Linux 2.6 ਕਰਨਲ ਨੇ sysfs ਫਾਇਲ ਸਿਸਟਮ ਉਪਲੱਬਧ ਕਰਵਾਇਆ ਹੈ। sysfs ਫਾਇਲ ਸਿਸਟਮ ਨੂੰ proc, devfs, and devpty ਫਾਇਲ ਸਿਸਟਮਾਂ ਦਾ ਸਮੂਹ ਕਿਹਾ ਜਾ ਸਕਦਾ ਹੈ। sysfs ਫਾਇਲ ਸਿਸਟਮ ਵਿੱਚ ਸਿਸਟਮ ਨਾਲ ਜੁੜੇ ਜੰਤਰਾਂ ਅਤੇ ਬਸਾਂ ਨੂੰ ਇੱਕ ਫਾਇਲ ਸਿਸਟਮ ਲੜੀ ਵਿੱਚ ਰੱਖਦਾ ਹੈ, ਜਿਸ ਨੂੰ userspace ਤੋਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨੂੰ ਜੰਤਰ ਅਤੇ ਡਰਾਇਵਰਾਂ ਨਾਲ ਸੰਬੰਧ ਚੋਣ, ਜੋ ਕਿ ਪਹਿਲਾਂ /proc/ ਵਿੱਚ ਮੌਜੂਦ ਹੁੰਦੀਆਂ ਹਨ, ਨੂੰ ਵਰਤਣ, ਅਤੇ ਸਫ਼ਰੀ ਤੌਰ ਤੇ ਜੰਤਰ ਸ਼ਾਮਿਲ ਕਰਨ ਨੂੰ ਇਸਤੇਮਾਲ ਕਰਨ ਲਈ, ਜੋ ਕਿ ਪਹਿਲਾਂ devfs ਰਾਹੀਂ ਕੀਤਾ ਜਾਦਾ ਸੀ, ਲਈ ਤਿਆਰ ਕੀਤਾ ਗਿਆ ਹੈ। ਇਸ ਉੱਦਮੀ ਸਮੇਂ ਤੇ, ਜਦੋਂ ਕਿ sysfs ਨੂੰ ਸਿਰਫ ਤਿਆਰ ਹੀ ਕੀਤਾ ਗਿਆ ਹੈ, ਹਾਲੇ ਕਈ ਡਰਾਇਵਰ ਅਤੇ ਸਹੂਲਤਾਂ ਹਨ, ਜੋ ਕਿ ਪੁਰਾਣੇ proc ਇੰਦਰਾਜ਼ ਲਈ ਹੀ ਹਵਾਲਾ ਇਸਤੇਮਾਲ ਕਰ ਰਹੇ ਹਨ। ਪਰ, ਇਹ ਸਮਝ ਲੈਣਾ ਚਾਹੀਦਾ ਹੈ ਕਿ sysfs ਆਉਣ ਵਾਲੇ ਭਵਿੱਖ ਦਾ ਰਾਹ ਹੈ।
sysfs ਫਾਇਲ ਸਿਸਟਮ ਨੂੰ /sys/ ਤੇ ਮਾਊਟ ਕੀਤਾ ਗਿਆ ਹੈ ਅਤੇ ਇਹ ਸਿਸਟਮ ਨਾਲ ਜੁੜੇ ਜੰਤਰਾਂ ਨੂੰ ਕਈ ਵੱਖ ਵੱਖ ਢੰਗਾਂ ਨਾਲ ਸੰਗਠਿਤ ਕਰਦਾ ਹੈ। /sysfs/ ਦੀਆਂ ਸਬ-ਡਾਇਰੈਕਟਰੀਆਂ ਵਿੱਚ ਸ਼ਾਮਿਲ ਹਨ:
/devices/ ਡਾਇਰੈਕਟਰੀ
