| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅੱਗੇ | |
ਤੁਹਾਡੇ x86-ਅਧਾਰਿਤ ਸਿਸਟਮ ਤੋਂ Red Hat Enterprise Linux ਨੂੰ ਹਟਾਉਣ ਲਈ, ਤੁਹਾਨੂੰ ਆਪਣੇ ਮਾਸਟਰ ਬੂਟ ਰਿਕਾਰਡ (MBR) ਵਿੱਚੋਂ Red Hat Enterprise Linux ਬੂਟ ਲੋਡਰ ਜਾਣਕਾਰੀ ਨੂੰ ਹਟਾਉਣਾ ਪਵੇਗਾ।
![]() | ਸੂਚਨਾ |
|---|---|
ਆਪਣੇ ਸਿਸਟਮ ਤੇ ਮੌਜੂਦ ਡਾਟੇ ਦਾ ਬੈਕਅੱਪ ਬਣਾਉਣਾ ਹਮੇਸ਼ਾ ਇੱਕ ਵਧੀਆ ਸੁਝਾਅ ਰਹੇਗਾ। ਗਲਤੀ ਹੋ ਸਕਦੀ ਹੈ ਅਤੇ ਤੁਹਾਡਾ ਸਾਰਾ ਡਾਟਾ ਨਤੀਜੇ ਵਜੋਂ ਖਤਮ ਹੋ ਸਕਦਾ ਹੈ। |
DOS ਅਤੇ Windows ਵਿੱਚ, Windows fdisk ਸਹੂਲਤ ਇਸਤੇਮਾਲ ਕਰਕੇ ਨਵਾਂ MBR ਨਾ-ਦਸਤਾਵੇਜ਼ੀ ਨਿਸ਼ਾਨ (flag) /mbr ਦੇ ਇਸਤੇਮਾਲ ਨਾਲ ਬਣਾਉ। ਸਿਰਫ MBR ਨੂੰ ਮੁੜ-ਲਿਖਣ ਨਾਲ ਹੀ ਮੁੱਢਲਾ DOS ਭਾਗ ਬੂਟ ਕੀਤਾ ਜਾ ਸਕਦਾ ਹੈ। ਕਮਾਂਡ ਇਸਤਰਾਂ ਦੀ ਵੇਖਾਈ ਦੇਵੇਗੀ:
fdisk /mbr |
ਜੇਕਰ ਤੁਹਾਨੂੰ ਆਪਣੀ ਹਾਰਡ ਡਿਸਕ ਤੋਂ ਲੀਨਕਸ (Linux) ਹਟਾਉਣ ਦੀ ਲੋੜ ਹੈ ਅਤੇ ਤੁਸੀਂ ਇਸ ਲਈ ਮੂਲ DOS (Windows) fdisk ਵਰਤਣ ਦੀ ਕੋਸ਼ਿਸ ਕੀਤੀ ਹੈ, ਤਾਂ ਤੁਸੀਂ ਸਮੱਸਿਆ Partitions exist but they do not exist ਮਹਿਸੂਸ ਕੀਤੀ ਹੋਵੇਗੀ। ਨਾ-DOS ਭਾਗ ਨੂੰ ਹਟਾਉਣ ਦਾ ਸਭ ਤੋਂ ਵਧਿਆ ਢੰਗ ਸੰਦ ਉਹ ਹੈ, ਜੋ ਕਿ DOS ਤੋਂ ਬਿਨਾਂ ਹੋਰ ਭਾਗਾਂ ਨੂੰ ਸਮਝ ਸਕਦਾ ਹੋਵੇ।
