| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅੱਗੇ | |
ਇਹ ਅੰਤਿਕਾ ਤੁਹਾਡੇ Red Hat Enterprise Linux ਸਿਸਟਮ ਦੇ ਨਵੀਨੀਕਰਨ ਦੇ ਕਈ ਢੰਗਾਂ ਨੂੰ ਦਰਸਾ ਰਹੀ ਹੈ।
ਹਾਲਾਂਕਿ Red Hat Enterprise Linux ਵਰਜਨ 2.1 ਅਤੇ 3 ਦਾ Red Hat Enterprise Linux ਨਾਲ ਨਵੀਨੀਕਰਨ x86 ਪ੍ਰੋਸੈਂਸਰਾਂ (ਜਾਂ Red Hat Enterprise Linux 3 ਦਾ AMD64, EM64T ਜਾਂ Itanimum ਸਿਸਟਮਾਂ ਲਈ ਸਹਾਇਕ ਹੈ, ਪਰ ਤੁਸੀਂ ਆਪਣੇ ਸਿਸਟਮ ਦੇ ਡਾਟੇ ਦਾ ਬੈੱਕਅੱਪ ਲੈਕੇ ਉੱਤਮ ਤਜਰਬਾ ਹਾਸਿਲ ਕਰੋਗੇ ਅਤੇ ਤਦ Red Hat Enterprise Linux 4 ਨੂੰ ਆਪਣੀ ਪੁਰਾਣੀ Red Hat Enterprise Linux ਇੰਸਟਾਲੇਸ਼ਨ ਤੇ ਇੰਸਟਾਲ ਕਰ ਸਕਦੇ ਹੋ।
ਇਹ ਸਿਫਾਰਸ਼ੀ ਮੁੜ ਇੰਸਟਾਲੇਸ਼ਨ ਢੰਗ ਸਭ ਤੋਂ ਉੱਤਮ ਉਪਲੱਬਧ ਸਥਿਰਤਾ ਨੂੰ ਯਕੀਨੀ ਬਣਾਵੇਗਾ।
ਆਪਣੇ Red Hat Enterprise Linux ਸਿਸਟਮ ਨੂੰ ਮੁੜ-ਇੰਸਟਾਲ ਕਰਨ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ, ਆਨਲਾਇਨ http://www.redhat.com/docs/wp/ ਤੇ ਉਪਲੱਬਧ ਤਕਨੀਕੀ ਸਫੇ ਵੇਖ ਸਕਦੇ ਹੋ।
ਜੇਕਰ ਤੁਸੀਂ x86 ਸਿਸਟਮ (ਜਾਂ Red Hat Enterprise Linux 3 AMD64, EM64T ਜਾਂ Itanimum ਸਿਸਟਮ ਤੇ) Red Hat Enterprise Linux ਵਰਜਨ 2.1 ਜਾਂ 3 ਇਸਤੇਮਾਲ ਕਰ ਰਹੇ ਹੋ, ਤਾਂ ਤੁਸੀਂ ਪੁਰਾਣੇ ਇੰਸਟਾਲੇਸ਼ਨ ਕਾਰਜ ਦੇ ਆਧਾਰ ਤੇ ਵੀ ਇੰਸਟਾਲੇਸ਼ਨ ਕਰ ਸਕਦੇ ਹੋ।
