2.16. ਫਾਇਰਵਾਲ ਸੰਰਚਨਾ

Red Hat Enterprise Linux ਇਹਾਂਸਡ ਸਿਸਟਮ ਸੁਰੱਖਿਆ ਲਈ ਫਾਇਰਵਾਲ ਉਪਲੱਬਧ ਕਰਵਾਉਦਾ ਹੈ। ਇੱਕ ਫਾਇਰਵਾਲ ਤੁਹਾਡੇ ਕੰਪਿਊਟਰ ਤੇ ਨੈੱਟਵਰਕ ਵਿਚਕਾਰ ਮੌਜੂਦ ਰਹਿੰਦੀ ਹੈ ਅਤੇ ਇਹ ਨਿਰਧਾਰਿਤ ਕਰਦੀ ਹੈ ਕਿ ਤੁਹਾਡੇ ਕੰਪਿਊਟਰ ਦੇ ਕਿਹੜੇ ਸਰੋਤ ਰਿਮੋਟ ਉਪਭੋਗਤਾ ਇਸਤੇਮਾਲ ਕਰ ਸਕਦੇ ਹਨ। ਇੱਕ ਸਹੀ ਢੰਗ ਨਾਲ ਸੰਰਚਿਤ ਫਾਇਰਵਾਲ ਤੁਹਾਡੇ ਸਿਸਟਮ ਦੀ ਸੁਰੱਖਿਆ ਨੂੰ ਬਹੁਤ ਵਧਾ ਦਿੰਦੀ ਹੈ।

ਚਿੱਤਰ 2-17. ਫਾਇਰਵਾਲ ਸੰਰਚਨਾ

ਅੱਗੇ, ਤੁਸੀਂ ਇਹ ਨਿਰਧਾਰਿਤ ਕਰ ਸਕਦੇ ਹੋ ਕਿ ਕੀ ਤੁਹਾਡੇ Red Hat Enterprise Linux ਸਿਸਟਮ ਤੇ ਫਾਇਰਵਾਲ ਯੋਗ ਕੀਤੀ ਜਾਵੇ।

ਕੋਈ ਫਾਇਰਵਾਲ ਨਹੀਂ

ਕੋਈ ਫਾਇਰਵਾਲ ਨਹੀਂ ਤੁਹਾਡੇ ਸਿਸਟਮ ਤੇ ਪੂਰੀ ਪਹੁੰਚ ਦਿੰਦੀ ਹੈ ਅਤੇ ਕੋਈ ਸੁਰੱਖਿਆ ਜਾਂਚ ਨਹੀਂ ਹੁੰਦੀ ਹੈ। ਸੁਰੱਖਿਆ ਜਾਂਚ ਕੁਝ ਸੇਵਾਵਾਂ ਤੱਕ ਪਹੁੰਚ ਨੂੰ ਆਯੋਗ ਕਰਦੀ ਹੈ। ਇਹ ਸਿਰਫ ਤਾਂ ਹੀ ਕਰਨਾ ਚਾਹੀਦਾ ਹੈ, ਜੇਕਰ ਤੁਸੀਂ ਭਰੋਸੇਯੋਗ ਨੈੱਟਵਰਕ ਵਿੱਚ ਹੋ (ਇਹ ਇੰਟਰਨੈੱਟ ਨਹੀਂ ਹੋ ਸਕਦਾ) ਜਾਂ ਤੁਸੀਂ ਫਾਇਰਵਾਲ ਦੀ ਸੰਰਚਨਾ ਬਾਅਦ ਵਿੱਚ ਕਰਨੀ ਚਾਹੁੰਦੇ ਹੋ।

