ਅੰਤਿਕਾ D. ਡਿਸਕ ਭਾਗਾਂ ਨਾਲ ਜਾਣ-ਪਛਾਣ

ਸੂਚਨਾਸੂਚਨਾ
 

ਇਹ ਅੰਤਿਕਾ ਜ਼ਰੂਰੀ ਨਹੀਂ ਹੈ ਕਿ ਨਾ-x86-ਆਧਾਰਿਤ ਢਾਂਚਿਆਂ ਤੇ ਲਾਗੂ ਹੋ ਜਾਵੇ। ਪਰ, ਸਧਾਰਨ ਧਾਰਨਾਵਾਂ, ਜੋ ਕਿ ਇੱਥੇ ਦਿੱਤੀਆਂ ਗਏ ਹਨ, ਲਾਗੂ ਹੋ ਸਕਦੀਆਂ ਹਨ।

ਡਿਸਕ ਭਾਗ ਨਿੱਜੀ ਕੰਪਿਊਟਰ ਦਾ ਮਿਆਰੀ ਭਾਗ ਹਨ ਅਤੇ ਕੁਝ ਸਮੇਂ ਤੋਂ ਹੀ ਪ੍ਰਭਾਵੀ ਹਨ। ਪਰ ਅਕਸਰ ਬਹੁਤੇ ਵਿਅਕਤੀ ਕੰਪਿਊਟਰ ਪਹਿਲਾਂ ਹੀ ਇੰਸਟਾਲ ਓਪਰੇਟਿੰਗ ਸਿਸਟਮ ਨਾਲ ਖਰੀਦ ਦੇ ਹਨ, ਇਸ ਕਰਕੇ ਕੁਝ ਹੀ ਲੋਕ ਹਨ, ਜੋ ਕਿ ਭਾਗਾਂ ਬਾਰੇ ਵਧੇਰੇ ਕੁਝ ਜਾਣਦੇ ਹਨ। ਇਸ ਅਧਿਆਇ ਵਿੱਚ ਇਸ ਵਿਸ਼ੇ ਤੇ ਵਿਚਾਰ ਕੀਤਾ ਜਾਵੇਗਾ ਕਿ ਕਿਵੇਂ ਡਿਸਕ ਭਾਗ ਵਰਤੇ ਜਾਣ ਤਾਂ ਕਿ ਤੁਹਾਡੀ Red Hat Enterprise Linux ਇੰਸਟਾਲੇਸ਼ਨ ਜਿੰਨੀ ਹੋ ਸਕੇ ਸੌਖੀ ਅਤੇ ਸਮੱਸਿਆ ਰਹਿਤ ਹੋਵੇ।

ਜੇਕਰ ਤੁਸੀਂ ਡਿਸਕ ਭਾਗਾਂ ਨਾਲ ਇੱਕ ਖਾਸ ਹੱਦ ਤੱਕ ਜਾਣੂ ਹੋ, ਤਾਂ ਤੁਸੀਂ ਅੱਗੇ ਹਿੱਸਾ D.1.4 ਨੂੰ Red Hat Enterprise Linux ਇੰਸਟਾਲ ਕਰਨ ਲਈ ਕੁਝ ਡਿਸਕ ਥਾਂ ਖਾਲੀ ਕਰਨ ਲਈ ਕਾਰਵਾਈ ਲਈ ਵੇਖ ਸਕਦੇ ਹੋ। ਇਸ ਭਾਗ ਵਿੱਚ ਲੀਨਕਸ (Linux) ਸਿਸਟਮ ਰਾਹੀਂ ਇਸਤੇਮਾਲ ਕੀਤੀ ਜਾਦੀ ਨਾਮਕਰਨ ਸਕੀਮ, ਹੋਰ ਓਪਰੇਟਿੰਗ ਸਿਸਟਮਾਂ ਨਾਲ ਡਿਸਕ ਥਾਂ ਸਾਂਝੀ ਕਰਨ ਅਤੇ ਹੋਰ ਸੰਬੰਧਿਤ ਵਿਸ਼ਿਆਂ ਤੇ ਵਿਚਾਰ ਕੀਤੀ ਜਾਵੇਗੀ।

D.1. ਹਾਰਡ ਡਿਸਕ ਮੂਲ ਧਾਰਨਾ

ਹਾਰਡ ਡਿਸਕਾਂ ਇੱਕ ਸਧਾਰਨ ਕੰਮ ਕਰਦੀਆਂ ਹਨ, — ਇਹ ਡਾਟਾ ਸੰਭਾਲਦੀਆਂ ਹਨ ਅਤੇ ਕਮਾਂਡ ਦੇਣ ਤੇ ਭਰੋਸੇਯੋਗ ਢੰਗ ਨਾਲ ਪ੍ਰਾਪਤ ਕਰਦੀਆਂ ਹਨ।

ਜਦੋਂ ਡਿਸਕ ਵਿਭਾਗੀਕਰਨ ਵਰਗੇ ਵਿਸ਼ਿਆਂ ਤੇ ਵਿਚਾਰ ਕਰਨੀ ਹੋਵੇ ਤਾਂ ਇਹਨਾਂ ਨਾਲ ਸੰਬੰਧਿਤ ਜੰਤਰਾਂ (ਹਾਰਡਵੇਅਰ) ਬਾਰੇ ਜਾਣਕਾਰੀ ਪ੍ਰਾਪਤ ਕਰਨੀ ਵੀ ਬਹੁਤ ਜ਼ਰੂਰੀ ਹੈ। ਵਧੇਰੇ ਵੇਰਵੇ ਵਿੱਚ ਉਲਝ ਜਾਣਾ ਸੰਭਵ ਹੈ, ਇਸ ਕਰਕੇ ਇਸ ਅੰਤਿਕਾ ਵਿੱਚ ਇੱਕ ਸਧਾਰਨ ਚਿੱਤਰ ਇਸਤੇਮਾਲ ਕੀਤਾ ਜਾਵੇਗਾ, ਜੋ ਕਿ ਡਿਸਕ ਡਰਾਇਵ ਵੇਖਾਉਦਾ ਹੈ ਕਿ ਕਿਵੇਂ ਇੱਕ ਡਰਾਇਵ ਤੇ ਭਾਗ ਬਣਾਏ ਜਾਦੇ ਹਨ। ਚਿੱਤਰ D-1 ਇੱਕ ਬਿਲਕੁੱਲ ਨਵੀਂ, ਨਾ-ਇਸਤੇਮਾਲ ਹਾਰਡ-ਡਿਸਕ ਵੇਖਾ ਰਿਹਾ ਹੈ।

ਚਿੱਤਰ D-1. ਨਾ ਇਸਤੇਮਾਲ ਡਿਸਕ ਡਰਾਇਵ

ਕੀ ਇਹ ਵੇਖਣ ਲਈ ਠੀਕ ਨਹੀਂ ਹੈ? ਪਰ ਜੇਕਰ ਅਸੀਂ ਡਿਸਕ ਡਰਾਇਵਾਂ ਦੇ ਮੂਲ ਪੱਧਰ ਨੂੰ ਸਮਝਣ ਦੀ ਕੋਸ਼ਿਸ ਕਰੀਏ ਤਾਂ ਇਹ ਕਾਫ਼ੀ ਢੁਕਵਾਂ ਹੈ। ਮੰਨ ਲਵੋ ਕਿ ਅਸੀਂ ਇਸ ਡਰਾਇਵ ਤੇ ਕੁਝ ਡਾਟਾ ਸੰਭਾਲਣਾ ਚਾਹੁੰਦੇ ਹਾਂ। ਜਿਵੇਂ ਸਥਿਤੀ ਹੁਣ ਹੈ, ਤਾਂ ਇਹ ਕੰਮ ਨਹੀਂ ਕਰੇਗੀ। ਇਸ ਲਈ ਸਾਨੂੰ ਪਹਿਲਾਂ…

D.1.1. ਇਹ ਇਸਤਰਾਂ ਨਹੀਂ ਹੈ, ਜੋ ਤੁਸੀਂ ਲਿਖਿਆ, ਇਹ ਇਸਤਰਾਂ ਹੈ, ਕਿ ਕਿਵੇਂ ਤੁਸੀਂ ਲਿਖਿਆ

ਤਜ਼ਰਬੇਕਾਰ ਕੰਪਿਊਟਰ ਉਪਭੋਗਤਾ ਇਸ ਨੂੰ ਪਹਿਲੀ ਵਾਰ ਹੀ ਸਮਝ ਜਾਣਗੇ। ਸਾਨੂੰ ਪਹਿਲਾਂ ਡਰਾਇਵ ਨੂੰ ਫਾਰਮਿਟ ਕਰਨਾ ਪਵੇਗਾ। ਫਾਰਮਿਟਿੰਗ (ਇਹ "ਫਾਇਲ ਸਿਸਟਮ ਬਣਾਉਣ " ਨੂੰ ਕਿਹਾ ਜਾਦਾ ਹੈ) ਰਾਹੀਂ ਇੱਕ ਨਾ-ਫਾਰਮਿਟ ਡਰਾਇਵ ਵਿੱਚ ਖਾਲੀ ਥਾਂ ਤੇ ਕ੍ਰਮ ਬਣਾਉਣ ਲਈ ਡਰਾਇਵ ਤੇ ਜਾਣਕਾਰੀ ਲਿਖੀ ਜਾਦੀ ਹੈ।

ਚਿੱਤਰ D-2. ਫਾਇਲ ਸਿਸਟਮ ਨਾਲ ਡਿਸਕ ਡਰਾਇਵ

ਜਿਵੇਂ ਕਿ ਚਿੱਤਰ D-2 ਸਪਸ਼ਟ ਕਰਦਾ ਹੈ ਕਿ ਫਾਇਲ ਸਿਸਟਮ ਰਾਹੀਂ ਕ੍ਰਮ ਬਣਾਉਣ ਨਾਲ ਹੋਰ ਵੀ ਕਾਰਵਾਈਆਂ ਸ਼ਾਮਿਲ ਹਨ:

  • ਡਰਾਇਵ ਦੀ ਉਪਲੱਬਧ ਥਾਂ ਦਾ ਕੁਝ ਥੋੜਾ ਜਿਹਾ ਪ੍ਰਤੀਸ਼ਤ ਭਾਗ ਫਾਇਲ ਸਿਸਟਮ ਨਾਲ ਸੰਬੰਧਿਤ ਡਾਟਾ ਸੰਭਾਲਣ ਲਈ ਇਸਤੇਮਾਲ ਕੀਤਾ ਜਾਦਾ ਹੈ ਅਤੇ ਇਸ ਨੂੰ ਸਿਰਦਰਦੀ ਮੰਨਿਆ ਜਾ ਸਕਦਾ ਹੈ।

  • ਇੱਕ ਫਾਇਲ ਸਿਸਟਮ ਬਾਕੀ ਖਾਲੀ ਥਾਂ ਨੂੰ ਇੱਕ ਛੋਟੇ, ਇਕਸਾਰ-ਆਕਾਰ ਭਾਗਾਂ ਵਿੱਚ ਵੰਡ ਦਿੰਦਾ ਹੈ। ਲੀਨਕਸ (Linux) ਲਈ, ਇਹ ਭਾਗ ਬਲਾਕ ਦੇ ਤੌਰ ਤੇ ਜਾਣੇ ਜਾਦੇ ਹਨ। [1]

ਉਹ ਦਿੱਤੇ ਫਾਇਲ ਸਿਸਟਮ ਨੂੰ ਸੰਭਵ ਡਾਇਰੈਕਟਰੀਆਂ ਤੇ ਫਾਇਲਾਂ ਬਣਾਉਣ ਦਿੰਦਾ ਹੈ, ਇਹ ਸਾਂਝ ਨੂੰ ਇੱਕ ਕੁਝ ਪੈਸੇ ਦੇਣ ਦੇ ਰੂਪ ਵਿੱਚ ਸਮਝਿਆ ਜਾ ਸਕਦਾ ਹੈ।

