ਅੰਤਿਕਾ F. ਹੋਰ ਬੂਟ ਚੋਣ

ਇਹ ਅੰਤਿਕਾ Red Hat Enterprise Linux ਇੰਸਟਾਲੇਸ਼ਨ ਕਾਰਜ ਲਈ ਉਪਲੱਬਧ ਹੋਰ ਬੂਟ ਅਤੇ ਕਰਨਲ ਬੂਟ ਚੋਣਾਂ ਵੇਖਾ ਰਹੀ ਹੈ।

ਇੱਥੇ ਦਿੱਤੀ ਕੋਈ ਵੀ ਬੂਟ ਚੋਣ ਇਸਤੇਮਾਲ ਕਰਨ ਲਈ, ਇੰਸਟਾਲੇਸ਼ਨ boot: ਪ੍ਰਾਉਟ ਤੇ ਉਹ ਕਮਾਂਡ ਲਿਖੋ, ਜੋ ਕਿ ਤੁਸੀਂ ਇਸਤੇਮਾਲ ਕਰਨੀ ਚਾਹੁੰਦੇ ਹੋ।

ਬੂਟ ਸਮੇਂ ਕਮਾਂਡ ਮੁੱਲ

askmethod

ਇਹ ਕਮਾਂਡ ਤੁਹਾਡੇ ਕੋਲੋਂ ਇੰਸਟਾਲੇਸ਼ਨ ਢੰਗ ਪੁੱਛੇਗੀ, ਜਿਸ ਤੋਂ ਤੁਸੀਂ Red Hat Enterprise Linux CD-ROM ਰਾਹੀਂ ਬੂਟ ਕਰਨ ਉਪਰੰਤ ਇਸਤੇਮਾਲ ਕਰਨਾ ਚਾਹੁੰਦੇ ਹੋ।

apic

ਇਹ x86 ਬੂਟ ਕਮਾਂਡ ਇੱਕ ਬੱਗ ਲਈ ਹੈ ਜੋ ਕਿ Intel 440GX ਚਿਪਸੈੱਟ BIOS ਤੇ ਮੌਜੂਦ ਹੈ ਅਤੇ ਇੰਸਟਾਲੇਸ਼ਨ ਕਾਰਜ ਕਰਨਲ ਰਾਹੀਂ ਹੀ ਚਲਾਈ ਜਾਣੀ ਚਾਹੀਦੀ ਹੈ।

apm=allow_ints

ਇਹ x86 ਬੂਟ ਕਮਾਂਡ ਇਹ ਤਬਦੀਲ ਕਰਦੀ ਹੈ ਕਿ ਮੁਅੱਤਲ ਸੇਵਾ (ਜੋ ਕਿ ਕੁਝ ਲੈਪਟਾਪਾਂ ਲਈ ਲਾਜ਼ਮੀ ਹੈ) ਨੂੰ ਕਿਵੇਂ ਇਸਤੇਮਾਲ ਕੀਤਾ ਜਾਵੇ।

apm=off

ਇਹ x86 ਬੂਟ ਕਮਾਂਡ APM (ਆਡਵਾਂਸ ਪਾਵਰ ਮੈਨਜੇਮਿੰਟ) ਨੂੰ ਆਯੋਗ ਕਰ ਦਿੰਦੀ ਹੈ। ਇਹ ਲਾਭਦਾਇਕ ਹੈ, ਕਿਉਕਿ ਕੁਝ BIOS ਦਾ ਊਰਜਾ ਪ੍ਰਬੰਧਨ (APM) ਬੱਗ ਸਮੇਤ ਹੁੰਦਾ ਹੈ ਅਤੇ ਬੰਦ ਹੋਣ ਤਿਆਰ ਰਹਿੰਦਾ ਹੈ।

apm=power_off

ਇਹ x86 ਕਮਾਂਡ Red Hat Enterprise Linux ਸਿਸਟਮ ਨੂੰ ਮੂਲ ਰੂਪ ਵਿੱਚ ਬੰਦ ਕਰਦੀ ਹੈ। ਇਹ SMP ਸਿਸਟਮਾਂ ਲਈ ਲਾਭਦਾਇਕ ਹੈ, ਜੋ ਕਿ ਮੂਲ ਰੂਪ ਵਿੱਚ ਬੰਦ ਨਹੀਂ ਹੁੰਦੇ ਹਨ।

