| Red Hat Enterprise Linux 4: IBM® S/390® IBM® eServer™ zSeries® ਢਾਂਚੇ ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 2. Red Hat Enterprise Linux ਇੰਸਟਾਲੇਸ਼ਨ | ਅੱਗੇ |
ਜੇਕਰ ਤੁਸੀਂ ਭਾਗ ਦਸਤੀ ਰੂਪ ਵਿੱਚ ਚੁਣੇ ਹਨ ਤਾਂ ਤੁਹਾਨੂੰ ਇੰਸਟਾਲੇਸ਼ਨ ਕਾਰਜ ਨੂੰ ਇਹ ਦੱਸਣਾ ਚਾਹੀਦਾ ਹੈ ਕਿ Red Hat Enterprise Linux ਕਿੱਥੇ ਇੰਸਟਾਲ ਕਰਨਾ ਹੈ। ਇਹ ਇੱਕ ਜਾਂ ਵਧੇਰੇ ਡਿਸਕ ਭਾਗ ਮਾਊਟ ਸਥਿਤੀਆਂ ਪ੍ਰਭਾਸ਼ਿਤ ਕਰਕੇ ਕਿ ਕਿੱਥੇ Red Hat Enterprise Linux ਇੰਸਟਾਲ ਕਰਨਾ ਹੈ, ਕੀਤਾ ਜਾ ਸਕਦਾ ਹੈ।
ਵਿਭਾਗੀਕਰਨ ਸੰਦ, ਜੋ ਕਿ ਇੰਸਟਾਲੇਸ਼ਨ ਕਾਰਜ ਰਾਹੀਂ ਇਸਤੇਮਾਲ ਕੀਤਾ ਜਾਦਾ ਹੈ, Disk Druid ਹੈ। ਕੁਝ ਖਾਸ ਲੁਕਵੀਆਂ ਸਥਿਤੀਆਂ ਦੇ ਅਪਵਾਦ ਤੋਂ ਬਿਨਾਂ Disk Druid ਇੱਕ ਖਾਸ ਇੰਸਟਾਲੇਸ਼ਨ ਦੀਆਂ ਸਾਰੀਆਂ ਵਿਭਾਗੀਕਰਨ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ।
Disk Druid ਤੁਹਾਡੇ DASD ਜੰਤਰਾਂ ਦਾ ਗਰਾਫਿਕਲ ਦਰਿਸ਼ ਦਿੰਦਾ ਹੈ।
ਆਪਣੇ ਮਾਊਸ ਨਾਲ, ਕੋਈ ਖਾਸ ਖੇਤਰ ਉਭਾਰਨ ਲਈ ਤੁਸੀਂ ਗਰਾਫਿਕਲ ਦਰਿਸ਼ ਤੇ ਇੱਕ ਵਾਰ ਕਲਿੱਕ ਕਰੋ। ਮੌਜੂਦਾ ਭਾਗ ਨੂੰ ਸੋਧਣ ਲਈ ਦੋ-ਵਾਰ ਕਲਿੱਕ ਕਰੋ ਅਤੇ ਇੱਕ ਮਾਊਟ ਸਥਿਤੀ ਪ੍ਰਭਾਸ਼ਿਤ ਕਰੋ।