ਇਹ ਕਹਿਣਾ ਕੋਈ ਅਤਿ-ਕਥਨੀ ਹੈ ਕਿ ਕੋਈ ਇੱਕ ਵਿਆਪਕ ਫਾਇਲ ਸਿਸਟਮ ਨਹੀਂ ਹੈ। ਜਿਵੇਂ ਕਿ ਚਿੱਤਰ D-3 ਵੇਖਾਉਦਾ ਹੈ, ਇੱਕ ਡਿਸਕ ਡਰਾਇਵ ਤੇ ਕਈ ਫਾਇਲ ਸਿਸਟਮਾਂ ਵਿੱਚੋਂ ਕੋਈ ਇੱਕ ਫਾਇਲ ਸਿਸਟਮ ਲਿਖਿਆ ਜਾ ਸਕਦਾ ਹੈ। ਜਿਵੇਂ ਤੁਸੀਂ ਅੰਦਾਜ਼ਾ ਲਗਾ ਲਿਆ ਹੋਵੇਗਾ, ਵੱਖਰੇ ਫਾਇਲ ਸਿਸਟਮ ਅਨੁਕੂਲ ਨਹੀਂ ਹੁੰਦੇ ਹਨ, ਇਵੇਂ ਹੀ ਇੱਕ ਓਪਰੇਟਿੰਗ ਸਿਸਟਮ, ਜੋ ਕਿ ਇੱਕ ਫਾਇਲ ਸਿਸਟਮ (ਜਾਂ ਕੁਝ ਅਨੁਸਾਰੀ ਫਾਇਲ ਸਿਸਟਮਾਂ ਨੂੰ) ਲਈ ਸਹਾਇਕ ਹੈ, ਹੋਰਾਂ ਲਈ ਸਹਾਇਕ ਨਹੀਂ ਹੋ ਸਕਦਾ ਹੈ। ਪਰ ਆਖਰੀ ਸਤਰ ਕੋਈ ਪੂਰਾ ਤੇ ਪੱਕਾ ਨਿਯਮ ਨਹੀਂ ਹੈ। ਉਦਾਹਰਨ ਲ਼ਈ, Red Hat Enterprise Linux ਵੱਡੀ ਸੀਮਾ ਦੇ ਕਈ ਕਿਸਮ ਦੇ ਫਾਇਲ ਸਿਸਟਮਾਂ ਲਈ ਸਹਾਇਕ ਹੈ (ਇਸ ਵਿੱਚ ਕਈ ਹੋਰ ਓਪਰੇਟਿੰਗ ਸਿਸਟਮਾਂ ਰਾਹੀਂ ਸਾਂਝੇ ਵੀ ਸ਼ਾਮਿਲ ਹਨ), ਜੋ ਕਿ ਵੱਖਰੇ ਫਾਇਲ ਸਿਸਟਮਾਂ ਵਿਚਕਾਰ ਡਾਟਾ ਤਬਦੀਲ ਕਰਨ ਲਈ ਸਹਾਇਕ ਹੈ।

ਚਿੱਤਰ D-3. ਵੱਖਰੇ ਫਾਇਲ ਸਿਸਟਮ ਨਾਲ ਡਿਸਕ ਡਰਾਇਵ

ਬੇਸ਼ਕ ਡਿਸਕ ਤੇ ਫਾਇਲ ਸਿਸਟਮ ਲਿਖਣਾ ਤਾਂ ਸੁਰੂਆਤ ਹੈ। ਇਸ ਕਾਰਵਾਈ ਦਾ ਅਸਲੀ ਮਕਸਦ ਤਾਂ ਡਾਟਾ ਸੰਭਾਲਣਾ ਅਤੇ ਪ੍ਰਾਪਤ ਕਰਨਾ ਹੈ। ਆਓ ਅਸੀਂ ਆਪਣੀ ਡਰਾਇਵ ਵੇਖੀਏ, ਜਦੋਂ ਕਿ ਇਸ ਤੇ ਕੁਝ ਫਾਇਲਾਂ ਲਿਖੀਆਂ ਗਈਆਂ ਹਨ।

ਚਿੱਤਰ D-4. ਡਿਸਕ ਡਰਾਇਵ ਆਪਣੇ ਉੱਪਰ ਲਿਖੇ ਡਾਟੇ ਸਮੇਤ

ਜਿਵੇਂ ਕਿ ਚਿੱਤਰ D-4 ਵਿਖਾ ਰਿਹਾ ਹੈ, ਕੁਝ ਪਹਿਲਾਂ ਦੇ ਖਾਲੀ ਬਲਾਕ ਹੁਣ ਡਾਟੇ ਸਮੇਤ ਹਨ। ਪਰ, ਇਸ ਚਿੱਤਰ ਨੂੰ ਵੇਖਣ ਤੇ, ਅਸੀਂ ਇਹ ਨਹੀਂ ਜਾਣ ਸਕਦੇ ਹਾਂ ਕਿ ਕਿੰਨੀਆਂ ਫਾਇਲਾਂ ਡਰਾਇਵ ਤੇ ਮੌਜੂਦ ਹਨ। ਇੱਥੇ ਕਈ ਫਾਇਲਾਂ ਵੀ ਹੋ ਸਕਦੀਆਂ ਹਨ ਜਾਂ ਸ਼ਾਇਦ ਇੱਕ ਹੀ ਫਾਇਲ ਹੋ ਸਕਦੀ ਹੈ, ਕਿਉਕਿ ਹਰੇਕ ਫਾਇਲ਼ ਘੱਟੋ-ਘੱਟ ਇੱਕ ਬਲਾਕ ਤਾਂ ਵਰਤਦੀ ਹੈ ਅਤੇ ਕੁਝ ਫਾਇਲਾਂ ਕਈ ਬਲਾਕ ਇਸਤੇਮਾਲ ਕਰਦੀਆਂ ਹਨ। ਇੱਕ ਹੋਰ ਧਿਆਨ ਰੱਖਣ ਵਾਲੀ ਗਲ਼ ਹੈ ਕਿ ਇਸਤੇਮਾਲ ਬਲਾਕ ਇੱਕ ਲਗਾਤਾਰ ਖੇਤਰ ਨਹੀਂ ਬਣਾ ਰਹੇ ਹਨ, ਇਸਤੇਮਾਲ ਤੇ ਨਾ-ਇਸਤੇਮਾਲ ਬਲਾਕ ਆਪਸ ਵਿੱਚ ਖਿਲਰੇ ਹੋਏ ਹਨ। ਇਸ ਨੂੰ ਫਰੈਂਗਮਿੰਟੇਸ਼ਨ(fragmentation) ਕਹਿੰਦੇ ਹਨ, ਇਹ ਫਰੈਂਗਮਿੰਟੇਸ਼ਨ ਮੌਜੂਦਾ ਭਾਗ ਦੇ ਮੁੜ-ਆਕਾਰ ਦੌਰਾਨ ਇੱਕ ਵੱਖਰਾ ਭਾਗ ਅਦਾ ਕਰਦੇ ਹਨ।

ਜਿਵੇਂ ਹੀ ਕੰਪਿਊਟਰ ਨਾਲ ਸੰਬੰਧਿਤ ਤਕਨੀਕੀਆਂ ਤਬਦੀਲ ਹੋਈਆਂ, ਡਿਸਕ ਡਰਾਇਵਾਂ ਵੀ ਸਮੇਂ ਨਾਲ ਆਪਣੀ ਸ਼ੁਰੂਆਤ ਤੋਂ ਵੱਖਰੀਆਂ ਹੋ ਗਈਆਂ ਹਨ। ਖਾਸ ਕਰਕੇ ਵੱਡੀਆਂ ਹੋ ਗਈਆਂ ਹਨ, ਪਰ ਵੱਡੀਆਂ ਆਪਣੇ ਆਈਤਨ ਵਿੱਚ ਹੋਈਆਂ ਹਨ, ਜੋ ਕਿ ਜਾਣਕਾਰੀ ਸੰਭਾਲਦਾ ਹੈ ਅਤੇ, ਵਾਧੂ ਆਈਤਨ ਨੇ ਮੂਲ ਤਬਦੀਲੀਆਂ ਕੀਤੀਆਂ, ਜਿਸ ਰਾਹੀਂ ਡਰਾਇਵਾਂ ਇਸ ਨੂੰ ਇਸਤੇਮਾਲ ਕਰਦੀਆਂ ਹਨ।

D.1.2. ਭਾਗ: ਇੱਕ ਡਰਾਇਵ ਨੂੰ ਕਈ ਡਰਾਇਵਾਂ ਵਿੱਚ ਤਬਦੀਲ ਕਰਨਾ

ਜਿਵੇਂ ਕਿ ਡਿਸਕ ਡਰਾਇਵ ਦਾ ਆਇਤਨ ਜਿਸ ਤੇਜ਼ੀ ਨਾਲ ਵੱਧਿਆ ਹੈ, ਕੁਝ ਲੋਕ ਹੈਰਾਨ ਹੋਣ ਲੱਗੇ ਕਿ ਜੇਕਰ ਸਭ ਫਾਰਮਿਟ ਕੀਤੀ ਥਾਂ ਇੱਕ ਵੱਡੇ ਸਮੂਹ ਦੇ ਰੂਪ ਵਿੱਚ ਹੋਵੇ ਤਾਂ ਇਹ ਵਿਚਾਰ ਬਹੁਤ ਵਧੀਆ ਹੈ। ਇਸ ਸਤਰ ਨੇ ਕਈ ਮਸਲ਼ੇ ਖੜੇ ਕਰ ਦਿੱਤੇ, ਕੁਝ ਤਾਂ ਦਾਰਸ਼ਨਿਕ, ਕੁਝ ਤਕਨੀਕੀ ਸਨ। ਦਾਰਸ਼ਨਿਕ ਵਿਚਾਰ ਰਾਹੀਂ, ਕੁਝ ਸੀਮਾ ਤੋਂ ਉੱਪਰ, ਇੱਕ ਵੱਡੀ ਡਰਾਇਵ ਦੁਆਰਾ ਉਪਲੱਬਧ ਵਾਧੂ ਥਾਂ ਹੋਰ ਕਲਾਸਟਰ ਬਣਾਏਗਾ। ਤਕਨੀਕੀ ਪੱਖ ਤੋਂ, ਕੁਝ ਫਾਇਲ ਸਿਸਟਮ ਕੁਝ ਸੀਮਾ ਤੋਂ ਵੱਧ ਸਹਿਯੋਗ ਦੇਣ ਲਈ ਕਦੇ ਵੀ ਤਿਆਰ ਨਹੀਂ ਕੀਤੇ ਗਏ ਹਨ ਜਾਂ ਫਾਇਲ ਸਿਸਟਮ ਵੱਡੇ ਆਇਤਨ ਨਾਲ ਵੱਡੀਆਂ ਡਰਾਇਵਾਂ ਨੂੰ ਸਹਿਯੋਗ ਦੇ ਸਕਦੇ ਹਨ, ਪਰ ਫਾਇਲ ਸਿਸਟਮਾਂ ਵਿੱਚ ਫਾਇਲਾਂ ਲੱਭਣ ਲਈ ਮੁਸ਼ਕਿਲਾਂ ਵੱਧ ਜਾਣਗੀਆਂ।

ਇਸ ਸਮੱਸਿਆ ਦਾ ਹੱਲ ਇਹ ਸੀ ਕਿ ਡਿਸਕਾਂ ਨੂੰ ਭਾਗਾਂ ਵਿੱਚ ਵੰਡਿਆ ਜਾਵੇ। ਹਰ ਭਾਗ ਨੂੰ ਇਸਤਰਾਂ ਵੰਡਿਆ ਜਾ ਸਕਦਾ ਹੈ, ਜਿਸ ਤਰਾਂ ਇਹ ਵੱਖਰੀ ਡਿਸਕ ਹੋਵੇ। ਇਸ ਨੂੰ ਭਾਗ ਸਾਰਣੀ ਦੇ ਸ਼ਾਮਿਲ ਕਰਨ ਨਾਲ ਕੀਤਾ ਜਾ ਸਕਦਾ ਹੈ।