ਇਹ ਡਾਇਰੈਕਟਰੀ /css0/ ਡਾਇਰੈਕਟਰੀ ਰੱਖਦੀ ਹੈ। ਇਸ ਦੀਆਂ ਸਬ-ਡਾਇਰੈਕਟਰੀਆਂ Linux ਕਰਨਲ ਰਾਹੀਂ ਖੋਜੇ ਸਬ-ਚੈਨਲਾਂ ਨੂੰ ਵੇਖਾਉਦੀਆਂ ਹਨ। ਸਬ-ਚੈਨਲ ਡਾਇਰੈਕਟਰੀਆਂ 0.0.nnnn ਦੇ ਨਾਂ ਤੋਂ ਬਣੀਆਂ ਹਨ, ਜਿੱਥੇ ਕਿ nnnn ਹੈਕਸਾ 000 ਤੋਂ fff ਵਿੱਚ ਸਬ-ਚੈਨਲ ਦਾ ਅੰਕ ਹੈ। ਸਬ-ਚੈਨਲ ਡਾਇਰੈਕਟਰੀਆਂ ਲੜੀਵਾਰ ਸਥਿਤੀ ਫਾਇਲਾਂ ਅਤੇ ਹੋਰ ਸਬ-ਡਾਇਰੈਕਟਰੀਆਂ ਰੱਖਦੀਆਂ ਹਨ, ਜੋ ਕਿ ਅਸਲ ਜੰਤਰ ਨੂੰ ਵੇਖਾਉਦੀਆਂ ਹਨ। ਜੰਤਰ ਡਾਇਰੈਕਟਰੀ ਦਾ ਨਾਂ 0.0.xxxx ਹੈ, ਜਿੱਥੇ ਕਿ xxxx ਜੰਤਰ ਲਈ ਇਕਾਈ ਸਿਰਨਾਵਾਂ ਹੈ। /devices/ ਡਾਇਰੈਕਟਰੀ ਵਿੱਚ ਸਥਿਤੀ ਜਾਣਕਾਰੀ ਦੇ ਨਾਲ ਨਾਲ ਜੰਤਰ ਬਾਰੇ ਸੰਰਚਨਾ ਚੋਣਾਂ ਵੀ ਸ਼ਾਮਿਲ ਹੁੰਦੀਆਂ ਹਨ।
/bus/ ਡਾਇਰੈਕਟਰੀ
ਇਹ ਇੱਕ /ccw/ ਸਬ-ਡਾਇਰੈਕਟਰੀ ਅਤੇ ਇੱਕ /ccwgroup/ ਸਬ-ਡਾਇਰੈਕਟਰੀ ਰੱਖਦੀ ਹੈ। CCW ਜੰਤਰ ਚੈਨਲ ਕਮਾਂਡ ਅੱਖਰਾਂ ਰਾਹੀਂ ਇਸਤੇਮਾਲ ਕੀਤੇ ਜਾ ਸਕਦੇ ਹਨ। /ccw/ ਡਾਇਰੈਕਟਰੀ ਵਿਚਲੇ ਜੰਤਰ ਮੁੱਖ-ਢਾਂਚਾ ਚੈਨਲ ਸਬ-ਸਿਸਟਮ ਤੇ ਇੱਕ ਹੀ ਚੈਨਲ ਇਸਤੇਮਾਲ ਕੀਤੇ ਜਾਦੇ ਹਨ। CCW ਸਮੂਹ ਜੰਤਰ ਚੈਨਲ ਕਮਾਂਡ ਅੱਖਰਾਂ ਰਾਹੀਂ ਵੀ ਇਸਤੇਮਾਲ ਕੀਤੇ ਜਾ ਸਕਦੇ ਹਨ, ਪਰ ਇਹ ਹਰੇਕ ਜੰਤਰ ਲਈ ਇੱਕ ਤੋਂ ਵਧੇਰ ਸਬ-ਚੈਨਲ ਇਸਤੇਮਾਲ ਕਰਦੇ ਹਨ। ਉਦਾਹਰਨ ਲਈ, 3390-3 DASD ਇੱਕ ਸਬ-ਚੈਨਲ ਇਸਤੇਮਾਲ ਕਰਦਾ ਹੈ, ਜਦੋਂ ਕਿ ਇੱਕ OSA ਐਡਪਟਰ ਲਈ ਇੱਕ QDIO ਨੈੱਟਵਰਕ ਕੁਨੈਕਸ਼ਨ ਤਿੰਨ ਸਬ-ਚੈਨਲ ਇਸਤੇਮਾਲ ਕਰਦਾ ਹੈ। /ccw/ ਅਤੇ /ccwgroup/ ਡਾਇਰੈਕਟਰੀਆਂ ਦੋਵਾਂ ਵਿੱਚ devices ਅਤੇ drivers ਡਾਇਰੈਕਟਰੀਆਂ ਸ਼ਾਮਿਲ ਹਨ:
/devices/ ਡਾਇਰੈਕਟਰੀ ਵਿੱਚ /sys/devices/css0/ ਡਾਇਰੈਕਟਰੀ ਵਿਚਲੀਆਂ ਜੰਤਰ ਡਾਇਰੈਕਟਰੀਆਂ ਲਈ ਨਿਸ਼ਾਨ ਸੰਬੰਧ ਸ਼ਾਮਿਲ ਹਨ।
/drivers/ ਡਾਇਰੈਕਟਰੀ ਵਿੱਚ ਮੌਜੂਦਾ ਸਿਸਟਮ ਤੇ ਲੋਡ ਹਰ ਜੰਤਰ ਡਰਾਇਵਰ ਲਈ ਡਾਇਰੈਕਟਰੀ ਹੁੰਦੀ ਹੈ। zFCP ਜੰਤਰ ਲਈ ਇੱਥੇ ਇੱਕ ਡਾਇਰੈਕਟਰੀ ਹੈ। /driver/ ਡਾਇਰੈਕਟਰੀ ਵਿੱਚ ਹਰ ਜੰਤਰ ਡਰਾਇਵਰ ਦੀ ਵਿਵਸਥਾ ਦੇ ਨਾਲ ਨਾਲ ਇਸ ਨੂੰ ਵਰਤਣ ਵਾਲੇ ਜੰਤਰ ਲਈ ਨਿਸ਼ਾਨ ਸੰਬੰਧ ਸ਼ਾਮਿਲ ਹੁੰਦਾ ਹੈ (/sys/devices/css0/ ਡਾਇਰੈਕਟਰੀ ਵਿੱਚ)
/class/ ਡਾਇਰੈਕਟਰੀ
ਇਹ ਉਹ ਡਾਇਰੈਕਟਰੀਆਂ ਰੱਖਦੀ ਹੈ, ਜੋ ਕਿ ਇੱਕ ਤਰਾਂ ਦੇ ਜੰਤਰ ਜਿਵੇਂ ਕਿ ttys, SCSI ਟੇਪ ਜੰਤਰ, ਨੈੱਟਵਰਕ ਜੰਤਰ ਅਤੇ ਹੋਰ ਫੁਟਕਲ ਜੰਤਰਾਂ ਨੂੰ ਇੱਕ ਨਾਲ ਰੱਖਦੀਆਂ ਹਨ।
/block/ ਡਾਇਰੈਕਟਰੀ
ਇਸ ਡਾਇਰੈਕਟਰੀ ਵਿੱਚ ਸਿਸਟਮ ਤੇ ਹਰ ਬਲਾੱਕ ਜੰਤਰ ਲਈ ਡਾਇਰੈਕਟਰੀਆਂ ਹਨ। ਇਸ ਵਿੱਚ ਜਿਆਦਾਤਰ ਡਿਸਕ ਟੇਪ ਜੰਤਰ ਜਿਵੇਂ ਕਿ real DASD, ਲੂਪਬੈਕ ਜੰਤਰ ਅਤੇ ਸਾਫਟਵੇਅਰ ਰੇਡ (raid) ਬਲਾੱਕ ਜੰਤਰ, ਸ਼ਾਮਿਲ ਹਨ। ਅੰਤਰ, ਜੋ ਕਿ ਪੁਰਾਣੇ Linux ਸਿਸਟਮ ਅਤੇ ਇਹਨਾਂ ਵਿੱਚ ਵੇਖਿਆ ਜਾ ਸਕਦਾ ਹੈ, ਉਹ ਹੈ ਕਿ ਜੰਤਰਾਂ ਨੂੰ ਆਪਣੇ sysfs ਨਾਂਵਾਂ ਨਾਲ ਹਵਾਲਾ ਦੇਣ ਲਈ sysfs ਦਾ ਇਸਤੇਮਾਲ ਕਰਨਾ ਪਵੇਗਾ। ਇੱਕ 2.4 ਕਰਨਲ ਪ੍ਰਤੀਬਿੰਬ ਲਈ, zFCP ਡਰਾਇਵਰ ਇਸ ਦੇ ਜੰਤਰ ਸਿਰਨਾਵੇਂ ਵਾਂਗ ਦਿੱਤਾ ਜਾਦਾ ਸੀ। 2.6 ਕਰਨਲ ਪ੍ਰਤੀਬਿੰਬ ਸਿਸਟਮ ਤੇ, ਡਰਾਇਵਰ 0.0.1600 ਵਾਂਗ ਦਿੱਤਾ ਜਾਦਾ ਹੈ।