ਉੱਪਰੀ ਦਰਿਸ਼ ਵਿੱਚ, ਤੁਸੀਂ ਇੰਸਟਾਲੇਸ਼ਨ ਕਾਰਜ ਦੌਰਾਨ ਖੋਜੀਆਂ ਹਾਰਡ ਡਿਸਕਾਂ ਦੇ ਡਰਾਇਵ ਨਾਂ (ਜਿਵੇਂ ਕਿ /dev/dasda ), Geom (ਜੋ ਕਿ ਹਾਰਡ ਡਿਸਕ ਦਾ ਢਾਂਚਾ ਵੇਖਾਉਦਾ ਹੈ ਅਤੇ ਹਾਰਡ ਡਿਸਕ ਤਿੰਨ ਲੜੀ ਨੰਬਰ ਸਿਲੰਡਰ, ਹੈੱਡ ਅਤੇ ਸੈਕਟਰ ਵੀ ਸ਼ਾਮਿਲ ਰੱਖਦਾ ਹੈ) ਅਤੇ ਮਾਡਲ ਵਿੱਚ ਸੋਧ ਕਰ ਸਕਦੇ ਹੋ।
ਇਹ ਬਟਨ Disk Druid ਤੇ ਕੰਟਰੋਲ ਰੱਖਦੇ ਹਨ। ਇਹ ਇੱਕ ਭਾਗ ਦੇ ਗੁਣ (ਉਦਾਹਰਨ ਲਈ ਇੱਕ ਫਾਇਲ-ਸਿਸਟਮ ਕਿਸਮ ਤੇ ਮਾਊਸ ਸਥਿਤੀ ਆਦਿ) ਤਬਦੀਲ ਕਰਨ ਅਤੇ ਰੇਡ (RAID) ਜੰਤਰ ਬਣਾਉਣ ਦੇ ਕੰਮ ਆਉਦੇ ਹਨ। ਇਸ ਪਰਦੇ ਦੇ ਬਟਨ ਉਹਨਾਂ ਤਬਦੀਲੀਆਂ ਨੂੰ ਸੰਭਾਲਣ ਦੇ ਕੰਮ ਵੀ ਆਉਦੇ ਹਨ, ਜੋ ਕਿ ਤੁਸੀਂ ਕੀਤੀਆਂ ਹਨ ਜਾਂ Disk Druid ਕਾਰਜ ਨੂੰ ਬੰਦ ਕਰਨ ਇਸਤੇਮਾਲ ਕੀਤੇ ਜਾਦੇ ਹਨ।
ਸੋਧ: ਭਾਗ ਵਿੱਚ ਇਸ ਬਟਨ ਨੂੰ ਮੌਜੂਦਾ ਚੁਣੇ ਭਾਗ ਵਿੱਚ ਤਬਦੀਲੀ ਕਰਨ ਲਈ ਇਸਤੇਮਾਲ ਕੀਤਾ ਜਾਦਾ ਹੈ। ਸੋਧ ਇੱਕ ਵਾਰਤਾਲਾਪ ਤਖਤੀ ਖੋਲੇਗਾ। ਇਹਨਾਂ ਵਿੱਚੋਂ ਕੁਝ ਭਾਗ ਦੀ ਜਾਣਕਾਰੀ ਤਬਦੀਲ ਕੀਤੀ ਜਾ ਸਕਦੀ ਹੈ, ਜੋ ਕਿ ਇਸ ਤੇ ਨਿਰਭਰ ਕਰਦਾ ਹੈ ਕਿ ਭਾਗ ਦੀ ਜਾਣਕਾਰੀ ਡਿਸਕ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ ਜਾਂ ਨਹੀਂ।
ਰੇਡ (RAID) ਬਣਾਉ: ਰੇਡ (RAID) ਬਣਾਉ ਨੂੰ ਕਿਸੇ ਇੱਕ ਜਾਂ ਸਭ ਡਿਸਕ ਭਾਗਾਂ ਦਾ ਸਮਰੂਪ ਤਿਆਰ ਕਰਨ ਲਈ ਇਸਤੇਮਾਲ ਕੀਤਾ ਜਾਦਾ ਹੈ। ਇਸ ਨੂੰ ਤਾਂ ਹੀ ਇਸਤੇਮਾਲ ਕਰਨਾ ਚਾਹੀਦਾ ਹੈ, ਜੇਕਰ ਤੁਹਾਡੇ ਕੋਲ ਰੇਡ (RAID) ਬਾਰੇ ਤਜਰਬਾ ਹੈ। ਰੇਡ (RAID) ਬਾਰੇ ਵਧੇਰੇ ਜਾਣਕਾਰੀ ਲਈ, Red Hat Enterprise Linux System Administration Guide ਵਿੱਚੋਂ ਭਾਗ RAID (Redundant Array of Independent Disks) ਵੇਖੋ।