ਸੂਚਨਾਸੂਚਨਾ
 

ਭਾਵੇਂ ਕਿ ਇਸ ਅਧਿਆਇ ਵਿੱਚ ਉਪਲੱਬਧ ਚਿੱਤਰਾਂ ਵਿਚਲੀ ਭਾਗ ਸਾਰਣੀ ਮੂਲ ਡਿਸਕ ਡਰਾਇਵਾਂ ਤੋਂ ਬਿਲਕੁੱਲ ਵੱਖਰੀ ਹੈ, ਇਹ ਪੂਰਾ ਠੀਕ ਨਹੀਂ ਹੈ। ਅਸਲ ਵਿੱਚ ਭਾਗ ਸਾਰਣੀ ਡਿਸਕ ਦੇ ਬਹੁਤ ਸ਼ੁਰੂ ਵਿੱਚ ਸੰਭਾਲੀ ਜਾਦੀ ਹੈ, ਜੋ ਕਿ ਕਿਸੇ ਸਿਸਟਮ ਫਾਇਲ ਜਾਂ ਉਪਭੋਗਤਾ ਡਾਟੇ ਤੋਂ ਪਹਿਲਾਂ ਹੁੰਦਾ ਹੈ। ਪਰ ਵੇਖਣ ਲਈ, ਇਸ ਨੂੰ ਇਸ ਚਿੱਤਰ ਵਿੱਚ ਵੱਖਰਾ ਵੇਖਾਇਆ ਗਿਆ ਹੈ।

ਚਿੱਤਰ D-5. ਵਿਭਾਗ ਸਾਰਣੀ ਨਾਲ ਡਿਸਕ-ਡਰਾਇਵ

ਜਿਵੇਂ ਕਿ ਚਿੱਤਰ D-5 ਵੇਖਾਉਦਾ ਹੈ, ਭਾਗ ਸਾਰਣੀ ਚਾਰ ਭਾਗ ਜਾਂ ਚਾਰ ਪ੍ਰਾਇਮਰੀ ਭਾਗ ਵਿੱਚ ਵੰਡੀ ਹੈ। ਇੱਕ ਪ੍ਰਾਇਮਰੀ ਭਾਗ ਇੱਕ ਹਾਰਡ ਡਿਸਕ ਤੇ ਭਾਗ ਹੈ, ਜੋ ਕਿ ਸਿਰਫ ਇੱਕ ਲਾਜ਼ੀਕਲ ਭਾਗ (ਜਾਂ ਇੱਕ ਸ਼ੈਕਸ਼ਨ) ਰੱਖ ਸਕਦਾ ਹੈ। ਹਰ ਸੈਕਸ਼ਨ ਇੱਕ ਭਾਗ ਨੂੰ ਪ੍ਰਭਾਸ਼ਿਤ ਕਰਨ ਲਈ ਲੋੜੀਦੀ ਜਾਣਕਾਰੀ ਰੱਖ ਸਕਦਾ ਹੈ, ਮਤਲਬ ਕਿ ਭਾਗ ਸਾਰਣੀ ਵਿੱਚ ਚਾਰ ਤੋਂ ਵਧੇਰੇ ਭਾਗ ਪ੍ਰਭਾਸ਼ਿਤ ਨਹੀਂ ਕਰ ਸਕਦਾ ਹੈ।

ਹਰ ਭਾਗ ਸਾਰਣੀ ਇੰਦਰਾਜ਼ ਇੱਕ ਭਾਗ ਬਾਰੇ ਕਈ ਮਹੱਤਵਪੂਰਨ ਗੁਣ ਰੱਖਦਾ ਹੈ:

  • ਡਿਸਕ ਤੇ ਸਥਿਤੀ, ਜਿੱਥੇ ਕਿ ਭਾਗ ਸ਼ੁਰੂ ਤੇ ਸਮਾਪਤ ਹੁੰਦਾ ਹੈ

  • ਕੀ ਭਾਗ "ਸਰਗਰਮ" ਹੈ

  • ਭਾਗ ਦੀ ਕਿਸਮ

ਆਓ ਆਪਾਂ ਇਹਨਾਂ ਵਿਸ਼ੇਸਤਾਂਵਾਂ ਤੇ ਇੱਕ ਡੂੰਘੀ ਵਿਚਾਰ ਕਰੀਏ। ਸ਼ੁਰੂਆਤੀ ਤੇ ਅੰਤਲੇ ਬਿੰਦੂ ਅਸਲ ਵਿੱਚ ਭਾਗ ਦਾ ਆਕਾਰ ਤੇ ਡਿਸਕ ਤੇ ਉਹਨਾਂ ਦੀ ਸਥਿਤੀ ਪ੍ਰਭਾਸ਼ਿਤ ਕਰਦੇ ਹਨ। "ਸਰਗਰਮ" ਨਿਸ਼ਾਨ ਕੁਝ ਓਪਰੇਟਿੰਗ ਸਿਸਟਮਾਂ ਦੇ ਬੂਟ ਲੋਡਰ ਰਾਹੀਂ ਇਸਤੇਮਾਲ ਕੀਤਾ ਜਾਦਾ ਹੈ। ਹੋਰ ਸ਼ਬਦਾਂ ਵਿੱਚ, ਓਪਰੇਟਿੰਗ ਸਿਸਟਮ ਵਿੱਚ "ਸਰਗਰਮ" ਭਾਗ ਨੂੰ ਬੂਟ ਕੀਤਾ ਜਾਦਾ ਹੈ।

ਭਾਗ ਦੀ ਕਿਸਮ ਕੁਝ ਗੁੰਝਲਦਾਰ ਹੈ। ਕਿਸਮ ਇੱਕ ਅੰਕ ਹੈ, ਜੋ ਕਿ ਭਾਗ ਦੇ ਪਛਾਣ ਲਈ ਇਸਤੇਮਾਲ ਕੀਤਾ ਜਾਦਾ ਹੈ। ਜੇਕਰ ਸਤਰ ਦਾ ਅਰਥ ਕੁਝ ਅਸਪਸ਼ਟ ਹੈ ਤਾਂ ਇਹ ਇਸ ਕਰਕੇ ਹੈ ਭਾਗ ਕਿਸਮ ਦਾ ਅਰਥ ਹੀ ਕੁਝ ਅਸਪਸ਼ਟ ਹੈ। ਕੁਝ ਓਪਰੇਟਿੰਗ ਸਿਸਟਮ ਭਾਗ ਕਿਸਮ ਨੂੰ ਇੱਕ ਖਾਸ ਫਾਇਲ ਸਿਸਟਮ ਕਿਸਮ ਦੇ ਤੌਰ ਤੇ, ਕੁਝ ਖਾਸ ਓਪਰੇਟਿੰਗ ਸਿਸਟਮਾਂ ਨਾਲ ਸੰਬੰਧਿਤ ਭਾਗ ਲਈ ਵੱਖਰਾ ਨਿਸ਼ਾਨ ਦੇ ਤੌਰ ਤੇ, ਕੁਝ ਭਾਗ ਨੂੰ ਬੂਟ ਯੋਗ ਓਪਰੇਟਿੰਗ ਸਿਸਟਮ ਵੇਖਾਉਣ ਲਈ ਜਾਂ ਕੁਝ ਇਹਨਾਂ ਤਿੰਨਾਂ ਦੇ ਮਿਸ਼ਰਨ ਦੇ ਤੌਰ ਤੇ ਇਸਤੇਮਾਲ ਕਰਦੇ ਹਨ।

ਇਸ ਸਥਿਤੀ ਤੇ, ਤੁਸੀਂ ਹੈਰਾਨ ਹੋਵੇਗੇ ਕਿ ਇਹ ਸਭ ਵਧੇਰੇ ਗੁੰਝਲਤਾ ਨੂੰ ਸਧਾਰਨ ਤੌਰ ਤੇ ਕਿਵੇਂ ਇਸਤੇਮਾਲ ਕੀਤਾ ਜਾਦਾ ਹੈ। ਇੱਕ ਉਦਾਹਰਨ ਲਈ ਚਿੱਤਰ D-6 ਵੇਖੋ।

ਚਿੱਤਰ D-6. ਇੱਕ ਭਾਗ ਨਾਲ ਹਾਰਡ ਡਿਸਕ

ਬਹੁਤੇ ਹਾਲਾਤਾਂ ਵਿੱਚ, ਪੂਰੀ ਹਾਰਡ-ਡਿਸਕ ਤੇ ਸਿਰਫ਼ ਇੱਕ ਹੀ ਭਾਗ ਹੁੰਦਾ ਹੈ, ਖਾਸ ਕਰਕੇ ਭਾਗਾਂ ਤੋਂ ਪਹਿਲਾਂ ਨਕਲ ਕਰਨ ਦਾ ਢੰਗ ਇਸਤੇਮਾਲ ਕੀਤਾ ਜਾਦਾ ਸੀ। ਭਾਗ ਸਾਰਣੀ ਵਿੱਚ ਸਿਰਫ਼ ਇੱਕ ਹੀ ਇੰਦਰਾਜ਼ ਇਸਤੇਮਾਲ ਕੀਤਾ ਜਾਦਾ ਹੈ, ਅਤੇ ਇਹ ਭਾਗ ਦੀ ਸ਼ੁਰੂਆਤ ਤੇ ਸੰਕੇਤ ਕਰਦਾ ਹੈ।

ਅਸੀਂ ਇਸ ਭਾਗ ਨੂੰ "DOS" ਕਿਸਮ ਨਾਲ ਲੇਬਲ ਕੀਤਾ ਹੈ। ਹਾਲਾਂਕਿ ਇਹ ਸਾਰਣੀ D-1 ਸੂਚੀ ਵਿੱਚ ਉਪਲੱਬਧ ਕਈ ਭਾਗ ਕਿਸਮਾਂ ਵਿੱਚੋਂ ਇੱਕ ਹੈ, ਪਰ ਇਸ ਵਿਚਾਰ ਲਈ ਇਹ ਸਭ ਤੋਂ ਢੁੱਕਵਾਂ ਹੈ।

ਸਾਰਣੀ D-1, ਵਿੱਚ ਕੁਝ ਹਰਮਨ-ਪਿਆਰੇ (ਅਤੇ ਲੋੜੀਦੇ) ਭਾਗ ਕਿਸਮਾਂ ਦੀ ਸੂਚੀ ਹੈ, ਜਿਸ ਵਿੱਚ ਉਹਨਾਂ ਦੇ ਹੈਕਸਾਡੈਸੀਮਲ ਮੁੱਲ ਵੀ ਨਾਲ ਹੀ ਦਿੱਤੇ ਗਏ ਹਨ।

ਭਾਗ ਕਿਸਮਮੁੱਲਭਾਗ ਕਿਸਮਮੁੱਲ
ਖਾਲੀ00Novell Netware 38665
DOS 12-ਬਿੱਟ FAT01PIC/IX75
XENIX root02ਪੁਰਾਣਾ MINIX80
XENIX usr03Linux/MINUX81
DOS 16-ਬਿੱਟ <=32M04Linux ਸਵੈਪ(swap)82
Extended05Linux ਨੇਟਿਵ83
DOS 16-ਬਿੱਟ >=3206Linux extended85
OS/2 HPFS07Amoeba93
AIX08Amoeba BBT94
AIX bootable09BSD/386a5
OS/2 Boot Manager0aOpenBSDa6
Win95 FAT320bNEXTSTEPa7
Win95 FAT32 (LBA)0cBSDI fsb7
Win95 FAT16 (LBA)0eBSDI swapb8
Win95 Extended (LBA)0fSyrinxc7
Venix 8028640CP/Mdb
Novell51DOS accesse1
PPC PReP Boot41DOS R/Oe3
GNU HURD63DOS ਸੈਕੰਡਰੀf2
Novell Netware 28664BBTff

ਸਾਰਣੀ D-1. ਭਾਗ ਕਿਸਮ

D.1.3. ਭਾਗ ਵਿੱਚ ਭਾਗ — ਐਕਸਟੈਡਿਡ (extented) ਭਾਗ ਨਾਲ ਜਾਣ-ਪਛਾਣ

ਬੇਸ਼ਕ, ਸਮੇਂ ਨਾਲ ਇਹ ਸਪਸ਼ਟ ਹੋ ਗਿਆ ਕਿ ਚਾਰ ਭਾਗ ਹੀ ਬਣਾਉਣੇ ਕਾਫ਼ੀ ਨਹੀਂ ਹਨ। ਜਿਵੇਂ ਹੀ ਡਿਸਕ ਵੱਡੀਆਂ ਹੁੰਦੀਆਂ ਗਈਆਂ, ਤਾਂ ਇਹ ਅਕਸਰ ਹੋਣ ਲੱਗਾ ਕਿ ਇੱਕ ਵਿਅਕਤੀ ਨੇ ਚਾਰ ਲੋੜੀਦੇ ਭਾਗ ਤਾਂ ਬਣਾ ਲਏ ਹਨ ਅਤੇ ਉਸ ਕੋਲ ਫਿਰ ਵੀ ਕਾਫੀ ਲੋੜੀਦੀ ਥਾਂ ਬਾਕੀ ਬਚ ਜਾਵੇ। ਇੱਥੇ ਕੁਝ ਹੋਰ ਭਾਗ ਬਣਾਉਣ ਦੀ ਲੋੜ ਜਾਪਣ ਲੱਗੀ।

