: ਪ੍ਰਾਉਟ ਤੇ, N ਨੂੰ No Boot Option ਲਈ ਇਸਤੇਮਾਲ ਕਰੋ, ਜੇਕਰ ਤੁਸੀਂ ELILO ਬੂਟ ਲੋਡਰ ਨੂੰ ਕੋਈ ਚੋਣ ਨਹੀਂ ਦੇਣਾ ਚਾਹੁੰਦੇ ਹੋ। ਇਹ ਚੋਣ ਆਮ ਹਾਲਾਤ ਵਿੱਚ ਕੰਮ ਕਰਦੀ ਹੈ। ਜੇਕਰ ਤੁਸੀਂ ਬੂਟ ਲੋਡਰ ਨੂੰ ਕੋਈ ਚੋਣ ਦੇਣੀ ਚਾਹੁੰਦੇ ਹੋ ਤਾਂ, ਤੁਸੀਂ ਇਸ ਨੂੰ ਫਾਇਲ /boot/efi/elilo.conf ਵਿੱਚ ਸੰਰਚਿਤ ਕਰ ਸਕਦੇ ਹੋ।

  7. Save changes to NVRAM ਵਿਚਲੀਆਂ ਤਬਦੀਲੀਆਂ ਸੰਭਾਲਣ ਲਈ Yes ਚੁਣੋ। ਇਹ ਤੁਹਾਨੂੰ ਵਾਪਿਸ EFI Boot Maintenance Manager ਮੇਨੂ ਤੇ ਲੈ ਜਾਵੇਗਾ।

  8. ਅੱਗੇ, Red Hat Enterprise Linux 4 ਮੇਨੂ ਇਕਾਈ ਨੂੰ ਮੂਲ ਬਣਾਉਣਾ ਚਾਹੁੰਦੇ ਹੋ। ਬੂਟ ਚੋਣ ਸੂਚੀ ਦਿਖਾਈ ਦੇਵੇਗੀ। Red Hat Enterprise Linux 4 ਮੇਨੂ ਇਕਾਈ ਨੂੰ ਤੀਰ ਦੀ ਸਹਾਇਤਾ ਨਾਲ ਚੁਣੋ ਅਤੇ [u] ਸਵਿੱਚ ਨਾਲ ਸੂਚੀ ਵਿੱਚੋਂ ਉੱਪਰ ਲੈ ਜਾਉ। ਤੁਸੀਂ ਇਕਾਈਆਂ ਨੂੰ ਸੂਚੀ ਵਿੱਚ ਹੇਠਾਂ ਲੈ ਕੇ ਜਾਣ ਲਈ [d] ਸਵਿੱਚ ਇਸਤੇਮਾਲ ਕਰ ਸਕਦੇ ਹੋ। ਬੂਟ ਲੋਡਰ ਕ੍ਰਮ ਤਬਦੀਲੀ ਕਰਨ ਉਪਰੰਤ ਤੁਸੀਂ Save changes to NVRAM ਸਕਦੇ ਹੋ ਅਤੇ Exit ਨੂੰ ਮੁੱਖ ਮੇਨੂ ਤੇ ਵਾਪਿਸ ਜਾਣ ਲਈ ਇਸਤੇਮਾਲ ਕਰੋ।

  9. ਚੋਣਵਾਂ, ਤੁਸੀਂ ਬੂਟ ਸਮਾਂ-ਅੰਤਰਾਲ ਨੂੰ ਤੁਸੀਂ ਮੁੱਖ ਮੇਨੂੰ ਵਿੱਚੋਂ Set Auto Boot TimeOut => Set Timeout Value ਰਾਹੀਂ ਤਬਦੀਲ ਕਰ ਸਕਦੇ ਹੋ।