ਰੇਡ ਜੰਤਰ ਬਣਾਉਣ ਲਈ, ਤੁਹਾਨੂੰ ਪਹਿਲਾਂ ਸਾਫਟਵੇਅਰ ਰੇਡ ਭਾਗ ਬਣਾਉਣਾ ਜ਼ਰੂਰੀ ਹੈ (ਜਾਂ ਪਹਿਲਾਂ ਬਣਾਇਆ ਇਸਤੇਮਾਲ ਕਰੋ)। ਇੱਕ ਵਾਰ ਤੁਸੀਂ ਦੋ ਜਾਂ ਜਿਆਦਾ ਸਾਫਟਵੇਅਰ ਰੇਡ ਜੰਤਰ ਬਣਾ ਲਏ ਤਾਂ ਬਟਨ ਰੇਡ (RAID) ਨੂੰ ਸਾਫਟਵੇਅਰ ਰੇਡ ਭਾਗਾਂ ਨੂੰ ਆਪਸ ਵਿੱਚ ਜੋੜ ਕੇ ਰੇਡ ਜੰਤਰ ਬਣਾਉਣ ਲਈ ਇਸਤੇਮਾਲ ਕਰੋ।
ਭਾਗ ਲੜੀ ਦੇ ਉੱਪਰ ਲੇਬਲ ਹਨ, ਜੋ ਕਿ ਭਾਗ, ਜਿਸ ਨੂੰ ਤੁਸੀਂ ਬਣਾਉਣ ਜਾ ਰਹੇ, ਦੇ ਬਾਰੇ ਜਾਣਕਾਰੀ ਦੇ ਰਿਹਾ ਹੈ। ਲੇਬਲ ਹੇਠਾਂ ਪ੍ਰਭਾਸ਼ਿਤ ਕੀਤੇ ਜਾ ਰਹੇ ਹਨ:
ਜੰਤਰ: ਇਹ ਖੇਤਰ ਭਾਗ ਦੇ ਜੰਤਰ ਦਾ ਨਾਂ ਵੇਖਾਉਦਾ ਹੈ।
ਮਾਊਟ ਸਥਿਤੀ/RAID/ਵਾਲੀਅਮ: ਮਾਊਟ ਸਥਿਤੀ ਡਾਇਰੈਕਟਰੀ ਲੜੀ ਵਿੱਚ ਸਥਿਤੀ ਹੈ, ਜਿੱਥੇ ਕਿ ਇੱਕ ਵਾਲੀਅਮ ਮੌਜੂਦ ਹੁੰਦਾ ਹੈ, ਵਾਲੀਅਮ ਉਸ ਥਾਂ ਤੇ "ਮਾਊਟ" ਹੁੰਦਾ ਹੈ। ਇਹ ਖੇਤਰ ਵੇਖਾ ਰਿਹਾ ਹੈ ਕਿ ਭਾਗ ਕਿੱਥੇ ਮਾਊਟ ਕੀਤਾ ਗਿਆ ਹੈ। ਜੇਕਰ ਇੱਕ ਭਾਗ ਮੌਜੂਦ ਹੈ, ਪਰ ਨਿਰਧਾਰਿਤ ਨਹੀਂ ਹੈ, ਤਦ ਤੁਸੀਂ ਉਸ ਲਈ ਮਾਊਟ ਸਥਿਤੀ ਨਿਰਧਾਰਿਤ ਕਰ ਸਕਦੇ ਹੋ। ਭਾਗ ਦੇ ਦੋ ਵਾਰ ਕਲਿੱਕ ਕਰੋ ਜਾਂ ਸੋਧ ਨੂੰ ਦਬਾਉ।
ਕਿਸਮ: ਇਹ ਖੇਤਰ ਭਾਗ ਦੀ ਕਿਸਮ ਵੇਖਾਉਦਾ ਹੈ (ਉਦਾਹਰਨ ਲਈ, ext2 ਜਾਂ ext3 )।
ਫਾਰਮਿਟ: ਇਹ ਖੇਤਰ ਤੁਹਾਨੂੰ ਵੇਖਾਉਦਾ ਹੈ ਕਿ ਜੇਕਰ ਇਹ ਭਾਗ ਬਣਾਇਆ ਗਿਆ ਤਾਂ ਇਹ ਫਾਰਮਿਟ ਕੀਤਾ ਜਾਵੇਗਾ।