ਐਕਸਟੈਡਿਡ ਭਾਗ ਦਿਉ। ਜਿਵੇਂ ਕਿ ਤੁਸੀਂ ਸਾਰਣੀ D-1 ਵਿੱਚ ਵੇਖਿਆ ਹੋਵੇਗਾ, ਇੱਥੇ ਇੱਕ "Extended" ਭਾਗ ਕਿਸਮ ਹੈ। ਇਹ ਉਹ ਭਾਗ ਕਿਸਮ ਹੈ, ਜੋ ਕਿ ਐਕਸਟੈਡਿਡ ਭਾਗ ਦਾ ਮੂਲ ਆਧਾਰ ਹੈ।

ਜਦੋਂ ਇੱਕ ਭਾਗ ਬਣਾਇਆ ਜਾਦਾ ਹੈ ਅਤੇ ਇਸ ਦੀ ਕਿਸਮ "Extended" ਨਿਰਧਾਰਿਤ ਕੀਤੀ ਤਾਂ ਇੱਕ ਐਕਸਟੈਡਿਡ ਭਾਗ ਸਾਰਣੀ ਬਣਾਈ ਜਾਵੇਗੀ। ਮੂਲ ਰੂਪ ਵਿੱਚ, ਐਕਸਟੈਡਿਡ ਭਾਗ ਆਪਣੇ ਆਪ ਵਿੱਚ ਇੱਕ ਡਿਸਕ ਡਰਾਇਵ ਵਾਂਗ ਹੁੰਦਾ ਹੈ — ਇਹ ਭਾਗ ਸਾਰਣੀ ਹੈ, ਜੋ ਕਿ ਇੱਕ ਜਾਂ ਵਧੇਰੇ ਭਾਗ (ਹੁਣ ਇਸ ਨੂੰ ਲਾਜ਼ੀਕਲ ਭਾਗ ਕਹਿੰਦੇ ਹਨ, ਜੋ ਕਿ ਚਾਰ ਪ੍ਰਾਇਮਰੀ ਚਾਰ ਦੇ ਉਲਟ ਹੈ) ਵੱਲ ਸੰਕੇਤ ਕਰਦੀ ਹੈ, ਜੋ ਕਿ ਸਾਰੇ ਐਕਸਟੈਡਿਡ ਭਾਗ ਵਿੱਚ ਸ਼ਾਮਿਲ ਹਨ। ਚਿੱਤਰ D-7 ਵਿੱਚ ਇੱਕ ਡਿਸਕ ਡਰਾਇਵ, ਜਿਸ ਵਿੱਚ ਇੱਕ ਪ੍ਰਾਇਮਰੀ ਤੇ ਇੱਕ ਐਕਸਟੈਡਿਡ ਭਾਗ, ਜੋ ਕਿ ਦੋ ਲਾਜ਼ੀਕਲ ਭਾਗ ਰੱਖਦਾ ਹੈ (ਕੁਝ ਅਣ ਵੰਡੀ ਥਾਂ ਵੀ ਵੇਖਾਈ ਗਈ ਹੈ।), ਨੂੰ ਵੇਖਾਇਆ ਗਿਆ ਹੈ।

ਚਿੱਤਰ D-7. ਐਕਸਟੈਡਿਡ ਭਾਗ ਨਾਲ ਡਿਸਕ ਡਰਾਇਵ

ਜਿਵੇਂ ਕਿ ਚਿੱਤਰ ਵੇਖਾ ਰਿਹਾ ਹੈ, ਪ੍ਰਾਇਮਰੀ ਅਤੇ ਲਾਜ਼ੀਕਲ ਭਾਗਾਂ ਵਿੱਚ ਅੰਤਰ ਹੈ — ਇੱਥੇ ਸਿਰਫ਼ ਚਾਰ ਹੀ ਪ੍ਰਾਇਮਰੀ ਭਾਗ ਹੋ ਸਕਦੇ ਹਨ, ਪਰ ਲਾਜ਼ੀਕਲ ਭਾਗਾਂ ਲਈ ਅਜਿਹੀ ਕੋਈ ਸੀਮਾ ਨਹੀਂ ਹੈ। ਪਰ ਜਿਸ ਤਰਾਂ ਲੀਨਕਸ (Linux) ਭਾਗਾਂ ਨੂੰ ਇਸਤੇਮਾਲ ਕਰਦਾ ਹੈ, ਉਸ ਆਧਾਰ ਤੇ ਤੁਹਾਨੂੰ ਇੱਕ ਡਿਸਕ ਡਰਾਇਵਾਂ ਉੱਪਰ 12 ਤੋਂ ਵੱਧ ਭਾਗ ਬਣਾਉਣ ਤੋਂ ਬਚਣਾ ਚਾਹੀਦਾ ਹੈ।

ਹੁਣ ਅਸੀਂ ਭਾਗਾਂ ਨੂੰ ਸਧਾਰਨ ਰੂਪ ਵਿੱਚ ਵਰਣਨ ਕੀਤਾ ਹੈ, ਆਉ ਆਪਾਂ ਇਹ ਵੇਖੀਏ ਕਿ ਇਹ ਗਿਆਨ ਨੂੰ Red Hat Enterprise Linux ਦੀ ਇੰਸਟਾਲੇਸ਼ਨ ਦੌਰਾਨ ਕਿਵੇਂ ਇਸਤੇਮਾਲ ਕਰਨਾ ਹੈ।

D.1.4. Red Hat Enterprise Linux ਲਈ ਥਾਂ ਬਣਾਉਣੀ

ਹੇਠ ਦਿੱਤੀ ਸੂਚੀ ਕੁਝ ਸੰਭਵ ਦ੍ਰਿਸ਼ ਵੇਖਾ ਰਹੀ ਹੈ, ਜੋ ਕਿ ਤੁਸੀਂ ਆਪਣੀ ਹਾਰਡ ਡਿਸਕ ਦੇ ਭਾਗ ਮੁੜ ਬਣਾਉਣ ਦੌਰਾਨ ਅਕਸਰ ਵੇਖ ਸਕਦੇ ਹੋ:

  • ਨਾ-ਵੰਡੀ ਖਾਲੀ ਥਾਂ ਉਪਲੱਬਧ ਹੈ

  • ਇੱਕ ਨਾ-ਇਸਤੇਮਾਲ ਭਾਗ ਉਪਲੱਬਧ ਹੈ।

  • ਇੱਕ ਸਰਗਰਮ ਇਸਤੇਮਾਲ ਅਧੀਨ ਭਾਗ ਤੇ ਖਾਲੀ ਥਾਂ ਉਪਲੱਬਧ ਹੈ

ਅਸੀਂ ਹੁਣ ਹਰ ਇੱਕ ਦਰਿਸ਼ ਨੂੰ ਕ੍ਰਮ ਵਿੱਚ ਵੇਖਾਗੇ।

ਸੂਚਨਾਸੂਚਨਾ
 

ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਹ ਜਾਣਕਾਰੀ ਸਿਰਫ਼ ਸਮਝਾਉਣ ਲਈ ਸਧਾਰਨ ਰੂਪ ਵਿੱਚ ਦਿੱਤੀ ਗਈ ਹੈ ਅਤੇ ਅਸਲੀ ਭਾਗ ਖਾਕਾ ਨਹੀਂ ਵੇਖਾਉਦੀ ਹੈ, ਜਿਸ ਦਾ ਤੁਹਾਨੂੰ Red Hat Enterprise Linux ਇੰਸਟਾਲੇਸ਼ਨ ਦੌਰਾਨ ਅਸਲੀ ਰੂਪ ਵਿੱਚ ਸਾਹਮਣਾ ਕਰਨਾ ਪਵੇਗਾ।

D.1.4.1. ਨਾ-ਵੰਡੀ ਖਾਲੀ ਥਾਂ ਇਸਤੇਮਾਲ ਕਰਨਾ

ਇਸ ਸਥਿਤੀ ਵਿੱਚ, ਪਹਿਲਾਂ ਪ੍ਰਭਾਸ਼ਿਤ ਭਾਗ ਸਾਰੀ ਹਾਰਡ-ਡਿਸਕ ਦਾ ਇਸਤੇਮਾਲ ਨਹੀਂ ਕਰਦੇ ਹਨ, ਕਾਫੀ ਥਾਂ ਨਾ-ਇਸਤੇਮਾਲ ਹੀ ਰਹਿ ਜਾਦੀ ਹੈ, ਜਿਸ ਲਈ ਕੋਈ ਭਾਗ ਪ੍ਰਭਾਸ਼ਿਤ ਨਹੀਂ ਹੁੰਦਾ ਹੈ ਚਿੱਤਰ D-8 ਉਹ ਵੇਖਾ ਰਿਹਾ ਹੈ, ਜੋ ਕਿ ਅਸਲ ਵਿੱਚ ਹੁੰਦਾ ਹੈ।

ਚਿੱਤਰ D-8. ਨਾ-ਵੰਡੀ ਖਾਲੀ ਥਾਂ ਨਾਲ ਡਿਸਕ ਡਰਾਇਵ

ਚਿੱਤਰ D-8 ਵਿੱਚ 1 ਇੱਕ ਅਣ-ਵੰਡੀ ਖਾਲੀ ਥਾਂ ਨੂੰ ਨਾ-ਪ੍ਰਭਾਸ਼ਿਤ ਭਾਗ ਨਾਲ ਵੇਖਾ ਰਿਹਾ ਹੈ ਅਤੇ 2 ਇੱਕ ਇਸਤੇਮਾਲ ਥਾਂ ਤੇ ਇੱਕ ਪ੍ਰਭਾਸ਼ਿਤ ਭਾਗ ਨੂੰ ਵੇਖਾ ਰਿਹਾ ਹੈ।

ਜੇਕਰ ਤੁਸੀਂ ਇਸ ਬਾਰੇ ਸੋਚਦੇ ਹੋ, ਤਾਂ ਇੱਕ ਨਾ-ਇਸਤੇਮਾਲ ਹਾਰਡ-ਡਿਸਕ ਇਸ ਵਰਗ ਵਿੱਚ ਆਉਦੀ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਸਾਰੀ ਥਾਂ ਕਿਸੇ ਭਾਗ ਦੇ ਰੂਪ ਵਿੱਚ ਪ੍ਰਭਾਸ਼ਿਤ ਨਹੀਂ ਹੁੰਦੀ ਹੈ।

ਕਿਸੇ ਵੀ ਹਾਲਾਤ ਵਿੱਚ, ਤੁਸੀਂ ਖਾਲੀ ਥਾਂ ਤੇ ਲੋੜੀਦੇ ਭਾਗ ਬਣਾ ਸਕਦੇ ਹੋ। ਬਦਕਿਸਮਤੀ ਨਾਲ, ਇਹ ਦਰਿਸ਼, ਹਾਲਾਂਕਿ ਸਧਾਰਨ ਹੈ, ਬਹੁਤਾ ਉਪਲੱਬਧ ਨਹੀਂ ਹੈ (ਜਦੋਂ ਤੱਕ ਕਿ ਤੁਸੀਂ Red Hat Enterprise Linux ਲਈ ਨਵੀਂ ਡਿਸਕ ਖਰੀਦੀ ਨਾ ਹੋਵੇ)। ਅਕਸਰ ਪਹਿਲਾਂ ਇੰਸਟਾਲ ਓਪਰੇਟਿੰਗ ਸਿਸਟਮ ਇੱਕ ਡਿਸਕ ਡਰਾਇਵ ਤੇ ਸਾਰੀ ਉਪਲੱਬਧ ਥਾਂ ਨੂੰ ਵਰਤ ਲਈ ਸੰਰਚਿਤ ਹੁੰਦੇ ਹਨ (ਹਿੱਸਾ D.1.4.3 ਨੂੰ ਵਧੇਰੇ ਜਾਣਕਾਰੀ ਲਈ ਵੇਖੋ)।