ਸ਼ੁਰੂ ਕਰਨ ਲਈ, Red Hat Enterprise Linux CD #1 ਪਾਓ ਅਤੇ ਆਪਣਾ ਸਿਸਟਮ ਸ਼ੁਰੂ ਕਰੋ। ਇੱਕ ਵਾਰੀ ਤੁਸੀਂ ਸੀਡੀ ਨਾਲ ਸ਼ੁਰੂ ਕਰੋ ਤਾਂ, ਇੱਕ ਬੂਟ ਜਾਣਕਾਰੀ ਪੁੱਛੇਗਾ। ਬੂਟ ਪ੍ਰਾਉਟ ਤੇ ਲਿਖੋ: linux rescueਇਸ ਬਚਾਉ ਢੰਗ ਕਾਰਜ ਸ਼ੁਰੂ ਕਰੇਗਾ।
ਤੁਹਾਨੂੰ ਤੁਹਾਡੇ ਕੀ-ਬੋਰਡ ਅਤੇ ਭਾਸ਼ਾ ਜ਼ਰੂਰਤਾਂ ਪੁੱਛੇਗਾ। ਇਹ ਮੁੱਲ ਉਹੀ ਭਰੋ, ਜੋ ਕਿ Red Hat Enterprise Linux ਦੀ ਇੰਸਟਾਲੇਸ਼ਨ ਦੌਰਾਨ ਭਰੇ ਸਨ।
ਅੱਗੇ, ਇੱਕ ਪਰਦਾ ਤੁਹਾਨੂੰ ਇਹ ਦੱਸੇਗਾ ਕਿ ਕਾਰਜ Red Hat Enterprise Linux ਸੰਕਟਕਾਲੀਨ ਇੰਸਟਾਲ ਦੀ ਖੋਜ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਇਸ ਪਰਦੇ ਤੇ ਛੱਡੋ ਬਟਨ ਦੀ ਚੋਣ ਕਰੋ।
ਛੱਡੋ ਨੂੰ ਚੁਣਨ ਉਪਰੰਤ, ਤੁਹਾਨੂੰ ਇੱਕ ਕਮਾਂਡ ਪ੍ਰਾਉਟ ਦਿੱਤਾ ਜਾਵੇਗਾ, ਜਿਸ ਰਾਹੀਂ ਤੁਸੀਂ ਭਾਗ, ਜਿਨਾਂ ਤੁਸੀਂ ਹਟਾਉਣਾ ਚਾਹੁੰਦੇ ਹੋ, ਨੂੰ ਵੇਖ ਸਕਦੇ ਹੋ।
ਪਹਿਲਾਂ, ਕਮਾਂਡ list-harddrives ਲਿਖੋ। ਇਹ ਕਮਾਂਡ ਤੁਹਾਡੇ ਸਿਸਟਮ ਦੀਆਂ ਹਾਰਡ-ਡਰਾਇਵਾਂ ਦੀ ਸੂਚੀ ਦੇਵੇਗੀ, ਜੋ ਕਿ ਇੰਸਟਾਲੇਸ਼ਨ ਕਾਰਜ ਨੇ ਪਛਾਣੀਆਂ ਹਨ, ਤੇ ਇਹਨਾਂ ਦਾ ਆਕਾਰ ਮੈਗਾਬਾਈਟ ਵਿੱਚ ਹੋਵੇਗਾ।
![]() | ਸਾਵਧਾਨ |
|---|---|
ਸਾਵਧਾਨੀਪੂਰਕ ਸਿਰਫ ਲੋੜੀਦੇ Red Hat Enterprise Linux ਭਾਗ ਹੀ ਹਟਾਉ। ਹੋਰ ਭਾਗ ਹਟਾਉਣ ਨਾਲ ਤੁਹਾਡੇ ਸਿਸਟਮ ਦਾ ਡਾਟਾ ਖਤਮ ਹੋ ਸਕਦਾ ਹੈ ਜਾਂ ਸਿਸਟਮ ਵਾਤਾਵਰਣ ਨਿਕਾਰਾ ਹੋ ਸਕਦਾ ਹੈ। |
ਭਾਗ ਹਟਾਉਣ ਲਈ, ਵਿਭਾਗੀਕਰਨ ਸਹੂਲਤ parted ਦਾ ਇਸਤੇਮਾਲ ਕਰੋ। ਹੇਠ ਦਿੱਤੇ ਮੁਤਾਬਕ parted ਸ਼ੁਰੂ ਕਰੋ, ਜਿੱਥੇ ਕਿ /dev/hda ਉਹ ਜੰਤਰ ਹੈ, ਜਿਸ ਭਾਗ ਤੁਸੀਂ ਹਟਾਉਣਾ ਚਾਹੁੰਦੇ ਹੋ।