ਆਕਾਰ (ਮੈਬਾ): ਇਹ ਖੇਤਰ ਭਾਗ ਦਾ ਆਕਾਰ ਵੇਖਾਉਦਾ ਹੈ (ਮੈਬਾ ਵਿੱਚ)।
ਸ਼ੁਰੂ: ਇਹ ਖੇਤਰ ਤੁਹਾਡੀ ਹਾਰਡ-ਡਿਸਕ ਦਾ ਉਹ ਸਿਲੰਡਰ ਵੇਖਾਉਦਾ ਹੈ, ਜਿਥੋਂ ਕਿ ਭਾਗ ਸ਼ੁਰੂ ਕੀਤਾ ਜਾਵੇਗਾ।
ਸਮਾਪਤ: ਇਹ ਖੇਤਰ ਵੇਖਾਉਦਾ ਹੈ ਕਿ ਤੁਹਾਡੀ ਹਾਰਡ-ਡਿਸਕ ਦੇ ਕਿਸ ਸਿਲੰਡਰ ਤੇ ਭਾਗ ਦਾ ਅੰਤ ਕੀਤਾ ਜਾਵੇਗਾ।
ਰੇਡ (RAID) ਜੰਤਰ/LVM ਵਾਲੀਅਮ ਸਮੂਹ ਮੈਂਬਰ ਓਹਲੇ: ਇਹ ਚੋਣ ਕਰੋ, ਜੇਕਰ ਤੁਸੀਂ ਕੋਈ ਰੇਡ (RAID) ਜੰਤਰ ਜਾਂ LVM ਵਾਲੀਅਮ ਸਮੂਹ ਮੈਂਬਰ, ਜੋ ਕਿ ਬਣਾਇਆ ਗਿਆ ਹੈ, ਨੂੰ ਵੇਖਣਾ ਨਹੀਂ ਚਾਹੁੰਦੇ ਹੋ।
ਜਦੋਂ ਤੱਕ ਕਿ ਤੁਹਾਡੇ ਕੋਲ ਕੋਈ ਠੋਸ ਕਾਰਨ ਨਾ ਹੋਵੇ, ਤਦ ਤੱਕ ਅਸੀਂ ਤੁਹਾਨੂੰ ਸਿਸਟਮਾਂ ਲਈ ਹੇਠ ਲਿਖੇ ਭਾਗ ਬਣਾਉਣ ਦੀ ਸਿਫਾਰਸ਼ ਕਰਦੇ ਹਾਂ:
ਇੱਕ ਸਵੈਪ ਭਾਗ (ਨਿਊਨਤਮ 265 ਮੈਬਾ) — ਸਵੈਪ ਭਾਗ ਵਰੁਚੁਅਲ ਮੈਮੋਰੀ ਨੂੰ ਸਹਿਯੋਗ ਦੇਣ ਲਈ ਲਾਜ਼ਮੀ ਹੈ। ਹੋਰ ਸ਼ਬਦਾਂ ਵਿੱਚ, ਜਦੋਂ ਤੁਹਾਡੇ ਸਿਸਟਮ ਨੂੰ ਕਾਰਵਾਈ ਕਰਨ ਲਈ ਲਾਜ਼ਮੀ ਡਾਟੇ ਨੂੰ ਲਿਖਣ ਲਈ ਲੋੜੀਦੀ ਥਾਂ ਤੁਹਾਡੀ ਰੈਮ (RAM) ਤੇ ਨਾ ਹੋਵੇ ਤਾਂ ਸਵੈਪ ਭਾਗ ਨੂੰ ਉਹ ਡਾਟਾ ਲਿਖਣ ਲਈ ਇਸਤੇਮਾਲ ਕੀਤਾ ਜਾਦਾ ਹੈ।
ਜੇਕਰ ਤੁਸੀਂ ਸਵੈਪ ਭਾਗ ਦਾ ਆਕਾਰ ਬਣਾਉਣ ਬਾਰੇ ਯਕੀਨੀ ਨਾ ਹੋਵੋ, ਤਾਂ ਇਸ ਨੂੰ ਆਪਣੀ ਮਸ਼ੀਨ ਦੀ ਰੈਮ (RAM) ਤੋਂ ਦੋ-ਗੁਣਾ ਬਣਾਉ (ਪਰ 2 ਗੈਬਾ ਤੋਂ ਵਧੇਰੇ ਨਹੀਂ)। ਇਸ ਦੀ ਕਿਸਮ ਸਵੈਪ (swap) ਹੋਣੀ ਚਾਹੀਦੀ ਹੈ।