ਅੱਗੇ, ਅਸੀਂ ਇੱਕ ਹੋਰ ਆਮ ਸਥਿਤੀ ਬਾਰੇ ਵਿਚਾਰ ਕਰਾਗੇ।

D.1.4.2. ਇੱਕ ਨਾ-ਇਸਤੇਮਾਲ ਭਾਗ ਤੋਂ ਥਾਂ ਇਸਤੇਮਾਲ ਕਰਨਾ

ਇਸ ਹਾਲਾਤ ਵਿੱਚ, ਤੁਹਾਡੇ ਕੋਲ ਇੱਕ ਜਾਂ ਵਧੇਰੇ ਭਾਗ ਹੋ ਸਕਦੇ ਹਨ, ਜੋ ਕਿ ਤੁਸੀਂ ਹੁਣ ਇਸਤੇਮਾਲ ਕਰ ਨਹੀਂ ਰਹੇ ਹੋ। ਸ਼ਾਇਦ ਪਹਿਲਾਂ ਤੁਹਾਡੇ ਕੋਲ ਹੋਰ ਓਪਰੇਟਿੰਗ ਸਿਸਟਮ ਨਾਲ ਰੋਕਿਆ ਗਿਆ ਹੋਵੇ ਅਤੇ ਭਾਗ, ਜੋ ਤੁਸੀਂ ਉਸ ਲਈ ਵਰਤਿਆ ਸੀ, ਹੁਣ ਵਰਤੋਂ ਅਧੀਨ ਨਾ ਰਿਹਾ ਹੋਵੇ। ਚਿੱਤਰ D-9 ਇੱਕ ਅਜਿਹੀ ਹੀ ਸਥਿਤੀ ਨੂੰ ਵੇਖਾ ਰਿਹਾ ਹੈ।

ਚਿੱਤਰ D-9. ਨਾ-ਇਸਤੇਮਾਲ ਭਾਗ ਨਾਲ ਡਿਸਕ ਡਰਾਇਵ

ਚਿੱਤਰ D-9 ਵਿੱਚ 1 ਇੱਕ ਨਾ-ਇਸਤੇਮਾਲ ਭਾਗ ਨੂੰ ਵੇਖਾ ਰਿਹਾ ਹੈ ਅਤੇ 2 ਇੱਕ ਨਾ-ਇਸਤੇਮਾਲ ਭਾਗ ਨੂੰ ਲੀਨਕਸ (Linux) ਨੂੰ ਜਾਰੀ ਕਰਨ ਨੂੰ ਵੇਖਾ ਰਿਹਾ ਹੈ।

ਜੇਕਰ ਤੁਸੀਂ ਆਪਣੇ ਆਪ ਨੂੰ ਇਸ ਹਾਲਾਤ ਵਿੱਚ ਵੇਖੋ, ਤੁਸੀਂ ਨਾ-ਇਸਤੇਮਾਲ ਭਾਗ ਦੀ ਥਾਂ ਨੂੰ ਇਸਤੇਮਾਲ ਕਰ ਸਕਦੇ ਹੋ। ਤੁਹਾਨੂੰ ਪਹਿਲਾਂ ਭਾਗ ਨੂੰ ਹਟਾਉਣਾ ਪਵੇਗਾ ਅਤੇ ਤਦ ਲੋੜੀਦੇ ਲੀਨਕਸ (Linux) ਭਾਗ ਇਸ ਥਾਂ ਤੇ ਬਣਾਉਣਾ ਪਵੇਗਾ। ਤੁਸੀਂ ਨਾ-ਇਸਤੇਮਾਲ ਭਾਗ ਨੂੰ ਹਟਾ ਸਕਦੇ ਹੋ ਅਤੇ ਇੰਸਟਾਲੇਸ਼ਨ ਕਾਰਵਾਈ ਦੌਰਾਨ ਇੱਕ ਨਵਾਂ ਭਾਗ ਦਸਤੀ ਰੂਪ ਵਿੱਚ ਬਣਾ ਸਕਦੇ ਹੋ।

D.1.4.3. ਇੱਕ ਸਰਗਰਮ ਭਾਗ ਤੋਂ ਖਾਲੀ ਥਾਂ ਇਸਤੇਮਾਲ ਕਰਨੀ

ਇਹ ਆਮ ਸਥਿਤੀ ਹੈ। ਇਹ ਵੀ ਬਦਕਿਸਮਤੀ ਹੈ ਕਿ ਇਸ ਨੂੰ ਇਸਤੇਮਾਲ ਕਰਨਾ ਸਭ ਤੋਂ ਮੁਸ਼ਕਿਲ ਹੈ। ਮੁੱਖ ਸਮੱਸਿਆ ਇਹ ਹੈ ਕਿ ਜੇਕਰ ਤੁਹਾਡੇ ਕੋਲ ਲੋੜੀਦੀ ਖਾਲੀ ਥਾਂ ਹੈ, ਪਰ ਇੱਕ ਭਾਗ ਨੂੰ ਦਿੱਤੀ ਹੈ, ਜੋ ਕਿ ਪਹਿਲਾਂ ਹੀ ਵਰਤੋਂ ਅਧੀਨ ਹੈ। ਜੇਕਰ ਤੁਸੀਂ ਪਹਿਲਾਂ ਹੀ ਇੰਸਟਾਲ ਸਾਫਟਵੇਅਰ ਨਾਲ ਕੰਪਿਊਟਰ ਖਰੀਦਿਆ ਹੈ, ਤਾਂ ਸਾਰੀ ਹਾਰਡ-ਡਿਸਕ ਓਪਰੇਟਿੰਗ ਸਿਸਟਮ ਤੇ ਡਾਟੇ ਨੂੰ ਸੰਭਾਲਣ ਲਈ ਅਕਸਰ ਇੱਕ ਵੱਡੇ ਭਾਗ ਦੇ ਰੂਪ ਵਿੱਚ ਹੁੰਦੀ ਹੈ।

ਆਪਣੇ ਸਿਸਟਮ ਤੇ ਨਵੀਂ ਹਾਰਡ ਡਿਸਕ ਸ਼ਾਮਿਲ ਕਰਨ ਤੋਂ ਕਰਨ ਬਿਨਾਂ ਤੁਹਾਡੇ ਕੋਲ ਦੋ ਹੱਲ਼ ਹਨ:

ਖਤਰਨਾਕ ਮੁੜ-ਵਿਭਾਗੀਕਰਨ

ਮੂਲ ਰੂਪ ਵਿੱਚ, ਤੁਸੀਂ ਇੱਕ ਵੱਡੇ ਭਾਗ ਨੂੰ ਹਟਾ ਸਕਦੇ ਹੋ ਅਤੇ ਕਈ ਛੋਟੇ ਭਾਗ ਬਣਾ ਸਕਦੇ ਹੋ। ਜਿਵੇਂ ਕਿ ਤੁਸੀਂ ਸੋਚ ਸਕਦੇ ਹੋ, ਅਸਲੀਂ ਭਾਗ ਤੇ ਮੌਜੂਦ ਕੋਈ ਵੀ ਡਾਟਾ ਹੋਵੇਗਾ, ਸਭ ਖਤਮ ਹੋ ਜਾਵੇਗਾ। ਇਸ ਦਾ ਅਰਥ ਇਹ ਹੈ ਕਿ ਸਾਰੇ ਭਾਗ ਦਾ ਬੈਕਅੱਪ ਲਾਜ਼ਮੀ ਹੈ। ਆਪਣੀ ਲੋੜ ਲਈ ਤੁਸੀਂ ਦੋ ਬੈਕਅੱਪ ਲੈ ਸਕਦੇ ਹੋ, ਪੁਸ਼ਟੀ ਕਰੋ (ਜੇਕਰ ਤੁਹਾਡੇ ਬੈਕਅੱਪ ਸਾਫਟਵੇਅਰ ਵਿੱਚ ਉਪਲੱਬਧ ਹੈ) ਅਤੇ ਭਾਗ ਹਟਾਉਣ ਤੋਂ ਪਹਿਲਾਂ ਆਪਣੇ ਬੈਕਅੱਪ ਤੋਂ ਡਾਟਾ ਪੜਨ ਦੀ ਕੋਸ਼ਿਸ ਲਾਜ਼ਮੀ ਕਰੋ।

ਸਾਵਧਾਨਸਾਵਧਾਨ
 

ਜੇਕਰ ਉਸ ਭਾਗ ਤੇ ਕੋਈ ਹੋਰ ਓਪਰੇਟਿੰਗ ਸਿਸਟਮ ਇੰਸਟਾਲ ਸੀ, ਤਾਂ ਉਸ ਨੂੰ ਵੀ ਇੰਸਟਾਲ ਕਰਨਾ ਪਵੇਗਾ। ਇਹ ਧਿਆਨ ਰੱਖੋ ਕਿ ਕੁਝ ਕੰਪਿਊਟਰ ਪਹਿਲਾਂ ਇੰਸਟਾਲ ਓਪਰੇਟਿੰਗ ਸਿਸਟਮ ਨਾਲ ਵੇਚੇ ਜਾਦੇ ਹਨ, ਜਿਨਾਂ ਵਿੱਚ CD-ROM ਮਾਧਿਅਮ ਅਸਲੀ ਓਪਰੇਟਿੰਗ ਸਿਸਟਮ ਨੂੰ ਮੁੜ ਇੰਸਟਾਲ ਕਰਨ ਲਈ ਨਹੀਂ ਦਿੱਤਾ ਜਾਦਾ ਹੈ। ਇਹ ਬੇਹਤਰੀਨ ਸਮਾਂ ਹੈ, ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਅਸਲੀ ਭਾਗ ਅਤੇ ਇਸ ਤੇ ਇੰਸਟਾਲ ਓਪਰੇਟਿੰਗ ਸਿਸਟਮ ਨੂੰ ਸਮਾਪਤ ਕਰੋ, ਇਹ ਵੇਖਣ ਦਾ ਕਿ ਕਿਤੇ ਤੁਹਾਡਾ ਕੰਪਿਊਟਰ ਇਸ ਕਿਸਮ ਦਾ ਤਾਂ ਨਹੀਂ ਹੈ।

ਆਪਣੇ ਮੌਜੂਦਾ ਓਪਰੇਟਿੰਗ ਸਿਸਟਮ ਤੋਂ ਇੱਕ ਛੋਟਾ ਭਾਗ ਬਣਾਉਣ ਉਪਰੰਤ, ਤੁਸੀਂ ਕੋਈ ਵੀ ਸਾਫਟਵੇਅਰ ਇੰਸਟਾਲ ਕਰ ਸਕਦੇ ਹੋ, ਆਪਣਾ ਡਾਟਾ ਮੁੜ ਲੋਡ ਕਰ ਸਕਦੇ ਹੋ ਅਤੇ ਆਪਣੇ Red Hat Enterprise Linux ਦੀ ਇੰਸਟਾਲੇਸ਼ਨ ਮੁੜ ਸ਼ੁਰੂ ਕਰ ਸਕਦੇ ਹੋ। ਚਿੱਤਰ D-10 ਇਹ ਸਥਿਤੀ ਨੂੰ ਹੀ ਵੇਖਾ ਰਿਹਾ ਹੈ।

ਚਿੱਤਰ D-10. ਡਿਸਕ ਡਰਾਇਵ ਖਤਰਨਾਕ ਵਿਭਾਗੀਕਰਨ ਸ਼ੁਰੂਆਤ ਨਾਲ

ਚਿੱਤਰ D-10 ਵਿੱਚ, 1 ਪਹਿਲਾਂ ਹੈ ਅਤੇ 2 ਬਾਅਦ ਵਿੱਚ ਹੈ।

ਸਾਵਧਾਨਸਾਵਧਾਨ
 

ਜਿਵੇਂ ਕਿ ਚਿੱਤਰ D-10 ਵੇਖਾ ਰਿਹਾ ਹੈ, ਕੋਈ ਡਾਟਾ, ਜੋ ਕਿ ਭਾਗ ਤੇ ਬਿਨਾਂ ਬੈਕਅੱਪ ਦੇ ਮੌਜੂਦ ਹੈ, ਗੁੰਮ ਹੋ ਸਕਦਾ ਹੈ।

