| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 4. Red Hat Enterprise Linux ਇੰਸਟਾਲੇਸ਼ਨ | ਅੱਗੇ |
ਮੁਬਾਰਕ! ਤੁਹਾਡੀ Red Hat Enterprise Linux ਇੰਸਟਾਲੇਸ਼ਨ ਮੁਕੰਮਲ ਹੋ ਚੁੱਕੀ ਹੈ!
ਇੰਸਟਾਲੇਸ਼ਨ ਕਾਰਜ ਤੁਹਾਨੂੰ ਆਪਣੇ ਸਿਸਟਮ ਨੂੰ ਮੁੜ-ਚਾਲੂ ਕਰਨ ਲਈ ਹਦਾਇਤ ਕਰ ਰਿਹਾ ਹੈ। ਕੋਈ ਇੰਸਟਾਲੇਸ਼ਨ ਮਾਧਿਅਮ ਜੇਕਰ ਸਵੈ-ਚਾਲਿਤ ਤਰੀਕੇ ਨਾਲ ਬਾਹਰ ਨਹੀਂ ਨਿਕਲਿਆ ਤਾਂ ਇਹ ਨੂੰ ਬਾਹਰ ਕੱਢਣਾ ਕਦੇ ਨਾ ਭੁੱਲੋ।
ਤੁਹਾਡੇ ਕੰਪਿਊਟਰ ਦੀ ਸਧਾਰਨ ਊਰਜਾ ਲੜੀ ਸਮਾਪਤ ਹੋਣ ਉਪਰੰਤ ਗਰਾਫਿਕਲ ਬੂਟ ਲੋਡਰ ਸਾਹਮਣੇ ਆਵੇਗਾ, ਜਿਸ ਰਾਹੀਂ ਤੁਸੀਂ ਇਹਨਾਂ ਕਾਰਵਾਈਆਂ ਵਿੱਚੋਂ ਕੋਈ ਵੀ ਕਰ ਸਕਦੇ ਹੋਂ:
ਬੂਟ ਲੋਡਰ ਚੁਣਨ ਉਪਰੰਤ, ਅਤੇ
ਕੁਝ ਨਾ ਕਰੋ — ਬੂਟ-ਲੋਡਰ ਦੇ ਸਮਾਂ ਸਮਾਪਤ ਹੋਣ ਉਪਰੰਤ (ਮੂਲ ਪੰਜ ਸਕਿੰਟ) ਬੂਟ ਲੋਡਰ ਮੂਲ ਬੂਟ ਇੰਦਰਾਜ਼ ਨੂੰ ਸਵੈ-ਚਾਲਿਤ ਹੀ ਸ਼ੁਰੂ ਕਰ ਦੇਵੇਗਾ।
Red Hat Enterprise Linux ਨੂੰ ਬੂਟ ਕਰਨ ਲਈ, ਜੋ ਵੀ ਸੰਭਵ ਹੈ, ਕਰੋ। ਇੱਕ ਜਾਂ ਵਧੇਰੇ ਸੁਨੇਹੇ ਦਿੰਦੇ ਪਰਦੇ ਆਉਣਗੇ। ਅਖੀਰ, ਲਾੱਗਆਨ: ਕਮਾਂਡ ਆਵੇਗੀ ਜਾਂ ਇੱਕ GUI ਲਾੱਗਆਨ ਪਰਦਾ (ਜੇਕਰ ਤੁਸੀਂ X ਝਰੋਖਾ ਸਿਸਟਮ ਇੰਸਟਾਲ ਕੀਤਾ ਹੈ ਅਤੇ X ਨੂੰ ਸ਼ੁਰੂ ਹੋਣਾ ਨਿਰਧਾਰਿਤ ਕੀਤਾ ਹੈ) ਆਵੇਗਾ।
ਤੁਹਾਡੇ Red Hat Enterprise Linux ਨੂੰ ਪਹਿਲੀ ਵਾਰ ਰਨ-ਪੱਧਰ 5 (ਗਰਾਫਿਕਲ ਪੱਧਰ) ਤੇ ਚੱਲਣ ਉਪਰੰਤ ਸੈੱਟਅੱਪ ਏਜੰਟ ਪੇਸ਼ ਕੀਤਾ ਜਾਵੇਗਾ, ਇਹ ਤੁਹਾਨੂੰ Red Hat Enterprise Linux ਸੰਰਚਨਾ ਨਾਲ ਰੂਬਰੂ ਕਰਵਾਏਗਾ। ਇਸ ਸਹਾਇਕ ਦੇ ਇਸਤੇਮਾਲ ਕਰਨ ਨਾਲ ਤੁਸੀਂ ਆਪਣੇ ਸਿਸਟਮ ਦਾ ਸਮਾਂ ਤੇ ਮਿਤੀ ਨਿਰਧਾਰਨ, ਸਾਫਟਵੇਅਰ ਇੰਸਟਾਲ, ਆਪਣੀ ਮਸ਼ੀਨ Red Hat ਨੈੱਟਵਰਕ ਨਾਲ ਰਜਿਸਟਰ ਕਰਵਾ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ। ਸੈੱਟਅੱਪ ਏਜੰਟ ਤੁਹਾਡਾ ਵਾਤਾਵਰਣ ਸ਼ੁਰੂ ਤੇ ਸੰਰਚਿਤ ਕਰਨ ਲਈ ਸਹਾਇਕ ਹੈ, ਤਾਂ ਕਿ ਤੁਸੀਂ ਆਪਣੇ Red Hat Enterprise Linux ਨਾਲ ਤੇਜ਼ੀ ਨਾਲ ਕੰਮ ਕਰਨਾ ਆਰੰਭ ਕਰ ਸਕੋ।
ਸੈੱਟਅੱਪ ਏਜੰਟ ਦੇ ਇਸਤੇਮਾਲ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ Red Hat Enterprise Linux Step By Step Guide ਵਿੱਚ ਪਾਠ Getting Started ਤੇ ਜਾਓ।
ਆਪਣੀ Red Hat Enterprise Linux ਮੈਂਬਰਸ਼ਿਪ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ, ਹਿੱਸਾ 4.27 ਵੇਖੋ।