ਸਵੈਪ ਥਾਂ ਦੀ ਸਹੀਂ ਮਾਤਰਾ ਵਿੱਚ ਬਣਾਉਣਾ ਕਈ ਹਾਲਾਤਾਂ ਤੇ ਨਿਰਭਰ ਕਰਦੀ ਹੈ, ਜੋ ਕਿ ਹੇਠ ਲਿਖੀਆਂ ਇਕਾਈਆਂ ਤੇ ਨਿਰਭਰ ਹੈ (ਮਹੱਤਤਾ ਦੇ ਆਧਾਰ ਤੇ ਘੱਟਦੇ ਕ੍ਰਮ ਵਿੱਚ):
ਮਸ਼ੀਨ ਤੇ ਕਾਰਜ ਚੱਲਣ ਵਾਲੇ ਕਾਰਜਾਂ ਦੀ ਗਿਣਤੀ
ਮਸ਼ੀਨ ਤੇ ਇੰਸਟਾਲ ਭੌਤਿਕ ਰੈਮ (RAM) ਦੀ ਮਾਤਰਾ
ਓਪਰੇਟਿੰਗ ਸਿਸਟਮ (OS) ਦਾ ਵਰਜਨ
ਸਵੈਪ ਭੌਤਿਕ ਰੈਮ (RAM) ਦੇ 2x ਬਰਾਬਰ, ਜਿੱਥੇ ਭੌਤਿਕ ਰੈਮ (RAM) 2 ਗੈਬਾ ਤੱਕ ਹੋਵੇ ਅਤੇ ਤਦ 2 ਗੈਬਾ ਤੋਂ ਵਧੇਰੇ ਮਾਤਰਾ ਲਈ ਭੌਤਿਕ ਰੈਮ (RAM) ਦੇ 1x ਬਰਾਬਰ, ਪਰ 32 ਮੈਬਾ ਤੋਂ ਕਿਸੇ ਵੀ ਹਾਲਾਤ ਵਿੱਚ ਘੱਟ ਨਾ ਹੋਵੇ।
ਇਸ ਸੂਤਰ ਦਾ ਇਸਤੇਮਾਲ ਕਰਕੇ, ਇੱਕ ਸਿਸਟਮ, ਜਿਸ ਤੇ 2 ਗੈਬਾ ਭੌਤਿਕ ਰੈਮ (RAM) ਹੈ, ਲਈ ਸਵੈਪ ਦਾ ਆਕਾਰ 4 ਗੈਬਾ ਹੋਵੇਗਾ, ਜਦੋਂ ਕਿ ਭੌਤਿਕ ਰੈਮ (RAM) 3 ਗੈਬਾ ਹੋਣ ਦੀ ਸੂਰਤ ਵਿੱਚ ਇਹ 5 ਗੈਬਾ ਹੋ ਸਕਦਾ ਹੈ। ਵੱਡਾ ਸਵੈਪ ਭਾਗ ਬਣਾਉਣ ਦਾ ਖਾਸ ਲਾਭ ਇਹ ਹੈ ਕਿ ਤੁਸੀਂ ਆਪਣੀ ਰੈਮ (RAM) ਦੀ ਮਾਤਰਾ ਕਦੇ ਵੀ ਵਧਾ ਸਕਦੇ ਹੋ।
![]() | ਸੰਕੇਤ |
|---|---|
ਜੇਕਰ ਤੁਹਾਡੀ ਵਿਭਾਗੀਕਰਨ ਸਕੀਮ ਲਈ ਇੱਕ ਸਵੈਪ ਭਾਗ ਲੋੜੀਦਾ ਹੈ, ਜੋ ਕਿ 2 ਗੈਬਾ ਤੋਂ ਵਧੇਰੇ ਹੋਵੇ, ਤਾਂ ਤੁਹਾਨੂੰ ਵਧੇਰੇ ਸਵੈਪ ਭਾਗ ਬਣਾਉਣੇ ਚਾਹੀਦੇ ਹਨ। ਉਦਾਹਰਨ ਲਈ, ਜੇਕਰ ਤੁਹਾਨੂੰ 4 ਗੈਬਾ ਸਵੈਪ ਦੀ ਲੋੜ ਹੈ, ਤਾਂ ਤੁਹਾਨੂੰ 2 ਗੈਬਾ ਦੇ ਦੋ ਸਵੈਪ ਭਾਗ ਬਣਾਉਣੇ ਚਾਹੀਦੇ ਹਨ। ਤੁਹਾਡੇ ਕੋਲ 4 ਗੈਬਾ ਰੈਮ (RAM) ਹੈ ਤਾਂ ਤੁਸੀਂ ਤਿੰਨ 2 ਗੈਬਾ ਆਕਾਰ ਦੇ ਸਵੈਪ ਭਾਗ ਬਣਾ ਸਕਦੇ ਹੋ। Red Hat Enterprise Linux 32 ਸਵੈਪ ਫਾਇਲਾਂ ਲਈ ਸਹਾਇਕ ਹੈ। |