ਪਰ, ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਸਿਸਟਮ ਦਾ ਨਵੀਨੀਕਰਨ ਕਰੋ, ਤੁਹਾਨੂੰ ਕੁਝ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ:
ਇੱਕ ਪੈਕੇਜ ਸੰਰਚਨਾ ਫਾਇਲਾਂ ਕਈ ਸੰਰਚਨਾ ਫਾਇਲ ਫਾਰਮਿਟਾਂ ਜਾਂ ਢਾਂਚਿਆਂ ਵਿੱਚ ਤਬਦੀਲੀਆਂ ਆਉਣ ਕਰਕੇ ਨਵੀਨੀਕਰਨ ਉਪਰੰਤ ਕੰਮ ਕਰ ਵੀ ਸਕਦੀਆਂ ਹਨ ਅਤੇ ਨਹੀਂ ਵੀ।
ਜੇਕਰ ਤੁਹਾਡੇ ਕੋਲ ਇੱਕ Red Hat ਦੀ ਪਰਤ ਉਤਪਾਦ (ਜਿਵੇਂ ਕਿ ਕਲਾਸਟਰ ਸੂਟ) ਇੰਸਟਾਲ ਹੈ, ਤਾਂ ਤੁਹਾਨੂੰ Red Hat Enterprise Linux ਦੇ ਨਵੀਨੀਕਰਨ ਕਰਨ ਉਪਰੰਤ ਦਸਤੀ ਨਵੀਨੀਕਰਨ ਕਰਨਾ ਪੈ ਸਕਦਾ ਹੈ।
ਤੀਜੀ ਧਿਰ ਜਾਂ ISV ਕਾਰਜ ਹੋ ਸਕਦਾ ਹੈ ਕਿ ਨਵੀਨੀਕਰਨ ਕਰਨ ਉਪਰੰਤ ਸ਼ਾਇਦ ਠੀਕ ਤਰਾਂ ਕੰਮ ਨਾ ਕਰਨ।
ਆਪਣੇ ਸਿਸਟਮ ਦਾ ਨਵੀਨੀਕਰਨ ਕਰਨ ਲਈ, ਮੈਡੀਊਲਰ 2.6.x ਕਰਨਲ ਦੇ ਨਾਲ ਨਾਲ ਆਪਣੇ ਸਿਸਟਮ ਤੇ ਇੰਸਟਾਲ ਪੈਕੇਜਾਂ ਦੇ ਨਵੀਨ ਵਰਜਨ ਇੰਸਟਾਲ ਕਰੋ।
ਨਵੀਨੀਕਰਨ ਕਾਰਵਾਈ ਮੌਜੂਦਾ ਸੰਰਚਨਾ ਫਾਇਲਾਂ ਨੂੰ ਉਹਨਾਂ ਦੀ ਐਕਸ਼ਟੇਸ਼ਨ ਦਾ ਨਾਂ .rpmsave ਤਬਦੀਲ ਕਰਕੇ ਸੰਭਾਲਦੀ ਹੈ (ਉਦਾਹਰਨ ਲਈ sendmail.cf.rpmsave ਆਦਿ)। ਨਵੀਨੀਕਰਨ ਕਾਰਵਾਈ ਆਪਣੀਆਂ ਤਬਦੀਲੀਆਂ ਦਾ ਲਾੱਗ /root/upgrade.log ਵਿੱਚ ਬਣਾ ਕੇ ਰੱਖਦੀ ਹੈ।
![]() | ਸਾਵਧਾਨ |
|---|---|
ਜਿਵੇਂ ਸਾਫਟਵੇਅਰ ਦਾ ਵਿਕਾਸ ਹੁੰਦਾ ਹੈ, ਸੰਰਚਨਾ ਫਾਇਲ ਫਾਰਮਿਟ ਵੀ ਤਬਦੀਲ ਹੋ ਸਕਦੇ ਹਨ। ਇਸ ਕਰਕੇ ਤੁਹਾਡੀ ਤਬਦੀਲੀਆਂ ਨੂੰ ਸੰਯੋਜਿਤ ਕਰਨ ਤੋਂ ਪਹਿਲਾਂ ਤੁਹਾਡੀਆਂ ਅਸਲੀ ਸੰਰਚਨਾ ਫਾਇਲਾਂ ਦੀ ਨਵੀਆਂ ਫਾਇਲਾਂ ਨਾਲ ਤੁਲਨਾ ਕਰਨੀ ਬਹੁਤ ਜਰੂਰੀ ਹੈ। |