apm=realmode_power_off

x86-ਆਧਾਰਿਤ ਕੁਝ BIOS ਅਚਾਨਕ ਕਰੈਸ਼ ਹੋ ਜਾਦੇ ਹਨ, ਜਦੋਂ ਕਿ ਮਸ਼ੀਨ ਨੂੰ ਬੰਦ ਕਰਨ ਦੀ ਕੋਸ਼ਿਸ ਕੀਤੀ ਜਾਦੀ ਹੈ। ਇਹ ਕਮਾਂਡ ਉਹ ਢੰਗ ਤਬਦੀਲ ਕਰਦੀ ਹੈ, ਜਿਵੇਂ Windows NT ਦੇ ਤਰੀਕੇ ਨੂੰ Windows 95 ਵਿੱਚ ਕੀਤਾ ਹੈ।

dd

ਇਸ ਮੁੱਲ ਨਾਲ ਇੰਸਟਾਲੇਸ਼ਨ ਪ੍ਰੋਗਰਾਮ ਤੁਹਾਡੇ ਕੋਲੋਂ ਇੱਕ ਡਰਾਇਵਰ ਡਿਸਕੀਟ ਦੀ ਮੰਗ ਕਰੇਗਾ।

dd=url

ਇਹ ਮੁੱਲ ਇੰਸਟਾਲੇਸ਼ਨ ਕਾਰਜ ਨੂੰ ਤੁਹਾਡੇ ਕੋਲੋਂ ਇੱਕ ਡਰਾਇਵਰ ਪ੍ਰਤੀਬਿੰਬ ਲਈ ਇੱਕ HTTP, FTP, ਜਾਂ NFS ਨੈੱਟਵਰਕ ਸਿਰਨਾਵਾਂ ਦੀ ਤਿਆਰ ਕਰੇਗਾ।

display=IP:0

ਇਹ ਕਮਾਂਡ ਰਿਮੋਟ ਦਰਿਸ਼ forwarding ਸਵੀਕਾਰ ਕਰਦੀ ਹੈ। ਇਸ ਕਮਾਂਡ ਵਿੱਚ IP ਨੂੰ ਉਸ ਸਿਸਟਮ ਦੇ IP ਸਿਰਨਾਵੇਂ ਨਾਲ ਤਬਦੀਲ ਕਰਨਾ ਚਾਹੀਦਾ ਹੈ, ਜਿਸ ਤੇ ਤੁਸੀਂ ਦਰਿਸ਼ ਵੇਖਣਾ ਚਾਹੁੰਦੇ ਹੋ।

ਸਿਸਟਮ, ਜਿਸ ਉੱਪਰ ਤੁਸੀਂ ਚਾਹੁੰਦੇ ਹੋ ਕਿ ਦਰਿਸ਼ ਵੇਖਾਈ ਦੇਵੇ, ਤੁਹਾਨੂੰ ਇਹ ਕਮਾਂਡ xhost +remotehostname, ਚਲਾਉਣੀ ਚਾਹੀਦੀ ਹੈ, ਜਿੱਥੇ ਕਿ remotehostname ਨੂੰ ਉਸ ਮੇਜ਼ਬਾਨ ਦੇ ਨਾਂ ਨਾਲ ਤਬਦੀਲ ਕਰਨਾ ਚਾਹੀਦਾ ਹੈ, ਜਿਸ ਦਾ ਤੁਸੀਂ ਅਸਲੀ ਦਰਿਸ਼ ਤੁਸੀਂ ਵੇਖ ਰਹੇ ਹੋ। xhost +remotehostname ਦਾ ਇਸਤੇਮਾਲ ਕਰਨ ਨਾਲ ਰਿਮੋਟ ਦਰਿਸ਼ ਟਰਮੀਨਲ ਤੋਂ ਪਹੁੰਚ ਸੀਮਤ ਹੋ ਜਾਂਦੀ ਹੈ ਅਤੇ ਕਿਸੇ ਲਈ ਜਾਂ ਕਿਸੇ ਸਿਸਟਮ ਤੋਂ, ਜੋ ਕਿ ਪ੍ਰਮਾਣਿਤ ਨਹੀਂ, ਲਈ ਰਿਮੋਟ ਪਹੁੰਚ ਸਵੀਕਾਰ ਨਹੀਂ ਕੀਤੀ ਜਾਦੀ ਹੈ।

