ਇਸ ਪਾਠ ਵਿੱਚ ਇਹ ਦੱਸਿਆ ਜਾਵੇਗਾ ਕਿ Red Hat Enterprise Linux ਦੀ ਇੰਸਟਾਲੇਸ਼ਨ CD-ROM ਤੋਂ ਗਰਾਫਿਕਲ ਅਤੇ ਮਾਊਸ ਆਧਾਰਿਤ ਇੰਸਟਾਲੇਸ਼ਨ ਕਾਰਜ ਦਾ ਇਸਤੇਮਾਲ ਕਰਕੇ ਕਿਵੇਂ ਕੀਤੀ ਜਾਵੇ। ਹੇਠ ਲਿਖੇ ਵਿਸ਼ੇ ਵਿਚਾਰ ਅਧੀਨ ਹਨ:
ਇੰਸਟਾਲੇਸ਼ਨ ਕਾਰਜ ਦੇ ਉਪਭੋਗਤਾ ਇੰਟਰਫੇਸ ਨਾਲ ਜਾਣ ਪਛਾਣ
ਇੰਸਟਾਲੇਸ਼ਨ ਕਾਰਜ ਸ਼ੁਰੂ ਕਰਨਾ
ਇੱਕ ਇੰਸਟਾਲੇਸ਼ਨ ਢੰਗ ਚੁਣਨਾ
ਇੰਸਟਾਲੇਸ਼ਨ ਦੌਰਾਨ ਸੰਰਚਨਾ ਪਗ (ਭਾਸ਼ਾ, ਕੀ-ਬੋਰਡ, ਮਾਊਸ, ਵਿਭਾਗੀਕਰਨ ਆਦਿ)
ਇੰਸਟਾਲੇਸ਼ਨ ਮੁਕੰਮਲ ਕਰਨੀ
ਜੇਕਰ ਤੁਸੀਂ ਇੱਕ ਗਰਾਫਿਕਲ ਉਪਭੋਗਤਾ ਇੰਟਰਫੇਸ (GUI) ਪਹਿਲਾਂ ਇਸਤੇਮਾਲ ਕੀਤਾ ਹੈ, ਤਾਂ ਤੁਸੀਂ ਇਸ ਕਾਰਵਾਈ ਨਾਲ ਵਾਕਿਫ਼ ਹੋਵੇਗੇ, ਪਰਦਿਆਂ ਵਿੱਚ ਅੱਗੇ-ਪਿੱਛੇ ਜਾਣ ਲਈ ਆਪਣਾ ਮਾਊਸ ਇਸਤੇਮਾਲ ਕਰੋ, ਬਟਨ ਦਬਾਉ ਜਾਂ ਪਾਠ ਬਕਸੇ ਵਿੱਚ ਜਾਣਕਾਰੀ ਭਰੋ।
ਤੁਸੀਂ ਇੰਸਟਾਲੇਸ਼ਨ ਵਿੱਚ ਕੀ-ਬੋਰਡ ਨਾਲ ਵੀ ਅੱਗੇ ਪਿੱਛੇ ਜਾ ਸਕਦੇ ਹੋ।
ਜੇਕਰ ਤੁਸੀਂ ਇੱਕ ਸਿਸਟਮ ਤੇ ਗਰਾਫਿਕਲ ਇੰਸਟਾਲੇਸ਼ਨ ਕਰਨੀ ਚਾਹੁੰਦੇ ਹੋ, ਜਿਸ ਕੋਲ ਲੋੜੀਦੀ ਯੋਗਤਾ ਨਹੀਂ ਹੈ, ਜਿਵੇਂ ਕਿ ਵਿਭਾਗੀਕਰਨ ਸਿਸਟਮ ਆਦਿ, ਤਾਂ ਤੁਸੀਂ VNC ਜਾਂ ਅੱਗੇ ਦਰਿਸ਼ ਇਸਤੇਮਾਲ (display forwarding) ਕਰ ਸਕਦੇ ਹੋ। ਦੋਵੇਂ VNC ਅਤੇ ਅੱਗੇ ਦਰਿਸ਼ (display forwarding) ਚੋਣਾਂ ਲਈ ਇੰਸਟਾਲੇਸ਼ਨ ਲਈ ਇੱਕ ਸਰਗਰਮ ਨੈੱਟਵਰਕ ਅਤੇ ਬੂਟ ਸਮੇਂ ਦੇ ਮੁੱਲ ਲੋੜੀਦੇ ਹਨ। ਬੂਟ ਸਮੇਂ ਦੇ ਮੁੱਲਾਂ ਬਾਰੇ ਵਧੇਰੇ ਜਾਣਕਾਰੀ ਲਈ ਅੰਤਿਕਾ E ਵੇਖੋ।