ਸਿਸਟਮ, ਜਿੰਨਾ ਤੇ ਕਾਫ਼ੀ ਵੱਡੀ ਮਾਤਰਾ ਵਿੱਚ ਰੈਮ (RAM) (32 ਗੈਬਾ ਤੋਂ ਵਧੇਰੇ) ਲੱਗੀ ਹੈ, ਉਹਨਾਂ ਤੇ ਤੁਸੀਂ ਛੋਟੇ ਸਵੈਪ ਭਾਗ ਨਾਲ ਕੰਮ ਚਲਾ ਸਕਦੇ ਹੋ (ਭੌਤਿਕ ਰੈਮ (RAM) ਦੇ ਲੱਗਭਗ 1x ਬਰਾਬਰ ਜਾਂ ਘੱਟ)।
/boot/ ਭਾਗ (100 ਮੈਬਾ) — ਭਾਗ /boot/ ਤੇ ਮਾਊਟ ਹੁੰਦਾ ਹੈ, ਜੋ ਕਿ ਓਪਰੇਟਿੰਗ ਸਿਸਟਮ ਦੇ ਕਰਨਲ (ਜੋ ਕਿ ਤੁਹਾਡੇ ਸਿਸਟਮ ਤੇ Red Hat Enterprise Linux ਬੂਟ ਕਰਨ ਲਈ ਸਹਾਇਕ ਹੈ।) ਦੇ ਨਾਲ ਨਾਲ bootstrap ਕਾਰਜ ਦੌਰਾਨ ਇਸਤੇਮਾਲ ਕੀਤੀਆਂ ਜਾਦੀਆਂ ਫਾਇਲਾਂ ਰੱਖਦਾ ਹੈ। ਅਕਸਰ ਬਹੁਤੇ PC BIOSes ਵਿੱਚ ਕਮੀ ਕਰਕੇ, ਇਹਨਾਂ ਫਾਇਲਾਂ ਨੂੰ ਇੱਕ ਛੋਟੇ ਭਾਗ ਤੇ ਰੱਖਣਾ ਚੰਗਾ ਭਾਗ ਹੈ। ਬਹੁਤੇ ਉਪਭੋਗਤਾਵਾਂ ਲਈ 100 ਮੈਬਾ boot ਭਾਗ ਕਾਫੀ ਹੈ।
ਇੱਕ root ਭਾਗ (500 ਮੈਬਾ - 5.0 ਗੈਬਾ) — ਇਹ ਜਿੱਥੇ ਕਿ "/" (ਰੂਟ ਡਾਇਰੈਕਟਰੀ) ਸਥਿਤ ਹੈ। ਇਸ ਸੈੱਟਅੱਪ ਵਿੱਚ, ਸਾਰੀਆਂ ਫਾਇਲਾਂ (ਉਹਨਾਂ ਨੂੰ ਛੱਡ ਕੇ, ਜੋ ਕਿ /boot ਹਨ) root (ਰੂਟ) ਭਾਗ ਤੇ ਹੁੰਦੀਆਂ ਹਨ।
ਇੱਕ 500 ਮੈਬਾ ਦਾ ਭਾਗ ਤੁਹਾਨੂੰ ਨਿਊਨਤਮ ਇੰਸਟਾਲ ਕਰਨ ਲਈ ਸਹਾਇਕ ਹੈ, ਜਦੋਂ 5.0 ਗੈਬਾ ਰੂਟ (root) ਭਾਗ ਤੁਹਾਨੂੰ ਪੂਰੀ ਇੰਸਟਾਲੇਸ਼ਨ, ਜਿਸ ਵਿੱਚ ਸਾਰੇ ਪੈਕੇਜ ਸਮੂਹ ਸ਼ਾਮਿਲ ਹੋਣ, ਕਰਨ ਲਈ ਸਹਾਇਕ ਹੈ।