driverdisk

ਇਹ ਕਮਾਂਡ dd ਵਾਂਗ ਹੀ ਕੰਮ ਕਰਦੀ ਹੈ ਅਤੇ ਤੁਹਾਡੇ ਕੋਲੋਂ Red Hat Enterprise Linux ਦੀ ਇੰਸਟਾਲੇਸ਼ਨ ਦੌਰਾਨ ਇੱਕ ਡਰਾਇਵਰ ਡਿਸਕੀਟ ਦੀ ਮੰਗ ਕਰਦੀ ਹੈ।

ide=nodma

ਇਹ ਕਮਾਂਡ ਸਭ IDE ਜੰਤਰਾਂ ਦਾ DMA ਆਯੋਗ ਕਰ ਦੇਵੇਗੀ ਅਤੇ ਇਸ IDE-ਨਾਲ ਸੰਬੰਧਿਤ ਸਮੱਸਿਆ ਸਮੇਂ ਸਹਾਇਕ ਹੈ।

linux upgradeany

ਇਹ ਕਮਾਂਡ ਤੁਹਾਡੀ /etc/redhat-release ਫਾਇਲ ਬਾਰੇ ਜਾਂਚ ਕੁਝ ਹੱਦ ਤੱਕ ਘਟਾ ਦਿੰਦੀ ਹੈ। ਜੇਕਰ ਤੁਹਾਡੀ /etc/redhat-release ਫਾਇਲ ਮੂਲ ਰੂਪ ਵਿੱਚ ਤਬਦੀਲ ਹੋ ਗਈ ਹੈ, ਤਾਂ ਤੁਹਾਡੀ Red Hat Enterprise Linux ਇੰਸਟਾਲੇਸ਼ਨ ਦੀ ਖੋਜ Red Hat Enterprise Linux 4 ਲਈ ਨਵੀਨੀਕਰਨ ਦੌਰਾਨ ਨਹੀਂ ਹੋ ਸਕਦੀ ਹੈ। ਇਸ ਚੋਣ ਦੀ ਵਰਤੋਂ ਸਿਰਫ ਤਾਂ ਹੀ ਕਰੋ, ਜੇਕਰ ਤੁਹਾਡੀ ਮੌਜੂਦਾ Red Hat Enterprise Linux ਇੰਸਟਾਲੇਸ਼ਨ ਦੀ ਪਛਾਣ ਨਹੀਂ ਹੋ ਸਕੀ ਹੈ।

mediacheck

ਇਹ ਕਮਾਂਡ ਤੁਹਾਨੂੰ ਇੰਸਟਾਲੇਸ਼ਨ ਮਾਧਿਅਮ (ਜੇਕਰ ਇਹ ISO-ਆਧਾਰਿਤ ਢੰਗ ਹੈ) ਦੀ ਇਕਸਾਰਤਾ ਜਾਂਚ ਕਰਨ ਦੀ ਚੋਣ ਦਿੰਦੀ ਹੈ। ਇਹ ਕਮਾਂਡ CD, DVD, ਹਾਰਡ ਡਰਾਇਵ, ISO, ਅਤੇ NFS ISO ਇੰਸਟਾਲੇਸ਼ਨ ਢੰਗ ਨਾਲ ਕੰਮ ਕਰਦੀ ਹੈ। ਜਾਂਚ ਕਰੋ ਕਿ ISO ਪ੍ਰਤੀਬਿੰਬ ਠੀਕ ਹਨ, ਇਸ ਤੋਂ ਪਹਿਲਾਂ ਕਿ ਇੰਸਟਾਲੇਸ਼ਨ ਦੌਰਾਨ ਅਕਸਰ ਆਉਣ ਵਾਲੀਆਂ ਸਮੱਸਿਆਵਾਂ ਲਈ ਤੁਸੀਂ ਇੰਸਟਾਲੇਸ਼ਨ ਸਹਾਇਤਾ ਦੀ ਖੋਜ ਕਰੋ।

