4.8. NFS ਰਾਹੀਂ ਇੰਸਟਾਲ ਕਰਨਾ

NFS ਜਾਣਕਾਰੀ ਤਾਂ ਹੀ ਲਾਗੂ ਹੋਵੇਗੀ, ਜੇਕਰ ਤੁਸੀਂ NFS ਸਰਵਰ ਤੋਂ ਇੰਸਟਾਲ ਕਰ ਰਹੇ ਹੋ (ਮਤਲਬ ਕਿ ਜੇਕਰ ਤੁਸੀਂ NFS ਪ੍ਰਤੀਬਿੰਬ ਦੀ ਚੋਣ ਇੰਸਟਾਲੇਸ਼ਨ ਢੰਗ ਵਾਰਤਾਲਾਪ ਦੌਰਾਨ ਕੀਤੀ ਹੈ)।

ਆਪਣੇ NFS ਸਰਵਰ ਦਾ ਡੋਮੇਨ ਨਾਂ ਜਾਂ IP ਸਿਰਨਾਵਾਂ ਦਿਓ। ਉਦਾਹਰਨ ਲਈ, ਜੇਕਰ ਤੁਸੀਂ ਡੋਮੇਨ example.com ਦੇ ਇੱਕ ਮੇਜ਼ਬਾਨ eastcoast ਤੋਂ ਇੰਸਟਾਲੇਸ਼ਨ ਕਰ ਰਹੇ ਹੋ ਤਾਂ, eastcoast.example.com NFS ਸਰਵਰ ਖੇਤਰ ਵਿੱਚ ਭਰੋ।

ਅੱਗੇ, ਨਿਰਯਾਤ ਡਾਇਰੈਕਟਰੀ ਦਾ ਨਾਂ ਦਿਓ। ਜੇਕਰ ਸੈੱਟਅੱਪ ਹਿੱਸਾ 2.5 ਵਿੱਚ ਪ੍ਰਭਾਸ਼ਿਤ ਹੈ, ਤੁਹਾਨੂੰ /location/of/disk/space/ ਡਾਇਰੈਕਟਰੀ, ਜੋ ਕਿ RedHat/ ਡਾਇਰੈਕਟਰੀ ਰੱਖਦੀ ਹੈ, ਦੇਣੀ ਪਵੇਗੀ।

ਜੇਕਰ NFS ਸਰਵਰ Red Hat Enterprise Linux ਇੰਸਟਾਲੇਸ਼ਨ ਲੜੀ ਦਾ ਪ੍ਰਤੀਬਿੰਬ ਨਿਰਯਾਤ ਕਰ ਰਿਹਾ ਹੈ ਤਾਂ ਉਹ ਡਾਇਰੈਕਟਰੀ ਦਿਓ, ਜੋ ਕਿ RedHat/ ਡਾਇਰਕੈਟਰੀ ਰੱਖਦੀ ਹੈ (ਜੇਕਰ ਤੁਸੀਂ ਇਹ ਡਾਇਰੈਕਟਰੀ ਮਾਰਗ ਨੂੰ ਨਹੀਂ ਜਾਣਦੇ ਹੋ, ਤਾਂ ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ।)। ਉਦਾਹਰਨ ਲਈ, ਜੇਕਰ NFS ਸਾਇਟ ਡਾਇਰੈਕਟਰੀ /mirrors/redhat/arch/RedHat/ ਰੱਖਦੀ ਹੈ ਤਾਂ /mirrors/redhat/arch/ ਦਿਓ (ਜਿੱਥੇ ਕਿ arch ਨੂੰ ਆਪਣੇ ਸਿਸਟਮ ਦੇ ਆਰਕੀਟੈਕਚਰ, ਜਿਵੇਂ ਕਿ i386, ia64, ppc, ਜਾਂ s390, ਨਾਲ ਤਬਦੀਲ ਕਰੋ।)। ਜੇਕਰ ਹਰ ਇਕਾਈ ਠੀਕ ਤਰਾਂ ਨਿਰਧਾਰਿਤ ਹੈ, ਤਾਂ ਇੱਕ ਸੁਨੇਹਾ ਆਵੇਗਾ, ਜੋ ਕਿ ਵੇਖਾਏਗਾ ਕਿ Red Hat Enterprise Linux ਦੀ ਇੰਸਟਾਲੇਸ਼ਨ ਕਾਰਵਾਈ ਜਾਰੀ ਹੈ।

ਚਿੱਤਰ 4-4. NFS ਸੈੱਟਅੱਪ ਵਾਰਤਾਲਾਪ

ਜੇਕਰ NFS ਸਰਵਰ Red Hat Enterprise Linux CD-ROM ਦੇ ISO ਪ੍ਰਤੀਬਿੰਬ ਰੱਖਦਾ ਹੈ ਤਾਂ ISO ਪ੍ਰਤੀਬਿੰਬ ਵਾਲੀ ਡਾਇਰੈਕਟਰੀ ਦਿਓ।

ਅੱਗੇ, ਜੀ ਆਇਆਂ ਨੂੰ ਵਾਰਤਾਲਾਪ ਆਵੇਗਾ।