ਅਧਿਆਇ 2. Red Hat Enterprise Linux ਇੰਸਟਾਲੇਸ਼ਨ

ਇਸ ਪਾਠ ਵਿੱਚ ਇਹ ਦੱਸਿਆ ਜਾਵੇਗਾ ਕਿ Red Hat Enterprise Linux ਦੀ ਇੰਸਟਾਲੇਸ਼ਨ ਗਰਾਫਿਕਲ, ਮਾਊਸ ਆਧਾਰਿਤ ਇੰਸਟਾਲੇਸ਼ਨ ਕਾਰਜ ਦਾ ਇਸਤੇਮਾਲ ਕਰਕੇ ਕਿਵੇਂ ਕੀਤੀ ਜਾਵੇ। ਹੇਠ ਲਿਖੇ ਵਿਸ਼ੇ ਵਿਚਾਰ ਅਧੀਨ ਹਨ:

2.1. ਗਰਾਫਿਕਲ ਇੰਸਟਾਲੇਸ਼ਨ ਕਾਰਜ ਉਪਭੋਗਤਾ ਇੰਟਰਫੇਸ

ਜੇਕਰ ਤੁਸੀਂ ਇੱਕ ਗਰਾਫਿਕਲ ਉਪਭੋਗਤਾ ਇੰਟਰਫੇਸ (GUI) ਪਹਿਲਾਂ ਇਸਤੇਮਾਲ ਕੀਤਾ ਹੈ, ਤਾਂ ਤੁਸੀਂ ਇਸ ਕਾਰਵਾਈ ਨਾਲ ਵਾਕਿਫ਼ ਹੋਵੇਗੇ, ਪਰਦਿਆਂ ਵਿੱਚ ਅੱਗੇ-ਪਿੱਛੇ ਜਾਣ ਲਈ ਆਪਣਾ ਮਾਊਸ ਇਸਤੇਮਾਲ ਕਰੋ, ਬਟਨ ਦਬਾਉ ਜਾਂ ਪਾਠ ਬਕਸੇ ਵਿੱਚ ਜਾਣਕਾਰੀ ਭਰੋ।

ਤੁਸੀਂ ਇੰਸਟਾਲੇਸ਼ਨ ਵਿੱਚ ਕੀ-ਬੋਰਡ ਨਾਲ ਵੀ ਅੱਗੇ ਪਿੱਛੇ ਜਾ ਸਕਦੇ ਹੋ। [Tab] ਸਵਿੱਚ ਤੁਹਾਨੂੰ ਪਰਦੇ ਵਿੱਚ ਏਧਰ-ਓਧਰ ਜਾਣ ਲਈ ਸਹਾਇਕ ਹੈ, ਉੱਪਰ ਤੇ ਹੇਠਾਂ ਤੀਰ ਸਵਿੱਚਾਂ ਸੂਚੀ ਵਿੱਚ ਵੇਖਣ ਲਈ ਸਹਾਇਕ ਹਨ, [+] ਅਤੇ [-] ਸਵਿੱਚਾਂ ਸੂਚੀ ਨੂੰ ਫੈਲਾ ਤੇ ਇੱਕਠਾ ਕਰ ਸਕਦੀਆਂ ਹਨ, ਜਦੋਂ ਕਿ [Space] ਅਤੇ [Enter] ਉਭਾਰੀ ਇਕਾਈ ਨੂੰ ਚੁਣਨ ਜਾਂ ਚੁਣੀ ਇਕਾਈ ਨੂੰ ਅਣ-ਚੁਣਿਆ ਕਰਨ ਲਈ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਤੁਸੀਂ [Alt]-[X] ਸਵਿੱਚ ਮਿਸ਼ਰਨ ਨੂੰ ਬਟਨ ਦਬਾਉਣ ਜਾਂ ਹੋਰ ਪਰਦਾ ਚੋਣ ਕਰਨ ਲਈ ਇੱਕ ਢੰਗ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹੋ, ਜਿੱਥੇ ਕਿ [X] ਉਸ ਪਰਦੇ ਦੇ ਕਿਸੇ ਹੇਠਾਂ ਰੇਖਾ ਖਿੱਚੇ ਅੱਖਰ ਨਾਲ ਤਬਦੀਲ ਕੀਤਾ ਜਾ ਸਕਦਾ ਹੈ।