2.23. ਇੰਸਟਾਲੇਸ਼ਨ ਮੁਕੰਮਲ

ਮੁਬਾਰਕ! ਤੁਹਾਡੀ Red Hat Enterprise Linux ਇੰਸਟਾਲੇਸ਼ਨ ਮੁਕੰਮਲ ਹੋ ਚੁੱਕੀ ਹੈ!

ਇੰਸਟਾਲੇਸ਼ਨ ਕਾਰਜ ਤੁਹਾਨੂੰ ਆਪਣੇ ਸਿਸਟਮ ਨੂੰ ਮੁੜ-ਚਾਲੂ ਕਰਨ ਲਈ ਹਦਾਇਤ ਕਰ ਰਿਹਾ ਹੈ।

OpenPower, p5, i5, ਅਤੇ pSeries — ਇੰਸਟਾਲੇਸ਼ਨ ਮੁਕੰਮਲ ਕਰਨੀ

ਬੂਟ ਮਾਧਿਅਮ ਹਟਾਉਣ ਕਦੇ ਨਾ ਭੁੱਲੋ।

ਮੁੜ-ਚਾਲੂ ਹੋਣ ਉਪਰੰਤ ਤੁਸੀਂ ਡਿਸਕ, ਜਿੱਥੇ ਕਿ Red Hat Enterprise Linux PReP ਅਤੇ / ਭਾਗ ਹਨ, ਨੂੰ ਓਪਨ ਫਾਇਰਵਾਇਰ ਬੂਟ ਜੰਤਰ ਨਿਰਧਾਰਿਤ ਕਰ ਸਕਦੇ ਹੋ। ਇਸ ਨੂੰ ਪੂਰਨ ਕਰਨ ਲਈ, ਉਡੀਕ ਕਰੋ, ਜਦੋਂ ਤੱਕ ਕਿ LED ਜਾਂ HMC SRC ਸੰਕੇਤਕ E1F1 ਨਹੀਂ ਕਹਿੰਦਾ ਹੈ, ਤਦ [1] ਨੂੰ ਸਿਸਟਮ ਪ੍ਰਬੰਧਨ ਸੇਵਾ GUI ਚਲਾਉਣ ਲਈ ਦਬਾਓ। Select Boot Options ਦਬਾਓ, Select Boot Devices ਚੁਣੋ। Configure 1st Boot Device ਚੁਣੋ, ਹੁਣ ਉਹ ਡਿਸਕ ਚੁਣੋ, ਜਿਸ ਤੇ Red Hat Enterprise Linux ਇੰਸਟਾਲ ਹੈ। ਬਾਕੀ ਜੰਤਰ, ਜਿਵੇਂ ਤੁਸੀਂ ਚਾਹੋ ਨਿਰਧਾਰਿਤ ਕਰ ਸਕਦੇ ਹੋ। ਤਦ ਆਪਣੇ ਨਵੇਂ ਸਿਸਟਮ ਨੂੰ ਬੂਟ ਕਰਨ SMS ਮੇਨੂ ਵਿੱਚੋਂ ਬਾਹਰ ਆ ਜਾਓ।

ਸੂਚਨਾਸੂਚਨਾ
 

ਮਸ਼ੀਨ ਦੇ ਮਾਡਲ ਦੇ ਆਧਾਰ ਤੇ SMS ਮੇਨੂ ਵਿੱਚ ਪਗ਼ ਵੱਧ ਘੱਟ ਸਕਦੇ ਹਨ।

ਤੁਹਾਡੇ ਕੰਪਿਊਟਰ ਦੇ ਸਧਾਰਨ ਊਰਜਾ ਪਗ਼ਾਂ ਦੇ ਮੁਕੰਮਲ ਹੋਣ ਉਪਰੰਤ, YABOOT ਉਪਲੱਬਧ ਹੋਵੇਗਾ, ਜਿੱਥੇ ਕਿ ਤੁਸੀਂ ਹੇਠ ਲਿਖਿਆਂ ਵਿੱਚੋਂ ਕੁਝ ਵੀ ਕਰ ਸਕਦੇ ਹੋ:

  • YABOOT ਦੇ ਮੂਲ ਇੰਦਰਾਜ਼ ਨੂੰ ਬੂਟ ਕਰਨ ਲਈ [Enter] — ਨੂੰ ਦਬਾਉ।

  • ਇੱਕ ਬੂਟ ਲੋਡਰ ਚੁਣਨ ਤੇ [Enter] — ਦਬਾਉਣ ਨਾਲ YABOOT ਲੇਬਲ ਦੇ ਮੁਤਾਬਕ ਓਪਰੇਟਿੰਗ ਸਿਸਟਮ ਸ਼ੁਰੂ ਕਰ ਦੇਵੇਗਾ (ਨਾ-iSeries ਸਿਸਟਮਾਂ ਲਈboot: ਤੇ [Tab] ਦਬਾ ਕੇ ਉਪਲੱਬਧ ਜਾਇਜ਼ ਬੂਟ ਲੇਬਲਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।)