ਨਾ-ਖਤਰਨਾਕ ਵਿਭਾਗੀਕਰਨ

ਹੁਣ, ਤੁਸੀਂ ਇੱਕ ਕਾਰਜ ਚਲਾ ਸਕਦੇ ਹੋ, ਜੋ ਕਿ ਅਸੰਭਵ ਜਿਹਾ ਜਾਪਦਾ ਹੈ। ਇਹ ਇੱਕ ਵੱਡੇ ਭਾਗ ਦੇ ਕਈ ਛੋਟੇ ਭਾਗ ਉਸ ਭਾਗ ਤੇ ਮੌਜੂਦ ਕਿਸੇ ਵੀ ਫਾਇਲਾਂ ਨੂੰ ਖਰਾਬ ਕੀਤੇ ਬਿਨਾਂ ਬਣਾ ਦਿੰਦਾ ਹੈ। ਬਹੁਤ ਸਾਰੇ ਲੋਕਾਂ ਨੇ ਇਸ ਢੰਗ ਨੂੰ ਭਰੋਸੇਯੋਗ ਅਤ ਸਮੱਸਿਆ ਰਹਿਤ ਪਾਇਆ ਹੈ। ਇਹ ਕਰਨ ਲਈ ਤੁਹਾਡੇ ਲਈ ਸਭ ਤੋਂ ਬੇਹਤਰੀਨ ਹੈ? ਬਾਜ਼ਾਰ ਵਿੱਚ ਕੋਈ ਡਿਸਕ ਪ੍ਰਬੰਧਨ ਸਾਫਟਵੇਅਰ ਉਤਪਾਦ ਉਪਲੱਬਧ ਹਨ। ਆਪਣੇ ਲਈ ਕੋਈ ਬੇਹਤਰੀਨ ਲੱਭਣ ਲਈ ਕੁਝ ਕੋਸ਼ਿਸ ਕਰੋ।

ਹਾਲਾਂਕਿ ਇਹ ਨਾ-ਖਤਰਨਾਕ ਵਿਭਾਗੀਕਰਨ ਕਾਰਵਾਈ ਸਿੱਧੀ ਨਹੀਂ ਹੈ, ਇਸ ਵਿੱਚ ਕਈ ਪਗ਼ ਸ਼ਾਮਿਲ ਹਨ:

  • ਮੌਜੂਦਾ ਡਾਟਾ ਸੁੰਘੜਨਾ ਅਤੇ ਬੈਕਅੱਪ ਕਰਨਾ

  • ਮੌਜੂਦਾ ਭਾਗ ਦਾ ਆਕਾਰ ਤਬਦੀਲ ਕਰਨਾ

  • ਨਵਾਂ ਭਾਗ ਬਣਉਣਾ

ਅੱਗੇ, ਅਸੀਂ ਹਰ ਪਗ਼ ਤੇ ਕੁਝ ਵਧੇਰੇ ਵੇਰਵੇ ਨਾਲ ਜਾਣ ਸਕਾਂਗੇ

D.1.4.3.1. ਮੌਜੂਦਾ ਡਾਟਾ ਨੂੰ ਸੁੰਘੜੋਨਾ

ਚਿੱਤਰ D-11, ਵੇਖਾ ਰਿਹਾ ਹੈ, ਪਹਿਲੇ ਪਗ਼ ਵਿੱਚ ਤੁਹਾਡੇ ਮੌਜੂਦਾ ਭਾਗ ਵਿੱਚ ਡਾਟੇ ਨੂੰ ਸੁੰਘੜਿਆ ਜਾਵੇਗਾ। ਇਸ ਦਾ ਕਾਰਨ ਇਹ ਹੈ ਕਿ ਡਾਟੇ ਨੂੰ ਇਸ ਢੰਗ ਨਾਲ ਮੁੜ ਵਿਵਸਥਿਤ ਕੀਤਾ ਜਾਵੇ ਤਾਂ ਕਿ ਭਾਗ ਦੇ "ਅੰਤ" ਵਿੱਚ ਅਧਿਕਤਮ ਖਾਲੀ ਥਾਂ ਉਪਲੱਬਧ ਹੋਵੇ।

ਚਿੱਤਰ D-11. ਸੁੰਘੜਨ ਕਾਰਵਾਈ ਅਧੀਨ ਡਿਸਕ ਡਰਾਇਵ

ਚਿੱਤਰ D-11 ਵਿੱਚ, 1 ਪਹਿਲਾਂ ਹੈ ਅਤੇ 2 ਬਾਅਦ ਵਿੱਚ ਹੈ।

ਇਸ ਪਗ਼ ਫ਼ੈਸਲਾਕੁੰਨ ਹੈ। ਇਸ ਤੋਂ ਪਹਿਲਾਂ, ਤੁਹਾਡੇ ਡਾਟੇ ਦੀ ਸਥਿਤੀ ਭਾਗ ਨੂੰ ਲੋੜੀਦੀ ਸਥਿਤੀ ਤੱਕ ਮੁੜ-ਆਕਾਰ ਤੱਕ ਕਰਨ ਤੋਂ ਰੋਕੇਗੀ। ਇਹ ਵੀ ਯਾਦ ਰੱਖੋ, ਇੱਕ ਜਾਂ ਵਧੇਰੇ ਕਾਰਨਾਂ ਕਰਕੇ, ਕੁਝ ਡਾਟਾ ਕਦੇ ਵੀ ਏਧਰ-ਓਧਰ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਇਹ ਸਥਿਤੀ ਹੈ (ਅਤੇ ਇਹ ਤੁਹਾਡੇ ਨਵੇਂ ਭਾਗ ਦੇ ਆਕਾਰ ਨੂੰ ਲਗਾਤਾਰ ਅਟਕਾ ਰਹੀ ਹੈ), ਤਾਂ ਤੁਹਾਨੂੰ ਆਪਣੀ ਡਿਸਕ ਉੱਪਰ ਖਤਰਨਾਕ ਵਿਭਾਗੀਕਰਨ ਕਰਨ ਲਈ ਮਜਬੂਰ ਹੋ ਸਕਦੇ ਹੋ।

D.1.4.3.2. ਮੌਜੂਦਾ ਭਾਗ ਦਾ ਆਕਾਰ ਤਬਦੀਲ ਕਰਨਾ

ਚਿੱਤਰ D-12 ਅਸਲੀ ਮੁੜ-ਆਕਾਰ ਕਾਰਵਾਈ ਵੇਖਾ ਰਿਹਾ ਹੈ। ਜਦੋਂ ਕਿ ਮੁੜ-ਆਕਾਰ ਦੀ ਕਾਰਵਾਈ ਦਾ ਅਸਲੀ ਨਤੀਜਾ ਵਰਤੇ ਜਾ ਰਹੇ ਸਾਫਟਵੇਅਰ ਤੇ ਨਿਰਭਰ ਕਰਦਾ ਹੈ, ਪਰ ਆਮ ਹਾਲਾਤਾਂ ਵਿੱਚ ਨਵਾਂ ਖਾਲੀ ਕੀਤਾ ਭਾਗ ਉਸੇ ਕਿਸਮ ਦਾ ਨਾ-ਫਾਰਮਿਟ ਭਾਗ ਬਣਾਉਣ ਲਈ ਇਸਤੇਮਾਲ ਕੀਤਾ ਜਾਦਾ ਹੈ, ਜਿਸ ਕਿਸਮ ਦਾ ਅਸਲੀ ਭਾਗ ਹੈ।

ਚਿੱਤਰ D-12. ਭਾਗ ਮੁੜ-ਆਕਾਰ ਕਾਰਵਾਈ ਅਧੀਨ ਡਿਸਕ ਡਰਾਇਵ

ਚਿੱਤਰ D-12 ਵਿੱਚ, 1 ਪਹਿਲਾਂ ਹੈ ਅਤੇ 2 ਬਾਅਦ ਵਿੱਚ ਹੈ।

ਇਹ ਸਮਝਣਾ ਲਾਜ਼ਮੀ ਹੈ ਕਿ ਜੋ ਸਾਫਟਵੇਅਰ ਤੁਸੀਂ ਮੁੜ-ਆਕਾਰ ਲਈ ਇਸਤੇਮਾਲ ਕਰ ਰਹੇ ਹੋ, ਉਹ ਨਵੀਂ ਬਣੀ ਖਾਲੀ ਥਾਂ ਨਾਲ ਕੀ ਕਰਦਾ ਹੈ, ਤਾਂ ਕਿ ਤੁਸੀਂ ਉਸ ਦੇ ਅਨੁਸਾਰ ਅੱਗੇ ਕਾਰਵਾਈ ਕਰ ਸਕੋ। ਜੋ ਸਥਿਤੀ ਅਸੀਂ ਵੇਖੀ ਹੈ, ਇਹ ਸਭ ਤੋਂ ਵਧੀਆ ਢੰਗ ਹੈ ਕਿ ਤੁਸੀਂ ਨਵਾਂ DOS ਭਾਗ ਹਟਾ ਦਿਉ ਅਤੇ ਲੋੜੀਦਾ ਲੀਨਕਸ (Linux) ਭਾਗ ਬਣਾਉ।

D.1.4.3.3. ਨਵਾਂ ਭਾਗ ਬਣਉਣਾ

ਜਿਵੇਂ ਪਹਿਲੇ ਪਗ਼ ਵਿੱਚ, ਇੱਕ ਨਵਾਂ ਭਾਗ ਬਣਾਉਣ ਲਾਜ਼ਮੀ ਹੋ ਵੀ ਸਕਦਾ ਹੈ ਅਤੇ ਨਹੀਂ ਵੀ। ਪਰ ਜਦ ਤੱਕ ਤੁਹਾਡਾ ਮੁੜ-ਆਕਾਰ ਸਾਫਟਵੇਅਰ ਲੀਨਕਸ-ਪ੍ਰਤੀ ਧਿਆਨ ਰੱਖਣ ਵਾਲਾ ਨਾ ਹੋਵੇ, ਤਾਂ ਇਹ ਸੰਭਵ ਹੈ ਕਿ ਤੁਹਾਨੂੰ ਉਹ ਭਾਗ, ਜੋ ਤੁਸੀਂ ਮੁੜ-ਆਕਾਰ ਕਾਰਵਾਈ ਦੌਰਾਨ ਬਣਾਇਆ ਹੈ, ਨੂੰ ਹਟਾਉਣਾ ਪਵੇਗਾ। ਚਿੱਤਰ D-13 ਇਹ ਕਾਰਵਾਈ ਵੇਖਾ ਰਿਹਾ ਹੈ।

ਚਿੱਤਰ D-13. ਅੰਤਮ ਭਾਗ ਸੰਰਚਨਾ ਨਾਲ ਡਿਸਕ ਡਰਾਇਵ

ਚਿੱਤਰ D-13 ਵਿੱਚ 1 ਪਹਿਲਾਂ ਹੈ ਅਤੇ 2 ਬਾਅਦ ਵਿੱਚ ਹੈ।

ਸੂਚਨਾਸੂਚਨਾ
 

ਹੇਠ ਦਿੱਤੀ ਜਾ ਰਹੀ ਜਾਣਕਾਰੀ ਖਾਸ ਤੌਰ ਤੇ ਸਿਰਫ x86-ਆਧਾਰਿਤ ਕੰਪਿਊਟਰਾਂ ਲਈ ਹੈ।

ਸਾਡੇ ਗ੍ਰਾਹਕਾਂ ਦੀ ਸਹੂਲਤ ਲਈ, ਅਸੀਂ parted ਸਹੂਲਤ ਉਪਲੱਬਧ ਕਰਵਾਈ ਹੈ। ਇਹ ਮੁਫਤ ਉਪਲੱਬਧ ਹੈ, ਜੋ ਕਿ ਭਾਗ ਨੂੰ ਮੁੜ ਆਕਾਰ ਦੇਣ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ।