ਫਾਇਰਵਾਲ ਯੋਗ

ਜੇਕਰ ਤੁਸੀਂ ਫਾਇਰਵਾਲ ਯੋਗ ਨੂੰ ਚੁਣਿਆ, ਤੁਹਾਡੇ ਸਿਸਟਮ ਦੁਆਰਾ ਉਹ ਕੁਨੈਕਸ਼ਨ ਸਵੀਕਾਰ ਨਹੀ ਕੀਤੇ ਜਾਣਗੇ, ਜੋ ਕਿ ਤੁਹਾਡੇ ਦੁਆਰਾ ਨਿਰਧਾਰਿਤ ਨਹੀ ਹਨ (ਮੂਲ ਨਿਰਧਾਰਨ ਤੋਂ ਬਿਨਾਂ)। ਮੂਲ ਰੂਪ ਵਿੱਚ ਸਿਰਫ ਬਾਹਰੀ ਨਿਵੇਦਨ ਨਾਲ ਜਿਵੇਂ ਕਿ DNS ਜਵਾਬ ਜਾਂ DHCP ਨਿਵੇਦਨ ਆਦਿ ਸਵੀਕਾਰ ਕੀਤੇ ਜਾਦੇ ਹਨ। ਜੇਕਰ ਇਸ ਮਸ਼ੀਨ ਤੇ ਚੱਲ ਰਹੀ ਕਿਸੇ ਸੇਵਾ ਦੇ ਇਸਤੇਮਾਲ ਦੀ ਜ਼ਰੂਰਤ ਹੈ ਤਾਂ ਉਸ ਨੂੰ ਫਾਇਰਵਾਲ ਵਿੱਚ ਗੁਜ਼ਰਨ ਦਿੱਤਾ ਜਾ ਸਕਦਾ ਹੈ।

ਜੇਕਰ ਤੁਸੀਂ ਆਪਣੇ ਸਿਸਟਮ ਨੂੰ ਇੰਟਰਨੈੱਟ ਨਾਲ ਜੋੜਨਾ ਹੈ, ਤਾਂ ਇਹ ਚੋਣ ਸਭ ਤੋਂ ਸੁਰੱਖਿਅਤ ਚੋਣ ਹੈ।

ਅੱਗੇ, ਤੁਸੀਂ ਉਹ ਸੇਵਾਵਾਂ ਚੁਣ ਸਕਦੇ ਹੋ, ਜੇਕਰ ਕਰ ਕੋਈ ਹੈ, ਜੋ ਕਿ ਫਾਇਰਵਾਲ ਵਿੱਚ ਦੀ ਲੰਘਣ ਲਈ ਸਵੀਕਾਰ ਹੋਣਗੀਆਂ।

ਇਸ ਚੋਣ ਨੂੰ ਯੋਗ ਕਰਕੇ ਫਾਇਰਵਾਲ ਵਿੱਚ ਖਾਸ ਸੇਵਾਵਾਂ ਨੂੰ ਗੁਜ਼ਰਨ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ। ਯਾਦ ਰੱਖੋ ਕਿ ਸਾਰੀਆਂ ਸੇਵਾਵਾਂ ਤੁਹਾਡੇ ਸਿਸਟਮ ਤੇ ਮੂਲ ਰੂਪ ਵਿੱਚ ਇੰਸਟਾਲ ਨਹੀ ਹੋ ਸਕਦੀਆ ਹਨ। ਯਕੀਨੀ ਬਣਾ ਲਵੋ ਕਿ ਤੁਹਾਨੂੰ ਜਿਹੜੀ ਚੋਣ ਦੀ ਜ਼ਰੂਰਤ ਹੈ, ਉਹਨਾਂ ਦੀ ਚੋਣ ਤੁਸੀਂ ਯੋਗ ਕਰ ਲਈ ਹੈ।

ਰਿਮੋਟ ਲਾਗਆਨ (SSH)

Secure Shell (SSH) ਇੱਕ ਸਹਾਇਕ ਹੈ, ਜੋ ਕਿ ਰਿਮੋਟ ਮਸ਼ੀਨਾਂ ਤੇ ਲਾਗਇੰਨ ਤੇ ਕਮਾਂਡ ਚਲਾਉਣ ਦੇ ਕੰਮ ਆਉਦਾ ਹੈ। ਜੇਕਰ ਤੁਸੀਂ ਆਪਣੀ ਮਸ਼ੀਨ ਤੇ ਫਾਇਰਵਾਲ ਵਿਚੋਂ SSH ਸੰਦ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਚੋਣ ਯੋਗ ਕਰੋ। ਤੁਹਾਨੂੰ ਰਿਮੋਟ ਮਸ਼ੀਨ ਤੇ SSH ਸੰਦ ਵਰਤ ਕੇ ਮਨਜ਼ੂਰੀ ਲਈ openssh-server ਪੈਕੇਜ ਇੰਸਟਾਲ ਕਰਨਾ ਪਵੇਗਾ।

ਵੈੱਬ ਸਰਵਰ (HTTP, HTTPS)

HTTP ਪ੍ਰੋਟੋਕੋਲ ਆਪਾਂਚੇ(Apache) (ਅਤੇ ਹੋਰ ਵੈਬ ਸਰਵਰ) ਵੈਬ ਸਫੇ ਪੇਸ਼ ਕਰਨ ਲਈ ਇਸਤੇਮਾਲ ਕੀਤਾ ਜਾਦਾ ਹੈ। ਜੇਕਰ ਤੁਸੀਂ ਆਪਣੇ ਵੈਬ ਸਰਵਰ ਨੂੰ ਸਵਰਜਨਕ ਉਪਲੱਬਧ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਚੋਣ ਯੋਗ ਕਰ ਦਿਉ। ਇਹ ਚੋਣ ਸਥਾਨਿਕ ਸਫੇ ਵੇਖਣ ਲਈ ਜਾਂ ਵੈਬ ਸਫਿਆਂ ਦੇ ਵਿਕਾਸ ਲਈ ਜ਼ਰੂਰੀ ਨਹੀ ਹੈ। ਤੁਹਾਨੂੰ ਵੈਬ ਸਫੇ ਪੇਸ਼ ਕਰਨ ਲਈ httpd ਪੈਕੇਜ ਇੰਸਟਾਲ ਕਰਨਾ ਪਵੇਗਾ।

ਫਾਇਲ ਤਬਦੀਲ (FTP)

FTP ਪ੍ਰੋਟੋਕੋਲ ਨੈੱਟਵਰਕ ਤੇ ਦੋ ਮਸ਼ੀਨਾਂ ਵਿੱਚ ਫਾਇਲਾਂ ਨੂੰ ਤਬਦੀਲ ਕਰਨ ਦੇ ਕੰਮ ਆਉਦਾ ਹੈ। ਜੇਕਰ ਤੁਸੀਂ ਆਪਣੇ FTP ਸਰਵਰ ਨੂੰ ਸਵਰਜਨਕ ਉਪਲੱਬਧ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਚੋਣ ਨੂੰ ਯੋਗ ਕਰੋ। ਇਸ ਚੋਣ ਨੂੰ ਲਾਭਦਾਇਕ ਬਣਾਉਣ ਲਈ vsftpd ਪੈਕੇਜ ਇੰਸਟਾਲ ਕਰਨਾ ਜ਼ਰੂਰੀ ਹੈ।

ਮੇਲ ਸਰਵਰ (SMTP)