  • ਕੁਝ ਨਾ ਕਰੋ,— ਜਦੋਂ YABOOT ਦਾ ਸਮਾਂ-ਅੰਤਰਾਲ ਸਮਾਪਤ ਹੋਣ ਉਪਰੰਤ (ਮੂਲ ਤੌਰ ਤੇ ਪੰਜ ਸਕਿੰਟ) YABOOT ਖੁਦ ਹੀ ਮੂਲ ਇੰਦਰਾਜ਼ ਨੂੰ ਬੂਟ ਕਰੇਗਾ।

ਇੱਕ ਵਾਰ Red Hat Enterprise Linux ਸ਼ੁਰੂ ਹੋਇਆ, ਇੱਕ ਜਾਂ ਵਧੇਰੇ ਸੁਨੇਹੇ ਪਰਦਿਆ ਰਾਹੀਂ ਜਾਣ ਉਪਰੰਤ ਇੱਕ boot: ਆਵੇਗਾ ਜਾਂ GUI ਲਾੱਗਆਨ ਪਰਦਾ ਆਵੇਗਾ (ਜੇਕਰ ਤੁਸੀਂ X ਝਰੋਖਾ ਸਿਸਟਮ ਇੰਸਟਾਲ ਕੀਤਾ ਹੈ ਅਤੇ X ਨੂੰ ਸਵੈ-ਚਾਲਿਤ ਚਾਲੂ ਹੋਣ ਲਈ ਚੁਣਿਆ ਹੈ।)

iSeries — ਇੰਸਟਾਲੇਸ਼ਨ ਮੁਕੰਮਲ ਕਰਨੀ।

ਜਦੋਂ ਇੰਸਟਾਲੇਸ਼ਨ ਮੁਕੰਮਲ ਹੋ ਗਈ ਤਾਂ, ਤੁਹਾਨੂੰ [ Enter] ਸਵਿੱਚ ਦਬਾਉਣ ਲਈ ਪੁੱਛਿਆ ਜਾਵੇਗਾ। LPAR ਤਦ ਇੰਸਟਾਲ ਕੀਤੇ Red Hat Enterprise Linux ਓਪਰੇਟਿੰਗ ਸਿਸਟਮ ਨੂੰ ਮੁੜ ਚਾਲੂ ਕਰ ਦੇਵੇਗਾ।

ਇੰਸਟਾਲੇਸ਼ਨ ਕਾਰਜ ਨੇ ਇਹ ਕਾਰਵਾਈਆਂ ਮੁਕੰਮਲ ਕੀਤੀਆਂ ਹਨ:

  • B ਸਲੋਟ ਵਿੱਚ ਕਰਨਲ ਇੰਸਟਾਲ ਕੀਤਾ ਅਤੇ ਕਰਨਲ ਪੈਰਾਮੀਟਰ ro root=LABEL=/ ਦਿੱਤਾ

  • PPC PReP ਬੂਟ ਭਾਗ ਵਿੱਚ, ਜੇਕਰ ਕੋਈ ਮੌਜੂਦ ਹੈ, ਵਿੱਚ ਕਰਨਲ ਇੰਸਟਾਲ ਕੀਤਾ

  • ਸਲੋਟ A ਨੂੰ ਉਪਭੋਗਤਾ ਮਰਜ਼ੀ ਲਈ ਖਾਲੀ ਛੱਡ ਦਿੱਤਾ ਗਿਆ ਹੈ

ਸੰਕੇਤਸੰਕੇਤ
 

iSeries ਉਪਭੋਗਤਾ ਹੇਠ ਦਿੱਤੀ ਕਰਨਲ ਸਲੋਟ ਜਾਣਕਾਰੀ ਨੂੰ ਲਾਭਦਾਇਕ ਮੰਨ ਸਕਦੇ ਹਨ:

http://www-1.ibm.com/servers/eserver/iseries/linux/tech_faq.html

ਤੁਹਾਨੂੰ ਹੁਣ ਆਪਣੇ ਭਾਗ ਬੰਦ ਕਰਨਾ ਚਾਹੀਦਾ ਹੈ ਅਤੇ ਚੱਲ ਰਹੇ Red Hat Enterprise Linux ਨੂੰ ਇੰਸਟਾਲ ਕਰਨ ਦੀ ਬਜਾਏ NWSD ਸੰਰਚਨਾ ਕਰਨੀ ਚਾਹੀਦੀ ਹੈ। ਤੁਹਾਨੂੰ ਆਪਣਾ IPL ਸਰੋਤ ਜਾਂ B ਜਾਂ *NWSSTG ਨਿਰਾਧਾਰਿਤ ਕਰਨਾ ਚਾਹੀਦਾ ਹੈ। ਇਸ ਨੂੰ NWSSTG (ਤੁਹਾਡੇ PPC PReP ਬੂਟ ਭਾਗ ਦਾ ਬੂਟ ਕਰਨ ਤੇ) ਕੀਤਾ ਤਾਂ ਤੁਹਾਨੂੰ IPL ਪੈਰਾਮੀਟਰ ਨਿਰਧਾਰਿਤ ਕਰਨੇ ਪੈਣਗੇ। ਹੁਣ ਜਦੋਂ ਤੁਸੀਂ ਆਪਣੇ NWSD ਨੂੰ ਚਾਲੂ ਕਰੋਗੇ ਤਾਂ ਇਹ ਇੰਸਟਾਲ ਸਿਸਟਮ ਨੂੰ ਸ਼ੁਰੂ ਕਰੇਗਾ।

ਸੂਚਨਾ- ਇਹ ਯਾਦ ਰੱਖੋ ਕਿ ਉਪਭੋਗਤਾ, ਜੋ ਕਿ ਖਾਸ ਮੂਲ (ਨੇਟੀਵ) SCSI ਡਿਸਕਾਂ ਤੇ ਇੰਸਟਾਲ ਕਰ ਰਹੇ ਹਨ, *NWSSTG ਤੋਂ ਬੂਟ ਨਹੀਂ ਕਰ ਸਕਦੇ ਹਨ।

ਇਹ ਯਾਦ ਰੱਖਣਯੋਗ ਹੈ ਕਿ ਇੱਕ ਕੋਂਨਸੋਲ ਰਾਹੀਂ ਜਾਂ ਹੋਰ ਜੰਤਰ, ਜੋ ਕਿ /etc/securetty ਸੂਚੀਂ ਵਿੱਚ ਹਨ, ਰਾਹੀ ਪ੍ਰਬੰਧਕ (root ) ਦੇ ਤੌਰ ਤੇ ਲਾੱਗ ਰੱਖ ਸਕਦੇ ਹੋ। ਰਿਮੋਟ ਸਿਸਟਮ ਤੋਂ ਪ੍ਰਬੰਧਕ (root ) ਦੇ ਤੌਰ ਤੇ ਲਾੱਗਆਨ ਕਰਨ ਲਈ ssh ਇਸਤੇਮਾਲ ਕਰੋ।

ਤੁਹਾਡੇ Red Hat Enterprise Linux ਨੂੰ ਪਹਿਲੀ ਵਾਰ ਰਨ-ਪੱਧਰ 5 (ਗਰਾਫਿਕਲ ਪੱਧਰ) ਤੇ ਚੱਲਣ ਉਪਰੰਤ ਸੈੱਟਅੱਪ ਏਜੰਟ ਪੇਸ਼ ਕੀਤਾ ਜਾਵੇਗਾ, ਇਹ ਤੁਹਾਨੂੰ Red Hat Enterprise Linux ਸੰਰਚਨਾ ਨਾਲ ਰੂਬਰੂ ਕਰਵਾਏਗਾ। ਇਸ ਸਹਾਇਕ ਦੇ ਇਸਤੇਮਾਲ ਕਰਨ ਨਾਲ ਤੁਸੀਂ ਆਪਣੇ ਸਿਸਟਮ ਦਾ ਸਮਾਂ ਤੇ ਮਿਤੀ ਨਿਰਧਾਰਨ, ਸਾਫਟਵੇਅਰ ਇੰਸਟਾਲ, ਆਪਣੀ ਮਸ਼ੀਨ Red Hat ਨੈੱਟਵਰਕ ਨਾਲ ਰਜਿਸਟਰ ਕਰਵਾ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ। ਸੈੱਟਅੱਪ ਏਜੰਟ ਤੁਹਾਡਾ ਵਾਤਾਵਰਣ ਸ਼ੁਰੂ ਤੇ ਸੰਰਚਿਤ ਕਰਨ ਲਈ ਸਹਾਇਕ ਹੈ, ਤਾਂ ਕਿ ਤੁਸੀਂ ਆਪਣੇ Red Hat Enterprise Linux ਨਾਲ ਤੇਜ਼ੀ ਨਾਲ ਕੰਮ ਕਰਨਾ ਆਰੰਭ ਕਰ ਸਕੋ।

ਸੈੱਟਅੱਪ ਏਜੰਟ ਦੇ ਇਸਤੇਮਾਲ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ Red Hat Enterprise Linux Step By Step Guide ਵਿੱਚ ਪਾਠ Getting Started ਤੇ ਜਾਓ।

ਆਪਣੀ Red Hat Enterprise Linux ਮੈਂਬਰਸ਼ਿਪ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ, ਹਿੱਸਾ 2.24 ਵੇਖੋ।