mem=xxxM

ਇਹ ਕਮਾਂਡ ਤੁਹਾਨੂੰ ਕਰਨਲ ਰਾਹੀਂ ਤੁਹਾਡੀ ਮਸ਼ੀਨ ਤੇ ਖੋਜ ਮੈਮੋਰੀ ਦੀ ਮਾਤਰਾ ਨੂੰ ਤਬਦੀਲ ਕਰਨ ਲਈ ਸਹਾਇਕ ਹੈ। ਇਹ ਕੁਝ ਪੁਰਾਣੇ ਸਿਸਟਮਾਂ ਲਈ ਲੋੜੀਦੀ ਹੈ, ਜਿੱਥੇ ਕਿ ਸਿਰਫ 16 ਮੈਬਾ ਹੀ ਖੋਜੀ ਗਈ ਹੈ ਅਤੇ ਕੁਝ ਨਵੀਆਂ ਮਸ਼ੀਨਾਂ, ਜਿੱਥੇ ਕਿ ਵੀਡਿਓ ਕਾਰਡ ਮੁੱਖ ਮੈਮੋਰੀ ਨਾਲ ਵੀਡਿਓ ਮੈਮੋਰੀ ਲਈ ਸਾਂਝੇ ਤੌਰ ਤੇ ਵਰਤਦੇ ਹਨ। ਜਦੋਂ ਇਹ ਕਮਾਂਡ ਚਲਾਈ ਜਾਵੇ ਤਾਂ xxx ਨੂੰ ਮੈਮੋਰੀ ਦੀ ਮਾਤਰਾ, ਜੋ ਕਿ ਮੈਗਾਬਾਈਟ ਵਿੱਚ ਹੁੰਦੀ ਹੈ, ਨਾਲ ਤਬਦੀਲ ਕਰਨਾ ਚਾਹੀਦਾ ਹੈ।

nmi_watchdog=1

ਇਹ ਕਮਾਂਡ ਬਲਿਟ-ਇਨ ਕਰਨਲ ਡੈੱਡਲਾੱਕ ਖੋਜੀ ਹੈ। ਇਹ ਕਮਾਂਡ ਹਾਰਡ ਕਰਨਲ ਲਾੱਕਅਪ ਨੂੰ ਡੀਬੱਗ ਕਰਨ ਲਈ ਇਸਤੇਮਾਲ ਕੀਤੀਜਾਦੀ ਹੈ। ਲਾਗਤਾਰ NMI (ਨਾਨ ਮਾਸਕੇਬਲ ਇੰਟੱਰਾਪਟ) ਹਦਾਇਤ ਭੇਜ ਕੇ, ਕਰਨਲ ਇਹ ਜਾਂਚ ਕਰ ਸਕਦਾ ਹੈ ਕਿ ਕੋਈ CPU ਲਾੱਕ ਅੱਪ ਤਾਂ ਨਹੀਂ ਹੋ ਗਿਆ ਹੈ ਅਤੇ ਲੋੜ ਪੈਣ ਤੇ ਡੀਬੱਗ ਸੁਨੇਹੇ ਛਾਪ ਵੀ ਸਕਦਾ ਹੈ।

noapic

ਇਹ x86 ਬੂਟ ਕਮਾਂਡ ਕਰਨਲ ਨੂੰ APIC ਚਿੱਪ ਨਾ ਵਰਤਣ ਦੀ ਹਦਾਇਤ ਦਿੰਦੀ ਹੈ। ਇਹ ਕੁਝ ਮੁੱਖ-ਬੋਰਡਾਂ ਲਈ ਲਾਭਦਾਇਕ ਹੈ, ਜਿੱਥੇ ਕਿ ਗਲਤ APIC (ਜਿਵੇਂ ਕਿ Abit BP6) ਹਨ ਜਾਂ ਬੱਗ ਵਾਲੇ BIOS ਹਨ। NVIDIA nForce3 ਚਿੱਪਸੈੱਟ (ਜਿਵੇਂ ਕਿ ASUS SK8N) ਸਿਸਟਮ ਬੂਟ ਸਮੇਂ ਤੇ IDE ਖੋਜ ਦੌਰਾਨ ਅਟਕ ਜਾਂਦੇ ਹਨ, ਜਾਂ ਹੋਰ ਇੰਟੱਰਾਪਟ-ਡਿਲਵਿਰੀ ਮਾਮਲੇ ਪੈਦਾ ਕਰਦੇ ਹਨ।