ਜੇਕਰ ਤੁਸੀਂ parted ਰਾਹੀਂ ਆਪਣੀ ਹਾਰਡ-ਡਰਾਇਵ ਦੇ ਮੁੜ-ਵਿਭਾਗੀਕਰਨ ਦੀ ਯੋਜਨਾ ਬਣਾਈ ਹੈ, ਤਾਂ ਤੁਹਾਨੂੰ ਖਾਸ ਤੌਰ ਤੇ ਡਿਸਕ ਸੰਭਾਲ ਦੀ ਸਮਝ ਹੋਣੀ ਚਾਹੀਦੀ ਹੈ ਅਤੇ ਤੁਹਾਨੂੰ ਆਪਣੇ ਕੰਪਿਊਟਰ ਦੇ ਡਾਟੇ ਦਾ ਬੈਕਅੱਪ ਲੈਣਾ ਚਾਹੀਦਾ ਹੈ। ਤੁਹਾਨੂੰ ਆਪਣੇ ਕੰਪਿਊਟਰ ਦੇ ਖਾਸ ਡਾਟੇ ਦਾ ਦੋ ਵਾਰ ਬੈਕਅੱਪ (ਨਕਲ)ਲੈਣਾ ਚਾਹੀਦਾ ਹੈ। ਇਹ ਨਕਲਾਂ ਹਟਾਏ ਜਾ ਸਕਣ ਵਾਲੇ ਮਾਧਿਅਮ (ਜਿਵੇਂ ਕਿ ਟੇਪ, CD-ROM ਜਾਂ ਡਿਸਕੀਟ) ਤੇ ਹੋਣਾ ਚਾਹੀਦਾ ਹੈ ਅਤੇ ਤੁਹਾਨੂੰ ਇਹ ਵੀ ਜਾਂਚ ਕਰ ਲੈਣੀ ਚਾਹੀਦੀ ਹੈ, ਕਿ ਇਹ ਪੜਨਯੋਗ ਹਨ।

ਕੀ ਤੁਸੀਂ parted ਨੂੰ ਇਸਤੇਮਾਲ ਕਰਨ ਲਈ ਤਿਆਰ ਹੋ, ਤਾਂ ਧਿਆਨ ਰੱਖੋ ਕਿ parted ਕਮਾਂਡ ਚਲਾਉਣ ਉਪਰੰਤ ਤੁਹਾਡੇ ਕੋਲ ਦੋ ਭਾਗ ਬਣ ਜਾਣਗੇ, ਇੱਕ, ਜਿਸ ਦਾ ਤੁਸੀਂ ਆਕਾਰ ਤਬਦੀਲ ਕੀਤਾ ਹੈ, ਅਤੇ ਦੂਜਾ, ਜਿਸ ਨੂੰ parted ਨੇ ਹੁਣੇ ਨਵੀਂ ਥਾਂ ਖਾਲੀ ਕਰਕੇ ਬਣਾਇਆ ਹੈ। ਜੇਕਰ ਤੁਹਾਡਾ ਨਿਸ਼ਾਨਾ ਉਸ ਖਾਲੀ ਥਾਂ ਤੇ Red Hat Enterprise Linux ਨੂੰ ਇੰਸਟਾਲ ਕਰਨਾ ਹੈ, ਤਾਂ ਤੁਹਾਨੂੰ ਨਵਾਂ ਬਣਾਇਆ ਭਾਗ ਹਟਾਉਣਾ ਪਵੇਗਾ, ਜਾਂ ਤਾਂ ਤੁਹਾਡੇ ਮੌਜੂਦਾ ਓਪਰੇਟਿੰਗ ਸਿਸਟਮ ਵਿੱਚ ਵਿਭਾਗੀਕਰਨ ਸਹੂਲਤ ਇਸਤੇਮਾਲ ਕਰਕੇ ਜਾਂ ਇੰਸਟਾਲੇਸ਼ਨ ਦੌਰਾਨ ਭਾਗ ਨਿਰਧਾਰਨ ਕਰਨ ਦੌਰਾਨ।

D.1.5. ਭਾਗ ਨਾਮ-ਕਰਨ ਸਕੀਮ

ਲੀਨਕਸ (Linux) ਇੱਕ ਡਿਸਕ ਭਾਗ ਨੂੰ ਅੱਖਰ ਅਤੇ ਨੰਬਰ ਨਾਲ ਹਵਾਲਾ ਦਿੰਦਾ ਹੈ, ਜੋ ਕਿ ਕੁਝ ਗੁੰਝਲਦਾਰ ਹੈ, ਖਾਸ ਕਰਕੇ ਜੇਕਰ ਤੁਸੀਂ ਹਾਰਡ ਡਿਸਕ ਤੇ ਇਸ ਦੇ ਭਾਗਾਂ ਨੂੰ "C ਡਰਾਇਵ" ਨਾਲ ਪੇਸ਼ ਕਰਦੇ ਰਹੇ ਹੋਵੋ। DOS/Windows ਦੀ ਦੁਨਿਆਂ ਵਿੱਚ ਭਾਗ ਹੇਠ ਲਿਖੇ ਤਰੀਕੇ ਨਾਲ ਨਾਮਕਰਨ ਕੀਤੇ ਜਾਦੇ ਹਨ:

  • ਹਰ ਭਾਗ ਦੀ ਕਿਸਮ ਦੀ ਜਾਂਚ ਕੀਤੀ ਜਾਦੀ ਹੈ ਕਿ ਕੀ ਇਹ DOS/Windows ਦੁਆਰਾ ਪੜਿਆ ਜਾ ਸਕਦਾ ਹੈ।

  • ਜੇਕਰ ਇਹ ਭਾਗ ਕਿਸਮ ਅਨੁਕੂਲ ਹੈ, ਇਸ ਨੂੰ "ਡਰਾਇਵ ਅੱਖਰ" ਦਿੱਤਾ ਜਾਦਾ ਹੈ। ਡਰਾਇਵ ਅੱਖਰ ਇੱਕ "C" ਨਾਲ ਸ਼ੁਰੂ ਹੁੰਦੇ ਹਨ ਅਤੇ ਅਗਲੇ ਅੱਖਰਾਂ ਨਾਲ ਜਾਰੀ ਰਹਿੰਦੇ ਹਨ, ਜੋ ਕਿ ਤੁਹਾਡੇ ਭਾਗਾਂ ਤੇ ਨਿਰਭਰ ਕਰਦਾ ਹੈ, ਜਿਨਾਂ ਤੇ ਲੇਬਲ ਲਗਾਏ ਜਾਣੇ ਹਨ।

  • ਡਰਾਇਵ ਅੱਖਰ ਤਦ ਭਾਗ ਨੂੰ ਅਤੇ ਉਸ ਦੇ ਫਾਇਲ ਸਿਸਟਮ ਨੂੰ ਦਰਸਾਉਣ ਲਈ ਇਸਤੇਮਾਲ ਜਾ ਸਕਦਾ ਹੈ।

Red Hat Enterprise Linux ਉਹ ਨਾਮਕਰਨ ਸਕੀਮ ਵਰਤਦਾ ਹੈ, ਜੋ ਕਿ ਹੋਰ ਭਰੋਸੇਮੰਦ ਹੈ ਅਤੇ ਹੋਰ ਓਪਰੇਟਿੰਗ ਸਿਸਟਮਾਂ ਦੀ ਬਜਾਏ ਵਧੇਰੇ ਜਾਣਕਾਰੀ ਦਿੰਦੀ ਹੈ। ਨਾਂ ਸਕੀਮ ਫਾਇਲ-ਆਧਾਰਿਤ ਹੈ, ਜਿੱਥੇ ਕਿ ਫਾਇਲ ਨਾਂ /dev/xxyN ਦੇ ਰੂਪ ਵਿੱਚ ਹੁੰਦੇ ਹਨ।

ਇਹ ਗੁਪਤ-ਲੇਖਣ ਭਾਗ ਨਾਮਕਰਨ ਸਕੀਮ ਹੈ:

/dev/

ਇਹ ਉਸ ਡਾਇਰੈਕਟਰੀ ਦਾ ਨਾਂ ਹੈ, ਜਿਸ ਵਿੱਚ ਸਭ ਜੰਤਰ ਫਾਇਲ ਮੌਜੂਦ ਰਹਿੰਦੀਆਂ ਹਨ, ਕਿਉਕਿ ਭਾਗ ਹਾਰਡ ਡਿਸਕ ਰਹਿੰਦੇ ਹਨ, ਅਤੇ ਹਾਰਡ ਡਿਸਕ ਇੱਕ ਜੰਤਰ ਹੈ, ਇਸ ਲਈ /dev/ ਵਿੱਚ ਫਾਇਲਾਂ, ਜੋ ਕਿ ਸਾਰੇ ਭਾਗਾਂ ਨੂੰ ਵੇਖਾਉਦੀਆਂ ਹਨ, ਮੌਜੂਦ ਹਨ।

xx

ਭਾਗ ਦੇ ਪਹਿਲੇ ਦੋ ਅੱਖਰ ਉਸ ਜੰਤਰ ਨੂੰ ਵੇਖਾ ਰਹੇ ਹਨ, ਜਿਸ ਉੱਪਰ ਉਹ ਭਾਗ ਮੌਜੂਦ ਹੈ, ਅਕਸਰ ਜਾਂ ਤਾਂ hd (IDE ਡਿਸਕਾਂ ਲਈ) ਜਾਂ sd (SCSI ਡਿਸਕ ਲਈ) ਇਸਤੇਮਾਲ ਕੀਤੇ ਜਾਦੇ ਹਨ।

y

ਇਹ ਅੱਖਰ ਉਸ ਜੰਤਰ ਨੂੰ ਵੇਖਾ ਰਹੇ ਹਨ, ਜਿਸ ਉੱਪਰ ਉਹ ਭਾਗ ਮੌਜੂਦ ਹੈ, ਉਦਾਹਰਨ ਲਈ /dev/hda (ਪਹਿਲੀਂ IDE ਡਿਸਕ ਲ਼ਈ) ਜਾਂ sdb (ਦੂਜੀ SCSI ਡਿਸਕ ਲਈ) ਇਸਤੇਮਾਲ ਕੀਤੇ ਜਾਦੇ ਹਨ।

N

ਅੰਤਮ ਅੰਕ ਭਾਗ ਨੂੰ ਦਰਸਾਉਦਾ ਹੈ। ਪਹਿਲੇ ਚਾਰ (ਪ੍ਰਾਇਮਰੀ ਜਾਂ ਐਕਸਟੈਡਿਡ) ਭਾਗ 1 ਤੋਂ 2 ਤੱਕ ਕ੍ਰਮਬੱਧ ਕੀਤੇ ਜਾਦੇ ਹਨ। ਲਾਜ਼ੀਕਲ ਭਾਗ 5 ਤੋਂ ਸ਼ੁਰੂ ਹੁੰਦੇ ਹਨ। ਉਦਾਹਰਨ ਲਈ /dev/hda3 ਪਹਿਲੀ IDE ਹਾਰਡ-ਡਿਸਕ ਦਾ ਤੀਜਾ ਪ੍ਰਾਇਮਰੀ ਜਾਂ ਐਕਸਟੈਡਿਡ ਭਾਗ ਹੈ ਅਤੇ /dev/sdb6 ਦੂਜੀ SCSI ਹਾਰਡ ਡਿਸਕ ਦਾ ਦੂਜਾ ਲਾਜ਼ੀਕਲ ਭਾਗ ਹੈ।

ਸੂਚਨਾਸੂਚਨਾ
 

ਇਸ ਨਾਮਕਰਨ ਦਾ ਕੋਈ ਅਜਿਹਾ ਭਾਗ ਨਹੀਂ ਹੈ, ਜਿਸ ਵਿੱਚ DOS/Windows ਵਾਂਗ ਭਾਗ ਕਿਸਮ ਦੇ ਤੌਰ ਤੇ ਪਛਾਣੇ ਜਾਣ, ਸਭ ਭਾਗ Red Hat Enterprise Linux ਰਾਹੀਂ ਹੀ ਪਛਾਣੇ ਜਾ ਸਕਦੇ ਹਨ। ਬੇਸ਼ੱਕ ਇਸ ਦਾ ਅਰਥ ਇਹ ਨਹੀਂ ਹੈ Red Hat Enterprise Linux ਹਰ ਕਿਸਮ ਦੇ ਭਾਗ ਦੇ ਡਾਟੇ ਨੂੰ ਖੋਲ ਸਕਦਾ ਹੈ, ਪਰ ਬਹੁਤੇ ਹਾਲਾਤਾਂ ਵਿੱਚ ਹੋਰ ਓਪਰੇਟਿੰਗ ਸਿਸਟਮ ਦੇ ਲਈ ਸਮਰਪਿਤ ਭਾਗਾਂ ਤੋਂ ਵੀ ਡਾਟਾ ਖੋਲ ਸਕਦਾ ਹੈ।