![]() | ਸੂਚਨਾ | |
|---|---|---|
ਜੇਕਰ ਤੁਸੀਂ GUI ਇੰਸਟਾਲੇਸ਼ਨ ਕਾਰਜ ਇਸਤੇਮਾਲ ਨਹੀਂ ਚਾਹੁੰਦੇ ਹੋ, ਪਾਠ ਢੰਗ ਇੰਸਟਾਲੇਸ਼ਨ ਕਾਰਜ ਵੀ ਉਪਲੱਬਧ ਹੈ। ਪਾਠ ਢੰਗ ਇੰਸਟਾਲੇਸ਼ਨ ਕਾਰਜ ਸ਼ੁਰੂ ਕਰਨ ਲਈ ਬੂਟ (boot) ਕਮਾਂਡ ਇਸਤੇਮਾਲ ਕਰੋ:
ਸੰਖੇਪ ਪਾਠ ਢੰਗ ਇੰਸਟਾਲੇਸ਼ਨ ਹਦਾਇਤਾਂ ਲਈ ਹਿੱਸਾ 2.2 ਵੇਖੋ। ਇੰਸਟਾਲੇਸ਼ਨ ਕਾਰਵਾਈ GUI ਰਾਹੀਂ ਹੀ ਕਰਨ ਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਦੀ ਹੈ। GUI ਇੰਸਟਾਲੇਸ਼ਨ ਤੁਹਾਨੂੰ Red Hat Enterprise Linux ਦੇ ਪੂਰੇ ਫੀਚਰ ਉਪਲੱਬਧ ਕਰਵਾਉਦੀ ਹੈ, ਜਿਸ ਵਿੱਚ LVM ਸੰਰਚਨਾ ਵੀ ਸ਼ਾਮਿਲ ਹੈ, ਜੋ ਕਿ ਪਾਠ ਇੰਸਟਾਲੇਸ਼ਨ ਢੰਗ ਵਿੱਚ ਉਪਲੱਬਧ ਨਹੀਂ ਹੈ। ਉਪਭੋਗਤਾ, ਜਿਨਾਂ ਲਈ ਪਾਠ ਢੰਗ ਇੰਸਟਾਲੇਸ਼ਨ ਕਾਰਜ ਇਸਤੇਮਾਲ ਕਰਨਾ ਲਾਜ਼ਮੀ ਹੈ, ਵੀ GUI ਹਦਾਇਤਾਂ ਇਸਤੇਮਾਲ ਕਰਸਕਦੇ ਹਨ ਅਤੇ ਲੋੜੀਦੀ ਸਭ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। iSeries ਸਿਸਟਮ ਉਪਭੋਗਤਾਵਾਂ ਨੂੰ ਹੋਰ ਓਪਰੇਟਿੰਗ ਸਿਸਟਮਾਂ ਲਈ ਪਹਿਲਾਂ ਇੱਕ OS/400 ਸਿਸਟਮ ਤੇ iSeries ਉਪਭੋਗਤਾ ਦੇ ਤੌਰ ਤੇ ਲਾੱਗਆਨ ਕਰਨ ਉਪਰੰਤ ਆਪਣੇ OS/400 ਅਜਲਾਸ ਵਿੱਚ ਕੋਈ IPL ਮੁੱਲ ਨਿਰਧਾਰਿਤ ਕਰਕੇ ਬੂਟ ਚੋਣ ਸ਼ਾਮਿਲ ਕਰਨੀ ਨਹੀਂ ਭੁੱਲਣੀ ਚਾਹੀਦੀ ਹੈ, ਜਿਵੇਂ ਕਿ ਇਸ ਦਸਤਾਵੇਜ਼ ਵਿੱਚ ਦਰਸਾਈ ਗਈ ਹੈ (ਅੰਤਿਕਾ E) |