noht

ਇਹ x86 ਬੂਟ ਕਮਾਂਡ ਹਾਈਪ੍ਰਥਰਿੱਡਿਗ ਨੂੰ ਆਯੋਗ ਕਰੇਗੀ।

nofb

ਇਹ ਕਮਾਂਡ ਫਰੇਮ ਬਫਰ ਸਹਿਯੋਗ ਆਯੋਗ ਕਰਦੀ ਹੈ ਅਤੇ ਇੰਸਟਾਲੇਸ਼ਨ ਕਾਰਜ ਨੂੰ ਪਾਠ ਢੰਗ ਰਾਹੀਂ ਚੱਲਣ ਲਈ ਸਹਾਇਕ ਹੈ। ਇਹ ਕਮਾਂਡ ਕੁਝ ਪਰਦਾ ਪੜਨ ਜੰਤਰ ਨਾਲ ਇਸਤੇਮਾਲ ਕਰਨ ਲਈ ਲਾਜ਼ਮੀ ਹੋ ਸਕਦੀ ਹੈ।

nomce

ਇਹ x86 ਬੂਟ ਕਮਾਂਡ CPU ਤੇ ਹੋਣ ਵਾਲੀ ਸਵੈ-ਜਾਂਚ ਨੂੰ ਆਯੋਗ ਕਰਦੀ ਹੈ। ਕਰਨਲ CPU ਤੇ ਸਵੈ-ਜਾਂਚ ਨੂੰ ਮੂਲ (ਜਿਸ ਨੂੰ Machine Check Exception ਕਹਿੰਦੇ ਹਨ।) ਯੋਗ ਕਰਦਾ ਹੈ। ਪੁਰਾਣੇ Compaq Pentium ਸਿਸਟਮਾਂ ਲਈ ਇਹ ਚੋਣ ਲੋੜੀਦੀ ਹੋ ਸਕਦੀ ਹੈ, ਕਿਉਕਿ ਉਹ ਪ੍ਰੋਸੈਂਸਰ ਗਲਤੀ ਜਾਂਚ ਲਈ ਸਹੀ ਤਰਾਂ ਸਹਿਯੋਗ ਨਹੀਂ ਕਰਦੇ ਹਨ। ਕੁਝ ਲੈਪਟਾਪ, ਖਾਸ ਤੌਰ ਤੇ ਜੋ Radeon IGP ਚਿੱਪਸੈੱਟ ਦਾ ਇਸਤੇਮਾਲ ਕਰਦੇ ਹਨ, ਲਈ ਇਹ ਚੋਣ ਦੀ ਲੋੜ ਪੈ ਸਕਦੀ ਹੈ।

nopass

ਇਹ ਕਮਾਂਡ ਇੰਸਟਾਲੇਸ਼ਨ ਕਾਰਜ ਦੇ ਪਗ਼ 2 ਤੇ ਕੀ-ਬੋਰਡ ਤੇ ਮਾਊਸ ਜਾਣਕਾਰੀ ਭੇਜਣ ਨੂੰ ਆਯੋਗ ਕਰਦੀ ਹੈ। ਇਸ ਨੂੰ ਇੰਸਟਾਲੇਸ਼ਨ ਕਾਰਜ ਦੇ ਪਗ਼ 2 ਦੌਰਾਨ ਕੀ-ਬੋਰਡ ਅਤੇ ਮਾਊਸ ਸੰਰਚਨਾ ਪਰਦਿਆਂ ਦੀ ਜਾਂਚ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ, ਜਦੋਂ ਕਿ ਇੱਕ ਨੈੱਟਵਰਕ ਆਧਾਰਿਤ ਇੰਸਟਾਲੇਸ਼ਨ ਕੀਤੀ ਜਾ ਰਹੀ ਹੋਵੇ।