![]() | ਸੂਚਨਾ |
|---|---|
ਇਹ ਹਮੇਸ਼ਾ ਇੱਕ ਵਧਿਆ ਸੋਚ ਹੈ ਕਿ ਜਿਸ ਸਿਸਟਮ ਤੇ ਤੁਸੀਂ ਕੰਮ ਕਰ ਰਹੇ ਹੋ, ਉਸ ਦਾ ਬੈੱਕਅੱਪ ਲਿਆ ਜਾਵੇ। ਉਦਾਹਰਨ ਲਈ, ਜੇਕਰ ਤੁਸੀਂ ਨਵੀਨੀਕਰਨ ਕਰਨਾ ਚਾਹੁੰਦੇ ਹੋ ਜਾਂ ਦੋ ਬੂਟ ਸਿਸਟਮ ਬਣਾਉਣਾ ਚਾਹੁੰਦੇ ਹੋ, ਤਾਂ ਜੋ ਵੀ ਡਾਟਾ ਤੁਸੀਂ ਆਪਣੀ ਹਾਰਡ ਡਿਸਕ ਤੇ ਰੱਖਣਾ ਚਾਹੁੰਦੇ ਹੋ, ਉਸ ਦਾ ਬੈਕਅੱਪ ਲਿਆ ਜਾਵੇ। ਗਲਤੀ ਤਾਂ ਹੋ ਸਕਦੀ ਹੈ ਅਤੇ ਤੁਹਾਡਾ ਸਾਰਾ ਡਾਟਾ ਖਤਮ ਹੋ ਸਕਦਾ ਹੈ। |
ਕੁਝ ਨਵੀਨੀਕਰਨ ਪੈਕੇਜਾਂ ਨੂੰ ਠੀਕ ਤਰਾਂ ਕੰਮ ਕਰਨ ਲਈ ਹੋਰ ਪੈਕੇਜ ਇੰਸਟਾਲ ਕਰਨ ਦੀ ਲੋੜ ਹੋ ਸਕਦੀ ਹੈ। ਜੇਕਰ ਤੁਸੀਂ ਨਵੀਨੀਕਰਨ ਲਈ ਪੈਕੇਜਾਂ ਬਾਰੇ ਪਸੰਦ ਕੀਤੀ ਹੈ, ਤਾਂ ਤੁਹਾਨੂੰ ਨਿਰਭਰਤਾ ਸਮੱਸਿਆ ਹੱਲ ਕਰਨੀ ਪੈ ਸਕਦੀ ਹੈ। ਨਹੀਂ ਤਾਂ, ਨਵੀਨੀਕਰਨ ਕਾਰਵਾਈ ਇਸ ਨਿਰਭਰਤਾ ਦਾ ਧਿਆਨ ਰੱਖਦੀ ਹੈ, ਪਰ ਇਸ ਨੂੰ ਤੁਹਾਡੇ ਸਿਸਟਮ ਤੇ ਨਾ ਇੰਸਟਾਲ ਹੋਰ ਪੈਕੇਜ ਇੰਸਟਾਲ ਕਰਨ ਦੀ ਲੋੜ ਪੈ ਸਕਦੀ ਹੈ।
ਤੁਹਾਡੇ ਸਿਸਟਮ ਦੇ ਭਾਗ ਬਣਾਉਣ ਦੇ ਆਧਾਰਿਤ ਤੇ, ਇੰਸਟਾਲੇਸ਼ਨ ਕਾਰਜ ਤੁਹਾਨੂੰ ਵਾਧੂ ਸਵੈਪ (swap) ਫਾਇਲ ਬਣਾਉਣ ਲਈ ਕਹਿ ਸਕਦਾ ਹੈ। ਜੇਕਰ ਇੰਸਟਾਲੇਸ਼ਨ ਕਾਰਜ ਤੁਹਾਡੀ ਰੈਮ (RAM) ਦੇ ਬਰਾਬਰ ਆਕਾਰ ਦਾ ਸਵੈਪ (swap) ਨਾ ਖੋਜ ਸਕਿਆ ਤਾਂ ਇਹ ਤੁਹਾਨੂੰ ਇੱਕ ਨਵੀਨ ਸਵੈਪ (swap) ਫਾਇਲ ਬਣਾਉਣ ਲਈ ਕਹੇਗਾ। ਜੇਕਰ ਤੁਹਾਡੇ ਸਿਸਟਮ ਤੇ ਲੋੜੀਦੀ ਰੈਮ (RAM) (128 ਮੈਬਾ ਤੋਂ ਘੱਟ ਹੋਈ) ਨਾ ਹੋਈ ਹੋਈ, ਤਾਂ ਤੁਹਾਨੂੰ ਇਹ ਸਵੈਪ (swap) ਫਾਇਲ ਸ਼ਾਮਿਲ ਕਰਨ ਦੀ ਸਿਫਾਰਸ਼ ਕੀਤੀ ਜਾਦੀ ਹੈ।