ਜਦੋਂ ਤੁਸੀਂ Red Hat Enterprise Linux ਲਈ ਲੋੜੀਦੇ ਭਾਗ ਬਣਾ ਰਹੇ ਹੋਵੋ ਤਾਂ ਇਹ ਗਲ਼ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਇਹ ਤੁਹਾਨੂੰ ਆਸਾਨੀ ਨਾਲ ਹਰ ਇਕਾਈ ਸਮਝਾਉਣ ਲਈ ਸਹਾਇਕ ਹੈ।

D.1.6. ਡਿਸਕ ਭਾਗ ਅਤੇ ਹੋਰ ਓਪਰੇਟਿੰਗ ਸਿਸਟਮ

ਜੇਕਰ ਤੁਹਾਡੇ Red Hat Enterprise Linux ਭਾਗ ਇੱਕ ਹਾਰਡ ਡਿਸਕ ਤੇ ਹੋਰ ਓਪਰੇਟਿੰਗ ਸਿਸਟਮ ਨਾਲ ਸਾਂਝੇ ਹਨ, ਤਾਂ ਅਕਸਰ ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਪਰ ਕੁਝ ਹਾਲਾਤ ਹਨ, ਜਿਨਾਂ ਵਿੱਚ ਲੀਨਕਸ (Linux) ਤੇ ਹੋਰ ਓਪਰੇਟਿੰਗ ਸਿਸਟਮਾਂ ਵਿੱਚ ਧਿਆਨ ਰੱਖਣ ਦੀ ਲੋੜ ਪੈਂਦੀ ਹੈ।

D.1.7. ਡਿਸਕ ਭਾਗ ਤੇ ਮਾਊਟ ਸਥਿਤੀ

ਇੱਕ ਖੇਤਰ, ਜਿੱਥੇ ਕਿ ਵਧੇਰੇ ਲੋਕ, ਜੋ ਕਿ ਲੀਨਕਸ (Linux) ਲਈ ਨਵੇਂ ਹਨ, ਅਕਸਰ ਉਲਝ ਜਾਦੇ ਹਨ, ਉਹ ਹੈ ਕਿ ਲੀਨਕਸ (Linux) ਓਪਰੇਟਿੰਗ ਸਿਸਟਮ ਭਾਗਾਂ ਨੂੰ ਕਿਵੇਂ ਖੋਲਦਾ ਅਤੇ ਇਸਤੇਮਾਲ ਕਰਦਾ ਹੈ। DOS/Windows ਵਿੱਚ ਇਹ ਆਸਾਨ ਹੈ। ਹਰ ਭਾਗ ਨੂੰ ਇੱਕ "ਡਰਾਇਵ ਅੱਖਰ" ਦਿੱਤਾ ਜਾਦਾ ਹੈ। ਤਦ ਤੁਸੀਂ ਹਰ ਅੱਖਰ ਨੂੰ ਸਹੀਂ ਫਾਇਲਾਂ ਤੇ ਡਾਇਰੈਕਟਰੀਆਂ ਉਸ ਭਾਗ ਉੱਪਰ ਵੇਖਾਉਣ ਲਈ ਇਸਤੇਮਾਲ ਕਰ ਸਕਦੇ ਹੋ।

ਇਹ ਪੂਰਾ ਤਰਾਂ ਵੱਖਰਾ ਹੈ, ਜਿਸ ਢੰਗ ਰਾਹੀਂ ਲੀਨਕਸ (Linux) ਭਾਗਾਂ ਨਾਲ ਵਿਵਹਾਰ ਕਰਦਾ ਹੈ ਅਤੇ ਇਹ ਡਿਸਕ ਸੰਭਾਲ ਨਾਲ ਸੰਬੰਧਿਤ ਵਿਸ਼ਾ ਹੈ। ਮੁੱਖ ਅੰਤਰ ਇਹ ਹੈ ਕਿ ਹਰ ਭਾਗ ਇਸ ਤਰਾਂ ਤਿਆਰ ਕੀਤਾ ਜਾਦਾ ਹੈ ਤਾਂ ਇਹ ਇੱਕ ਇਕਹੇਰੇ ਫਾਇਲਾਂ ਤੇ ਡਾਇਰੈਕਟਰੀ ਸਮੂਹ ਨੂੰ ਸਹਿਯੋਗੀ ਹੋ ਸਕੇ। ਇਹ ਇਸ ਤਰਾਂ ਸੰਭਵ ਬਣਾਇਆ ਜਾਦਾ ਹੈ, ਹਰ ਭਾਗ ਨੂੰ ਇੱਕ ਡਾਇਰੈਕਟਰੀ ਵਿੱਚ ਇੱਕ ਖਾਸ ਕਾਰਵਾਈ, ਜਿਸ ਨੂੰ ਮਾਊਟਿੰਗ ਕਹਿੰਦੇ ਹਨ, ਰਾਹੀਂ ਜੋੜਿਆ ਜਾਦਾ ਹੈ। ਇੱਕ ਭਾਗ ਨੂੰ ਮਾਊਟ ਕਰਨ ਨਾਲ ਇਸ ਦੀ ਥਾਂ ਇੱਕ ਡਾਇਰੈਕਰੀ (ਜਿਸ ਨੂੰ ਮਾਊਟ ਸਥਿਤੀ ਕਹਿੰਦੇ ਹਨ) ਵਿੱਚ ਉਪਲੱਬਧ ਹੁੰਦੀ ਹੈ।

ਉਦਾਹਰਨ ਲਈ, ਜੇਕਰ ਭਾਗ /dev/hda5 ਨੂੰ /usr/ ਤੇ ਮਾਊਟ ਕੀਤਾ ਗਿਆ ਹੈ, ਤਾਂ ਇਸ ਦਾ ਅਰਥ ਇਹ ਹੈ ਕਿ ਸਾਰੀਆਂ ਫਾਇਲਾਂ ਤੇ ਡਾਇਰੈਕਟਰੀਆਂ, ਜੋ ਕਿ /usr/ ਵਿੱਚ ਹਨ, ਭੌਤਿਕ ਰੂਪ ਵਿੱਚ /dev/hda5 ਤੇ ਮੌਜੂਦ ਹਨ। ਇਸ ਤਰਾਂ ਫਾਇਲ /usr/share/doc/FAQ/txt/Linux-FAQ /dev/hda5 ਤੇ ਸੰਭਾਲੀ ਗਈ ਹੈ, ਜਦ ਕਿ /etc/X11/gdm/Sessions/Gnome ਇਸ ਉੱਪਰ ਨਹੀਂ ਹੈ।

ਆਪਣੀ ਉਦਾਹਰਨ ਜਾਰੀ ਰੱਖਦੇ ਹੋਏ, ਇਹ ਸੰਭਵ ਹੈ ਕਿ /usr/ ਹੇਠ ਇੱਕ ਜਾਂ ਵਧੇਰੇ ਡਾਇਰੈਕਟਰੀਆਂ ਹੋਰ ਭਾਗਾਂ ਲਈ ਵੀ ਮਾਊਟ ਕੀਤੀਆਂ ਜਾ ਸਕਣ। ਇਸ ਮੌਕੇ ਤੇ ਇੱਕ ਭਾਗ (ਮੰਨ ਲਵੋਂ ਕਿ, /dev/hda7) ਨੂੰ /usr/local/ ਤੇ ਮਾਊਟ ਕੀਤਾ ਜਾ ਗਿਆ ਹੈ, ਇਸ ਦਾ ਅਰਥ ਹੈ ਕਿ /usr/local/man/whatis ਫਾਇਲ /dev/hda7 ਭਾਗ ਤੇ ਮੌਜੂਦ ਹੈ ਨਾ ਕਿ /dev/hda5 ਭਾਗ ਤੇ।

D.1.8. ਕਿੰਨੇ ਭਾਗ?

ਇਸ ਥਾਂ ਤੇ, ਜਿੱਥੇ ਕਿ Red Hat Enterprise Linux ਨੂੰ ਇੰਸਟਾਲ ਕਰਨ ਦਾ ਕਾਰਵਾਈ ਮੁਕੰਮਲ ਹੋ ਚੁੱਕੀ ਹੈ, ਤੁਹਾਨੂੰ ਤੁਹਾਡੇ ਨਵੇਂ ਓਪਰੇਟਿੰਗ ਸਿਸਟਮ ਦੇ ਭਾਗਾਂ ਬਾਰੇ ਅਤੇ ਉਹਨਾਂ ਦੇ ਆਕਾਰ ਬਾਰੇ ਕੁਝ ਫੈਸਲਾ ਕਰ ਲੈਣਾ ਚਾਹੀਦਾ ਹੈ। ਸਵਾਲ ਕਿ "ਕਿੰਨੇ ਭਾਗ" ਬਣਾਏ ਜਾਣ, ਇਹ ਲੀਨਕਸ (Linux) ਦੀ ਦੁਨਿਆਂ ਵਿੱਚ ਲਗਾਤਾਰ ਬਹਿਸ ਦਾ ਵਿਸ਼ਾ ਰਿਹਾ ਹੈ ਅਤੇ ਇਸ ਬੇਅੰਤ ਬਹਿਸ ਦੇ ਨਤੀਜੇ ਤੋਂ ਬਿਨਾਂ, ਇਹ ਸੁਰੱਖਿਅਤ ਢੰਗ ਨਾਲ ਕਿਹਾ ਜਾ ਸਕਦਾ ਹੈ ਕਿ ਸੰਭਵ ਤੌਰ ਤੇ ਭਾਗਾਂ ਦੇ ਉਹਨੇ ਹੀ ਖਾਕੇ ਤਿਆਰ ਕੀਤੇ ਜਾ ਸਕਦੇ ਹਨ, ਜਿੰਨੇ ਕਿ ਲੋਕ ਇਸ ਬਹਿਸ ਵਿੱਚ ਸ਼ਾਮਿਲ ਹਨ।

ਇਸ ਗਲ਼ ਦਾ ਖਾਸ ਧਿਆਨ ਰੱਖੋ, ਅਸੀਂ ਇਹੀ ਸ਼ਿਫਾਰਸ ਕਰਦੇ ਹਾਂ, ਜਦੋਂ ਤੱਕ ਕਿ ਤੁਹਾਨੂੰ ਕੋਈ ਖਾਸ ਜਰੂਰਤ ਨਾ ਹੋਵੇ, ਤੁਸੀਂ ਘੱਟੋ-ਘੱਟ ਇੰਨੇ ਭਾਗ ਜ਼ਰੂਰ ਬਣਾਉ: ਸਵੈਪ(swap),/boot (Itanium ਸਿਸਟਮਾਂ ਲਈ ਜਾਂ ਇੱਕ /boot/efi/ ਭਾਗ) , Itaniuma ਸਿਸਟਮਾਂ ਲਈ ਇੱਕ /var/ ਭਾਗ, ਅਤੇ / (root)।

ਵਧੇਰੇ ਜਾਣਕਾਰੀ ਲਈ, ਹਿੱਸਾ 4.16.4 ਵੇਖੋ।

ਸੂਚਨਾ

[1]

ਬਲਾਕ ਅਸਲ ਵਿੱਚ ਇਕਸਾਰ ਆਕਾਰ ਦੇ ਹੁੰਦੇ ਹਨ, ਨਾ ਕਿ ਇਹ ਦਰਿਸ਼ ਅਨੁਸਾਰ। ਇਹ ਧਿਆਨ ਰੱਖੋ ਕਿ ਇੱਕ ਸਧਾਰਨ ਡਿਸਕ ਡਰਾਇਵ ਤੇ ਵੀ ਹਜ਼ਾਰਾਂ ਬਲਾਕ ਹੁੰਦੇ ਹਨ। ਇਸ ਵਿਚਾਰ ਬਾਰੇ ਚਰਚਾ ਕਰਨ ਲਈ ਕਿਰਪਾ ਕਰਕੇ ਇਹਨਾਂ ਛੋਟੇ ਅੰਤਰਾਂ ਨੂੰ ਅਣਡਿੱਠਾ ਕਰ ਦਿਓ