nopcmcia

ਇਹ ਕਮਾਂਡ ਸਿਸਟਮ ਵਿੱਚ ਕਿਸੇ PCMCIA ਕੰਟਰੋਲਰ ਨੂੰ ਅਣਡਿੱਠਾ ਕਰ ਦੇਵੇਗੀ।

noprobe

ਇਹ ਕਮਾਂਡ ਜੰਤਰ ਖੋਜ ਨੂੰ ਆਯੋਗ ਕਰੇਗੀ ਅਤੇ ਉਪਭੋਗਤਾ ਨੂੰ ਜੰਤਰਾਂ ਦੀ ਜਾਣਕਾਰੀ ਬਾਰੇ ਪੁੱਛੇਗੀ।

noshell

ਇਹ ਕਮਾਂਡ ਵਰੁਚੁਅਲ ਕੋਂਨਸੋਲ 2 ਤੋਂ ਇੰਸਟਾਲੇਸ਼ਨ ਦੌਰਾਨ ਸ਼ੈੱਲ ਪਹੁੰਚ ਆਯੋਗ ਕਰਦੀ ਹੈ।

nousb

ਇਹ ਕਮਾਂਡ ਇੰਸਟਾਲੇਸ਼ਨ ਦੌਰਾਨ USB ਸਹਿਯੋਗ ਲੋਡ ਕਰਨ ਨੂੰ ਆਯੋਗ ਕਰਦੀ ਹੈ। ਜੇਕਰ ਇੰਸਟਾਲੇਸ਼ਨ ਕਾਰਜ ਸ਼ੁਰੂਆਤ ਵਿੱਚ ਹੀ ਅਟਕ ਜਾਦਾ ਹੋਵੇ ਤਾਂ ਇਹ ਕਮਾਂਡ ਸਹਿਯੋਗੀ ਹੋ ਸਕਦੀ ਹੈ।

nousbstorage

ਇਹ ਕਮਾਂਡ ਇੰਸਟਾਲੇਸ਼ਨ ਲੋਡਰ ਵਿੱਚ usbstorage ਮੈਡੀਊਲ ਲੋਡਿੰਗ ਨੂੰ ਆਯੋਗ ਕਰਦੀ ਹੈ। ਇਹ SCSI ਸਿਸਟਮ ਤੇ ਜੰਤਰ ਕ੍ਰਮ ਲਈ ਲਾਭਦਾਇਕ ਹੋ ਸਕਦੀ ਹੈ।

numa=off

Red Hat Enterprise Linux AMD64 ਢਾਂਚੇ ਤੇ NUMA (ਨਾਨ-ਯੂਨੀਫਾਰਮ ਮੈਮੋਰੀ ਐੱਸਸ) ਲਈ ਸਹਿਯੋਗੀ ਹੈ, ਜਦੋਂ ਕਿ ਸਾਰੇ CPU ਸਾਰੀ ਮੈਮੋਰੀ ਨੂੰ ਬਿਨਾਂ NUMA ਸਹਿਯੋਗ ਦੀ ਵੀ ਇਸਤੇਮਾਲ ਕਰ ਸਕਦੇ ਹਨ, NUMA ਸਹਿਯੋਗ ਨਵੀਨੀਕ੍ਰਿਤ ਕਰਨਲਾਂ ਵਿੱਚ ਮੈਮੋਰੀ ਵੰਡ ਦਾ CPU ਦੇ ਲਾਭ ਲਈ ਜਿੰਨਾ ਹੋ ਸਕੇ, ਉੱਤਮ ਪ੍ਰਬੰਧ ਕਰਦੀ ਹੈ, ਤਾਂ ਕਿ ਅੰਦਰੂਨੀ CPU ਮੈਮੋਰੀ ਟਰੈਫਿਕ ਨੂੰ ਨਿਊਤਮ ਰੱਖਿਆ ਜਾ ਸਕੇ। ਇਹ ਕੁਝ ਕਾਰਜਾਂ ਵਿੱਚ ਕਾਰਜਕੁਸ਼ਤਾ ਨੂੰ ਕਾਫੀ ਵੱਡੀ ਹੱਦ ਤੱਕ ਪ੍ਰਭਾਵਿਤ ਕਰ ਸਕਦੀ ਹੈ। ਅਸਲੀ ਨਾ-NUMA ਵਿਵਹਾਰ ਮੁੜ-ਪ੍ਰਾਪਤ ਕਰਨ ਲਈ, ਇਹ ਬੂਟ ਚੋਣ ਪ੍ਰਭਾਸ਼ਿਤ ਕਰੋ।

reboot=b

ਇਹ x86, AMD64, ਅਤੇ Intel® EM64T ਬੂਟ ਕਮਾਂਡ ਕਰਨਲ ਦੇ ਮਸ਼ੀਨ ਨੂੰ ਮੁੜ-ਚਾਲੂ ਕਰਨ ਦੇ ਢੰਗ ਨੂੰ ਤਬਦੀਲ ਕਰਦੀ ਹੈ। ਜੇਕਰ ਸਿਸਟਮ ਬੰਦ ਕਰਨ ਦੌਰਾਨ ਕਰਨਲ ਅਟਕਣ ਦੀ ਸਮੱਸਿਆ ਹੈ ਤਾਂ ਇਹ ਕਮਾਂਡ ਸਿਸਟਮ ਨੂੰ ਸਫਲਤਾਪੂਰਕ ਮੁੜ-ਚਾਲੂ ਕਰ ਸਕਦੀ ਹੈ।

