| Red Hat Enterprise Linux 4: IBM® S/390® IBM® eServer™ zSeries® ਢਾਂਚੇ ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 1. ਤੁਹਾਡੇ ਲਈ ਸ਼ੁਰੂਆਤੀ ਪਗ਼ | ਅੱਗੇ |
ਇੱਕ ਵਾਰ Red Hat Enterprise Linux ਇੰਸਟਾਲੇਸ਼ਨ ਕਾਰਜ ਸ਼ੁਰੂ ਹੋ ਗਿਆ (ਜੇਕਰ LPAR ਆਈਕਾਨ ਦੇ ਪਿੱਛੇ, ਲਾਲ ਖੇਤਰ ਸਮਾਪਤ ਹੋ ਗਿਆ ਹੈ, ਤਾਂ ਇੰਸਟਾਲੇਸ਼ਨ ਕਾਰਜ ਸ਼ੁਰੂ ਹੋ ਗਿਆ ਹੈ), ਤਾਂ LPAR ਚੁਣੋ ਅਤੇ Operating System Messages ਨੂੰ ਦੋ ਵਾਰ ਦਬਾਉ।
ਸ਼ੁਰੂਆਤੀ ਇੰਸਟਾਲੇਸ਼ਨ ਸਕ੍ਰਿਪਟ ਤੁਹਾਨੂੰ ਨੈੱਟਵਰਕ ਅਤੇ DASD ਸੰਰਚਨਾ ਬਾਰੇ ਸਵਾਲ ਪੁੱਛੇਗੀ। Red Hat Enterprise Linux 4 ਨੇ ਮੁੱਲ ਫਾਇਲ ਪ੍ਰੀਭਾਸ਼ਾ ਦੀ ਸੀਮਾ ਤਬਦੀਲ ਕੀਤੀ ਹੈ ਅਤੇ ਹੁਣ ਬੱਤੀ (32) ਮੁੱਲ ਸਵੀਕਾਰ ਕਰਦੀ ਹੈ। ਕੋਈ ਜਾਣਕਾਰੀ, ਜੋ ਕਿ ਮੁੱਲ ਫਾਇਲ ਵਿੱਚ ਨਿਰਧਾਰਿਤ ਨਹੀਂ ਹੈ, ਇੰਸਟਾਲੇਸ਼ਨ ਕਾਰਜ ਸਵਾਲਾਂ ਦਾ ਜਵਾਬ ਦੇਕੇ ਨਿਰਧਾਰਿਤ ਕੀਤੀ ਜਾ ਸਕਦੀ ਹੈ।
ਇੱਕ ਵਾਰ ਸਵਾਲਾਂ ਦੇ ਜਵਾਬ ਦੇ ਦਿੱਤੇ, ਤੁਸੀਂ ਮੂਲ ਇੰਸਟਾਲੇਸ਼ਨ ਕਾਰਜ loader ਸ਼ੁਰੂ ਕਰਨ ਲਈ ਤਿਆਰ ਹੋ। ਇੰਸਟਾਲੇਸ਼ਨ ਨੂੰ ਜਾਰੀ ਰੱਖਣ ਲਈ, ਵਧੇਰੇ ਹਦਾਇਤਾਂ ਲਈ ਅਧਿਆਇ 2 ਵੇਖੋ।
![]() | ਸੂਚਨਾ |
|---|---|
ਜੇਕਰ ਤੁਸੀਂ FTP ਜਾਂ HTTP ਰਾਹੀਂ ਇੱਕ ਨੈੱਟਵਰਕ ਇੰਸਟਾਲੇਸ਼ਨ ਕਰ ਰਹੇ ਹੋ, ਤਾਂ ਤੁਹਾਨੂੰ ਪਾਠ ਢੰਗ ਰਾਹੀਂ ਇੰਸਟਾਲੇਸ਼ਨ ਕਰਨੀ ਚਾਹੀਦੀ ਹੈ। |