2.11. ਕੀਬੋਰਡ ਸੰਰਚਨਾ

ਆਪਣੇ ਮਾਊਸ ਦਾ ਇਸਤੇਮਾਲ ਕਰਕੇ, ਕੀ-ਬੋਰਡ ਲਈ ਸਹੀਂ ਖਾਕਾ( ਜਿਵੇਂ ਕਿ U.S. ਅਮਰੀਕੀ ਆਦਿ) ਚੁਣੋ, ਜੋ ਕਿ ਤੁਸੀਂ ਪਸੰਦ ਕਰਦੇ ਹੋ ਅਤੇ ਸਿਸਟਮ ਲਈ ਮੂਲ ਇਸਤੇਮਾਲ ਕਰਨਾ ਚਾਹੁੰਦੇ ਹੋ। (ਵਧੇਰੇ ਜਾਣਕਾਰੀ ਲਈ ਚਿੱਤਰ 2-9 ਵੇਖੋ) ।

ਇੱਕ ਵਾਰ ਤੁਸੀਂ ਜਦੋਂ ਚੋਣ ਕਰ ਲਈ ਤਾਂ ਜਾਰੀ ਰੱਖਣ ਲਈ ਅੱਗੇ ਬਟਨ ਦਬਾਓ।

ਚਿੱਤਰ 2-9. ਕੀਬੋਰਡ ਸੰਰਚਨਾ

ਸੰਕੇਤਸੰਕੇਤ
 

ਇੰਸਟਾਲੇਸ਼ਨ ਮੁਕੰਮਲ ਕਰਨ ਉਪਰੰਤ ਤੁਸੀਂ ਕੀ-ਬੋਰਡ ਖਾਕਾ ਤਬਦੀਲ ਕਰ ਸਕਦੇ ਹੋ, ਇਸ ਲਈ ਕੀ-ਬੋਰਡ ਸੰਰਚਨਾ ਸੰਦ ਇਸਤੇਮਾਲ ਕਰੋ।

ਕੀ-ਬੋਰਡ ਸੰਰਚਨਾ ਸੰਦ ਸ਼ੁਰੂ ਕਰਨ ਲਈ ਸ਼ੈੱਲ ਪ੍ਰਾਉਟ ਤੇ system-config-keyboard ਲਿਖੋ। ਜੇਕਰ ਤੁਸੀਂ ਪ੍ਰਬੰਧਕ (root) ਨਹੀਂ ਹੋ ਤਾਂ ਜਾਰੀ ਰੱਖਣ ਲਈ ਪ੍ਰਬੰਧਕ (root) ਦਾ ਗੁਪਤ-ਕੋਡ ਦੇਣਾ ਪਵੇਗਾ।