rescue

ਇਹ ਕਮਾਂਡ ਸੰਕਟਕਾਲੀਨ ਢੰਗ ਵਿੱਚ ਜਾਣ ਲਈ ਸਹਾਇਕ ਹੈ ਸੰਕਟਕਾਲੀਨ ਢੰਗ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ Red Hat Enterprise Linux System Administration Guide ਵੇਖੋ।

resolution=

ਇੰਸਟਾਲੇਸ਼ਨ ਕਾਰਜ ਨੂੰ ਦੱਸੋ ਕਿ ਕਿਹੜਾ ਵੀਡਿਓ ਢੰਗ ਇਸਤੇਮਾਲ ਕਰਨਾ ਹੈ। ਇਹ ਮਿਆਰੀ ਰੈਜ਼ੋਲੇਸ਼ਨ ਸਵੀਕਾਰ ਕਰਦਾ ਹੈ, ਜਿਵੇਂ ਕਿ 640x480, 800x600, 1024x768, ਅਤੇ ਹੋਰ।

serial

ਇਹ ਕਮਾਂਡ ਸੀਰੀਅਲ ਕੋਂਨਸੋਲ ਸਹਿਯੋਗ ਚਾਲੂ ਕਰਦੀ ਹੈ।

skipddc

ਇਹ x86 ਬੂਟ ਕਮਾਂਡ ddc ਮਾਨੀਟਰ ਖੋਜ ਨੂੰ ਛੱਡ ਦਿੰਦੀ ਹੈ, ਜੋ ਕਿ ਕੁਝ ਸਿਸਟਮਾਂ ਤੇ ਸਮੱਸਿਆ ਪੈਦਾ ਕਰ ਸਕਦੀ ਹੈ।

text

ਇਹ ਕਮਾਂਡ ਗਰਾਫਿਕਲ ਇੰਸਟਾਲੇਸ਼ਨ ਕਾਰਜ ਨੂੰ ਅਯੋਗ ਕਰਦੀ ਹੈ ਅਤੇ ਇੰਸਟਾਲੇਸ਼ਨ ਕਾਰਜ ਨੂੰ ਸਿਰਫ ਪਾਠ ਢੰਗ ਵਿੱਚ ਚੱਲਣ ਲਈ ਮਜ਼ਬੂਰ ਕਰਦੀ ਹੈ।

updates

ਇਹ ਕਮਾਂਡ ਤੁਹਾਨੂੰ ਇੱਕ ਨਵੀਨੀਕਰਨ ਵਾਲੀ ਫਲਾਪੀ ਡਿਸਕੀਟ (ਬੱਗ ਨਿਰਧਾਰਨ) ਇਸਤੇਮਾਲ ਲਈ ਕਹੇਗੀ। ਜੇਕਰ ਤੁਸੀਂ ਇੱਕ ਨੈੱਟਵਰਕ ਇੰਸਟਾਲੇਸ਼ਨ ਕਰ ਰਹੇ ਹੋ ਅਤੇ ਨਵੀਨ ਪ੍ਰਤੀਬਿੰਬ ਭਾਗ ਸਰਵਰ ਤੇ RHupdates/ ਤੇ ਰੱਖ ਦਿੱਤੇ ਹਨ, ਤਾਂ ਇਸ ਦੀ ਲੋੜ ਨਹੀਂ ਹੈ।

vnc

ਇਹ ਕਮਾਂਡ ਤੁਹਾਨੂੰ ਇੱਕ VNC ਸਰਵਰ ਤੋਂ ਇੰਸਟਾਲ ਕਰਨ ਦਿੰਦੀ ਹੈ।

vncpassword=

ਇਹ ਕਮਾਂਡ ਤੁਹਾਨੂੰ VNC ਸਰਵਰ ਨਾਲ ਜੁੜਨ ਸਮੇਂ ਗੁਪਤ-ਕੋਡ ਨਿਰਧਾਰਿਤ ਕਰਨ ਦਿੰਦੀ ਹੈ।