ਜੇਕਰ ਤੁਸੀਂ ਆਉਣ ਵਾਲੇ ਪੱਤਰਾਂ (ਮੇਲਾਂ) ਨੂੰ ਆਪਣੀ ਫਾਇਰਵਾਲ ਵਿੱਚੋ ਗੁਜ਼ਰਨ ਦੀ ਇਜ਼ਾਜਤ ਦੇਣੀ ਚਾਹੁੰਦੇ ਹੋ ਤਾਂ ਕਿ ਰਿਮੋਟ ਮੇਜ਼ਬਾਨ ਤੁਹਾਡੀ ਮਸ਼ੀਨ ਤੇ ਪੱਤਰ (ਮੇਲਾਂ) ਪੁਚਾ ਸਕਣ ਤਾਂ ਇਸ ਚੋਣ ਨੂੰ ਯੋਗ ਕਰੋ। ਜੇਕਰ ਤੁਸੀਂ ਆਪਣੇ ISP ਤੋਂ POP3 ਜਾਂ IMAP ਇਸਤੇਮਾਲ ਕਰਕੇ ਪੱਤਰ ਪ੍ਰਾਪਤ ਕਰਨੇ ਹਨ ਜਾਂ ਸੰਦ ਜਿਵੇਂ fetchmail ਕਿ ਆਦਿ ਇਸਤੇਮਾਲ ਕਰਨੇ ਹਨ ਤਾਂ ਤੁਹਾਨੂੰ ਇਸ ਚੋਣ ਨੂੰ ਯੋਗ ਕਰਨ ਦੀ ਜ਼ਰੂਰਤ ਨਹੀ ਹੈ। ਇਹ ਯਾਦ ਰੱਖੋ ਕਿ ਇੱਕ ਗਲਤ ਸੰਰਚਿਤ SMTP ਸਰਵਰ ਰਿਮੋਟ ਮਸ਼ੀਨ ਨੂੰ ਤੁਹਾਡੇ ਸਰਵਰ ਨੂੰ ਹੋਰ ਮਸ਼ੀਨਾਂ ਤੇ ਰੱਦੀ-ਪੱਤਰ (ਸਪਮ) ਭੇਜਣ ਲਈ ਸਹਾਇਕ ਬਣ ਸਕਦਾ ਹੈ।

ਸੂਚਨਾਸੂਚਨਾ
 

ਮੂਲ ਰੂਪ ਵਿੱਚ, Sendmail ਮੇਲ ਟਰਾਂਸਪੋਰਟ ਏਜੰਟ (MTA) ਸਥਾਨਿਕ ਕੰਪਿਊਟਰ ਤੋਂ ਬਿਨਾਂ ਕਿਸੇ ਹੋਰ ਮੇਜ਼ਬਾਨ ਤੋਂ ਨੈੱਟਵਰਕ ਕੁਨੈਕਸ਼ਨ ਸਵੀਕਾਰ ਨਹੀਂ ਕਰਦਾ ਹੈ। ਹੋਰ ਕਲਾਂਇਟਾਂ ਲਈ Sendmail ਨੂੰ ਸਰਵਰ ਸੰਰਚਿਤ ਕਰਨ ਲਈ, ਤੁਹਾਨੂੰ /etc/mail/sendmail.mc ਨੂੰ ਸੋਧਣਾ ਪਵੇਗਾ ਅਤੇ DAEMON_OPTIONS ਸਤਰ ਨੂੰ ਤਬਦੀਲ ਕਰਨਾ ਪਵੇਗਾ ਤਾਂ ਕਿ ਇਹ ਨੈੱਟਵਰਕ ਜੰਤਰਾਂ ਨੂੰ ਸੁਣ ਸਕੇ (ਜਾਂ ਇਹ ਚੋਣ ਤੇ ਪਾਬੰਦੀ ਹਟਾਉਣ ਲਈ dnl ਕਮਾਂਡ ਇਸਤੇਮਾਲ ਕਰੋ)। ਤੁਹਾਨੂੰ /etc/mail/sendmail.cf ਨੂੰ ਹੇਠ ਲਿਖੀ ਕਮਾਂਡ ਪ੍ਰਬੰਧਕ (root) ਦੇ ਤੌਰ ਤੇ ਚਲਾਕੇ ਮੁੜ ਤਿਆਰ ਕਰਨਾ ਪਵੇਗਾ:

make -C /etc/mail

ਤੁਹਾਨੂੰ ਇਸ ਨੂੰ ਚਾਲੂ ਕਰਨ ਲਈ sendmail-cf ਪੈਕੇਜ ਇੰਸਟਾਲ ਕਰਨਾ ਚਾਹੀਦਾ ਹੈ।

ਵਾਧੂ ਤੌਰ ਤੇ ਤੁਸੀਂ ਆਪਣੀ Red Hat Enterprise Linux ਇੰਸਟਾਲੇਸ਼ਨ ਦੌਰਾਨ SELinux (ਸਕਿਉਰਟੀ ਇਹਾਂਸਡ Linux) ਨਿਰਧਾਰਿਤ ਕਰ ਸਕਦੇ ਹੋ।