parted /dev/hda |
ਭਾਗ ਸਾਰਣੀ ਵੇਖਣ ਅਤੇ ਹਟਾਉਣ ਵਾਸਤੇ ਭਾਗ ਨੰਬਰ ਦੀ ਪਛਾਣ ਕਰਨ ਲਈ ਕਮਾਂਡ print ਇਸਤੇਮਾਲ ਕਰੋ:
ਕਮਾਂਡ print ਭਾਗ ਕਿਸਮ (ਜਿਵੇਂ ਕਿ linux-swap, ext2, ext3, ਅਤੇ ਹੋਰ) ਵੇਖਾਉਣ ਦੇ ਵੀ ਕੰਮ ਆਉਦੀ ਹੈ। ਭਾਗ ਦੀ ਕਿਸਮ ਵੀ ਤੁਹਾਨੂੰ ਹਟਾਉਣ ਵਾਲੇ ਭਾਗ ਦੀ ਚੋਣ ਕਰਨ ਲਈ ਸਹਾਇਕ ਹੈ।
ਭਾਗ ਹਟਾਉਣ ਲਈ ਕਮਾਂਡ rm ਦਾ ਇਸਤੇਮਾਲ ਕਰੋ। ਉਦਾਹਰਨ ਲਈ, ਭਾਗ ਨੂੰ ਹਟਾਉਣ ਲਈ ਛੋਟਾ ਅੰਕ 3 ਇਸਤੇਮਾਲ ਕਰੋ:
rm 3 |
![]() | ਜ਼ਰੂਰੀ |
|---|---|
ਜਿਵੇਂ ਹੀ ਤੁਸੀਂ [Enter] ਦਬਾਉਗੇ, ਤਦੇ ਹੀ ਤਬਦੀਲੀਆਂ ਲਾਗੂ ਹੋਣੀਆਂ ਆਰੰਭ ਹੋ ਜਾਣਗੀਆਂ, ਇਸਕਰਕੇ ਇਸ ਨੂੰ ਸਥਾਪਿਤ (ਕਮਿਟ) ਕਰਨ ਤੋਂ ਪਹਿਲਾਂ ਮੁੜ-ਵਿਚਾਰ ਜ਼ਰੂਰ ਕਰੋ। |
ਭਾਗ ਹਟਾਉਣ ਉਪਰੰਤ, ਕਮਾਂਡ print ਨੂੰ ਭਾਗ ਸਾਰਣੀ ਵਿੱਚੋਂ ਹਟਾਏ ਭਾਗ ਦੀ ਨਾ-ਮੌਜੂਦਗੀ ਦੀ ਪੁਸ਼ਟੀ ਕਰਨ ਲਈ ਇਸਤੇਮਾਲ ਕਰੋ।
ਇੱਕ ਵਾਰ ਤੁਸੀਂ ਲੀਨਕਸ (Linux) ਭਾਗ ਹਟਾ ਦਿੱਤੇ ਅਤੇ ਸਾਰੀਆਂ ਤਬਦੀਲੀਆਂ, ਜੋ ਤੁਸੀਂ ਕਰਨੀਆਂ ਚਾਹੁੰਦੇ ਹੋ, ਕਰਨ ਉਪਰੰਤ ਕਮਾਂਡ quit ਨੂੰ parted ਨੂੰ ਬੰਦ ਕਰਨ ਲਈ ਇਸਤੇਮਾਲ ਕਰੋ।
parted ਵਿੱਚੋਂ ਬਾਹਰ ਆਉਣ ਉਪਰੰਤ, exit ਨੂੰ ਬੂਟ ਪ੍ਰਾਉਟ ਤੇ ਸੰਕਟਕਾਲੀਨ ਢੰਗ ਵਿੱਚੋਂ ਬਾਹਰ ਆਉਣ ਅਤੇ ਸਿਸਟਮ ਨੂੰ ਮੁੜ ਚਾਲੂ ਕਰਨ ਇਸਤੇਮਾਲ ਕਰੋ, ਨਾ ਕਿ ਇੰਸਟਾਲੇਸ਼ਨ ਨਾਲ ਜਾਰੀ ਰਹਿਣ ਲਈ। ਸਿਸਟਮ ਖੁਦ ਹੀ ਮੁੜ-ਚਾਲੂ ਹੋ ਜਾਵੇਗਾ। ਜੇਕਰ ਇਹ ਨਹੀਂ ਹੁੰਦਾ ਹੈ, ਤਾਂ ਤੁਸੀਂ