  10. Exit ਚੁਣ ਕੇ ਤੁਸੀਂ EFI Boot Manager ਤੇ ਵਾਪਿਸ ਆ ਸਕਦੇ ਹੋ।

4.28.2.1. ਸ਼ੁਰੂਆਤੀ ਸਕ੍ਰਿਪਟ ਦਾ ਇਸਤੇਮਾਲ

ਇਸ ਦੀ ਸਿਫ਼ਾਰਸ਼ ਕੀਤੀ ਜਾਦੀ ਹੈ ਕਿ ਤੁਸੀਂ Red Hat Enterprise Linux ਨੂੰ ਸਵੈ-ਚਾਲਿਤ ਬੂਟ ਕਰਨ ਲਈ ELILO ਬੂਟ ਪ੍ਰਬੰਧਕ ਦੀ ਸੰਰਚਨਾ ਕਰੋ। ਪਰ, ਜੇਕਰ ਤੁਹਾਨੂੰ ELILO ਬੂਟ ਲੋਡਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਕਮਾਂਡ ਚਲਾਉਣ ਦੀ ਲੋੜ ਹੈ, ਤਾਂ ਤੁਹਾਨੂੰ ਇੱਕ ਸ਼ੁਰੂਆਤੀ ਸਕ੍ਰਿਪਟ startup.nsh ਬਣਾਉਣੀ ਪਵੇਗੀ। ਅਖੀਰੀ ਕਮਾਂਡ elilo ਹੋਣੀ ਚਾਹੀਦੀ ਹੈ ਤਾਂ ਕਿ ਲੀਨਕਸ (Linux) ਵਿੱਚ ਬੂਟ ਕੀਤਾ ਜਾ ਸਕੇ।

ਸਕ੍ਰਿਪਟ startup.nsh ਭਾਗ /boot/efi ਵਿੱਚ ਹੋਣੀ ਚਾਹੀਦੀ ਹੈ (/boot/efi/startup.nsh) ਅਤੇ ਹੇਠ ਲਿਖੇ ਸ਼ਬਦ ਸ਼ਾਮਿਲ ਹੋਣੇ ਚਾਹੀਦੇ ਹਨ:

echo -off
your set of commands
elilo

ਜੇਕਰ ਤੁਸੀਂ ਬੂਟ ਲੋਡਰ ਨੂੰ ਕੋਈ ਚੋਣ ਦੇਣੀ ਚਾਹੁੰਦੇ ਹੋ ਤਾਂ (ਵਧੇਰੇ ਜਾਣਕਾਰੀ ਲਈ ਹਿੱਸਾ 4.28.1 ਵੇਖੋ) elilo ਦੇ ਬਾਅਦ ਸ਼ਾਮਿਲ ਕਰੋ।

ਤੁਸੀਂ Red Hat Enterprise Linux ਵਿੱਚ ਬੂਟ ਕਰਨ ਉਪਰੰਤ ਇਹ ਫਾਇਲ ਬਣਾ ਸਕਦੇ ਹੋ ਜਾਂ EFI ਸ਼ੈੱਲ ਵਿੱਚ ਸ਼ਾਮਿਲ ਸੰਪਾਦਕ ਨਾਲ ਬਣਾ ਸਕਦੇ ਹੋ। EFI ਸ਼ੈੱਲ ਇਸਤੇਮਾਲ ਕਰਨ ਲਈ Shell> ਪ੍ਰਾਉਟ ਤੇ, ਸਿਸਟਮ ਭਾਗ ਦੇ ਜੰਤਰ ਤਬਦੀਲ ਕਰੋ (ਲੀਨਕਸ (Linux) ਵਿੱਚ /boot/efi ਵਾਂਗ ਮਾਊਟ)। ਉਦਾਹਰਨ ਲਈ, ਜੇ fs0 ਸਿਸਟਮ ਬੂਟ ਭਾਗ ਹੈ, ਤਾਂ EFI ਸ਼ੈੱਲ ਪ੍ਰਾਉਟ ਤੇ fs0: ਲਿਖੋ। ls ਨੂੰ ਇਹ ਜਾਂਚਣ ਲਈ ਲਿਖੋ ਕਿ ਤਸੀਂ ਠੀਕ ਭਾਗ ਤੇ ਹੋ। ਤਦ edit startup.nsh ਲਿਖੋ। ਫਾਇਲ ਦੇ ਭਾਗ ਲਿਖੋ ਤੇ ਸੰਭਾਲ ਦਿਉ।

ਅਗਲੀ ਵਾਰ ਸਿਸਟਮ ਚਾਲੂ ਹੋਵੇਗਾ, EFI startup.nsh ਫਾਇਲ ਨੂੰ ਖੋਜੇਗਾ ਅਤੇ ਸਿਸਟਮ ਨੂੰ ਬੂਟ ਕਰੇਗਾ। EFI ਨੂੰ ਫਾਇਲ ਤੋਂ ਲੋਡ ਕਰਨ ਤੋਂ ਰੋਕਣ ਲਈ [Ctrl]-[c] ਦਬਾਓ। ਇਹ ਕਾਰਵਾਈ ਅਧੂਰੀ ਛੱਡੀ ਜਾਵੇਗੀ ਅਤੇ EFI ਸ਼ੈੱਲ ਪ੍ਰਾਉਟ ਸਾਹਮਣੇ ਆ ਜਾਵੇਗੀ।