SELinux ਤੁਹਾਨੂੰ ਸਭ ਵਿਸ਼ਿਆ (ਉਪਭੋਗਤਾ, ਕਾਰਜ ਤੇ ਕਾਰਵਾਈਆਂ) ਅਤੇ ਇਕਾਈਆਂ (ਫਾਇਲਾਂ ਤੇ ਜੰਤਰ) ਤੇ ਬੜੇ ਤਿੱਖੇ ਅਧਿਕਾਰ ਦਿੰਦਾ ਹੈ। ਤੁਸੀਂ ਕਿਸੇ ਵੀ ਕਾਰਜ ਨੂੰ ਸਿਰਫ ਉਸਦੇ ਕੰਮ ਕਰਨ ਲਈ ਹੀ ਅਧਿਕਾਰ ਦੇ ਸਕਦੇ ਹੋ।

Red Hat Enterprise Linux ਵਿੱਚ SELinux ਸਥਾਪਿਤ ਕੀਤਾ ਗਿਆ ਹੈ, ਜੋ ਕਿ ਕਈ ਸਰਵਰ ਡਾਈਮੋਨ ਦੀ ਸੁਰੱਖਿਆ ਕਈ ਤਰੀਕੇ ਨਾਲ ਨਾਲ ਵਧਾ ਲਈ ਹੈ, ਨਾਲ ਹੀ ਤੁਹਾਡੇ ਸਿਸਟਮ ਦੇ ਰੋਜ਼ਮਰਾ ਦੇ ਕੰਮਾਂ ਤੇ ਕੋਈ ਖਾਸ ਪ੍ਰਭਾਵ ਨਾ ਪਵੇ।

ਤੁਹਾਡੇ ਕੋਲ ਇੰਸਟਾਸ਼ੇਨ ਕਾਰਜ ਦੌਰਾਨ ਚੋਣ ਲਈ ਤਿੰਨ ਵੱਖ-ਵੱਖ ਚੋਣਾਂ ਉਪਲੱਬਧ ਹਨ:

SELinux ਬਾਰੇ ਵਧੇਰੇ ਜਾਣਕਾਰੀ ਲਈ, ਹੇਠ ਲਿਖੇ URLs ਵੇਖੋ:

ਸੰਕੇਤਸੂਚਨਾ
 

ਇੰਸਟਾਲੇਸ਼ਨ ਦੇ ਮੁਕੰਮਲ ਹੋਣ ਉਪਰੰਤ ਆਪਣੀ ਸੁਰੱਖਿਆ ਸੰਰਚਨਾ ਵਿੱਚ ਤਬਦੀਲੀ ਕਰਨ ਲਈ ਸੁਰੱਖਿਆ ਪੱਧਰ ਸੰਰਚਨਾ ਸੰਦ ਇਸਤੇਮਾਲ ਕਰੋ।

ਸੁਰੱਖਿਆ ਪੱਧਰ ਸੰਰਚਨਾ ਸੰਦ ਕਾਰਜ ਨੂੰ ਸ਼ੁਰੂ ਕਰਨ ਲਈ ਕਮਾਂਡ ਟਰਮੀਨਲ ਤੇ system-config-securitylevel ਲਿਖੋ। ਜੇਕਰ ਤੁਸੀਂ ਪ੍ਰਬੰਧਕ (root) ਨਹੀਂ ਹੋ ਤਾਂ, ਤੁਹਾਨੂੰ ਪ੍ਰਬੰਧਕ (root) ਦਾ ਗੁਪਤ-ਕੋਡ ਜਾਰੀ ਰੱਖਣ ਲਈ ਦੇਣਾ ਪਵੇਗਾ।