OpenPower, p5, i5, ਜਾਂ pSeries ਸਿਸਟਮ ਨੂੰ ਇੱਕ CD-ROM ਤੋਂ ਬੂਟ ਕਰਨ ਲਈ, ਤੁਹਾਨੂੰ System Management Services (SMS) ਮੇਨੂ ਵਿੱਚ ਇੰਸਟਾਲੇਸ਼ਨ ਬੂਟ ਜੰਤਰ ਨਿਰਧਾਰਿਤ ਕਰਨਾ ਪਵੇਗਾ।
System Management Services GUI, ਤੇ ਜਾਣ ਲਈ, ਬੂਟ ਕਾਰਵਾਈ ਦੌਰਾਨ
ਇੱਕ ਪਾਠ ਕੋਂਨਸੋਲ ਤੇ,
ਇੱਕ ਵਾਰ SMS ਮੇਨੂ ਵਿੱਚ, Select Boot Options ਲਈ ਚੋਣ ਕਰੋ। ਉਸ ਮੇਨੂ ਵਿੱਚ Select Install or Boot a Device ਨਿਰਧਾਰਿਤ ਕਰੋ। ਇੱਥੇ CD/DVD ਚੁਣੋ ਅਤੇ ਤਦ ਬਸ ਕਿਸਮ (ਅਕਸਰ SCSI)। ਜੇਕਰ ਤੁਹਾਨੂੰ ਯਕੀਨ ਨਾ ਹੋਵੇ, ਤਦ ਤੁਸੀਂ view all devices ਨੂੰ ਵੇਖਣ ਲਈ ਚੁਣ ਸਕਦੇ ਹੋ। ਇਹ ਸਭ ਬੂਟ ਜੰਤਰਾਂ ਲਈ ਉਪਲੱਬਧ ਬਸਾਂ ਦੀ ਜਾਂਚ ਕਰੇਗੀ, ਜਿਸ ਵਿੱਚ ਨੈੱਟਵਰਕ ਐਡਪਟਰ ਤੇ ਹਾਰਡ ਡਰਾਇਵਾਂ ਵੀ ਸ਼ਾਮਿਲ ਹਨ।
ਅੰਤ ਵਿੱਚ, ਜੰਤਰ, ਜਿਸ ਵਿੱਚ ਇੰਸਟਾਲੇਸ਼ਨ CD ਹੈ, ਦੀ ਚੋਣ ਕਰੋ। YABOOT ਇਸ ਜੰਤਰ ਤੋਂ ਲੋਡ ਹੁੰਦਾ ਹੈ ਅਤੇ ਤੁਹਾਨੂੰ ਇੱਕ boot: ਮਿਲੇਗਾ। ਇੰਸਟਾਲੇਸ਼ਨ ਸ਼ੁਰੂ ਕਰਨ ਲਈ
ਜੇਕਰ ਤੁਸੀਂ ਇੱਕ ਨਾ-iSeries ਸਿਸਟਮ (ਜਾਂ i5 ਤੇ *STMF) ਉੱਪਰ ਬੂਟ ਕਰ ਰਹੇ ਹੋ) ਨੈੱਟਵਰਕ ਰਾਹੀਂ ਬੂਟ ਕਰਨ ਲਈ, CD #1 ਤੋਂ images/netboot.img ਫਾਇਲ ਇਸਤੇਮਾਲ ਕਰੋ।
CD-ROM ਡਰਾਇਵ ਵਿੱਚ ਇੰਸਟਾਲੇਸ਼ਨ CD ਪਾਉ। ਵਾਲੀਅਮ ਨਾਂ, ਜਿਸ ਰਾਹੀਂ OS/400 CD ਦੀ ਪਛਾਣ ਕਰਦਾ ਹੈ, ਜਾਣੋ। ਇਸ ਨੂੰ OS/400 ਦੀ ਕਮਾਂਡ ਲਾਇਨ ਤੇ ਕਮਾਂਡ wrklnk '/qopt/*' ਚਲਾ ਕੇ ਖੋਜਿਆ ਜਾ ਸਕਦਾ ਹੈ। WRKOPTVOL ਓਪਟੇਕਲ ਮਾਧਿਅਮ ਤੇ ਹੋਰ ਜਾਣਕਾਰੀ ਦੇ ਸਕਦਾ ਹੈ। ਜਦੋਂ ਤੱਕ ਇਸ ਲੇਬਲ ਦੀ ਹੋਰ CD ਇੱਕ ਹੋਰ ਡਰਾਇਵ ਵਿੱਚ ਨਹੀਂ ਹੈ, ਤਦ ਤੱਕ ਵਾਲੀਅਮ ਨਾਂ Red_Hat ਹੋਵੇਗਾ। ਸੂਚਨਾ, ਜੇਕਰ ਵਾਲੀਅਮ ਨਾਂ ਵਿੱਚ ਇੱਕ ਸਮਾਂ-ਮੋਹਰ ਹੈ(ਜਿਵੇਂ ਨਾਂ ਤੇ ਅਪਵਾਦ ਹੋਣ ਕੀਤਾ ਜਾਦਾ ਹੈ), ਤਾਂ CD ਕੱਢਣ ਤੇ ਵਾਪਿਸ ਪਾਉਣ ਨਾਲ ਵਾਲੀਅਮ ਨਾਲ ਤਬਦੀਲ ਹੋ ਜਾਵੇਗਾ ਅਤੇ ਤੁਹਾਨੂੰ ਇਸ ਨੂੰ ਮੁੜ ਲੱਭ ਲੈਣਾ ਚਾਹੀਦਾ ਹੈ।
ਇਹ ਯਕੀਨੀ ਕਰ ਲਵੋ ਕਿ ਤੁਹਾਡਾ ਨੈੱਟਵਰਕ ਸਰਵਰ (NWS) OS/400 ਕਮਾਂਡ WRKCFGSTS (*nws) ਇਸਤੇਮਾਲ ਕਰਕੇ ਬੰਦ ਹੈ।
Network Server Description (NWSD) ਵਿੱਚ ਸੋਧ ਕਰੋ। IPL ਸਰੋਤ ਖੇਤਰ ਨੂੰ *STMF ਨਿਰਧਾਰਿਤ ਕਰੋ।
IPL ਸਟਰੀਮ ਖੇਤਰ ਨੂੰ /QOPT/RED_HAT/PPC/ISERIES/BOOT.IMG ਨਿਰਧਾਰਿਤ ਕਰੋ (ਅੱਖਰ ਆਕਾਰ ਤੇ ਨਿਰਭਰ ਨਹੀ), ਜਿੱਥੇ ਕਿ Red_Hat CD ਵਾਲੀਅਮ ਦਾ ਨਾਂ ਹੈ, ਜੋ ਕਿ /QOPT ਵਿੱਚ ਵੇਖਾਈ ਦੇ ਰਿਹਾ ਹੈ।
IPL ਪੈਰਾਮੀਟਰ ਚੋਣ ਨੂੰ 'dd' (ਕਾਮਿਆਂ ਸਮੇਤ) ਨਿਰਧਾਰਿਤ ਕਰੋ, ਜੇਕਰ ਤੁਸੀਂ ਇੱਕ ਡਰਾਇਵਰ ਇਸਤੇਮਾਲ ਕਰ ਰਹੇ ਹੋ। ਨਹੀਂ ਤਾਂ, ਚੋਣ ਨੂੰ *NONE ਲਿਖੋ।
![]() | ਸੂਚਨਾ |
|---|---|
Red Hat vnc ਜਾਂ display=<workstation> ਬੂਟ ਕਮਾਂਡ ਨੂੰ ਇੱਕ ਗਰਾਫਿਕਲ ਇੰਸ਼ਟਾਲੇਸ਼ਨ ਸ਼ੁਰੂ ਕਰਨ ਲਈ ਇਸਤੇਮਾਲ ਕਰੋ। ਨਹੀਂ ਤਾਂ ਪਾਠ ਇੰਸਟਾਲੇਸ਼ਨ ਕਰਨ ਲਈ ਖੇਤਰ ਨੂੰ *NONE ਨਿਰਧਾਰਿਤ ਕਰੋ। ਆਪਣੇ ਵਰਕਸ਼ਟੇਸਨ ਤੇ, xhost+ ਕਮਾਂਡ ਤੇ ਮੇਜ਼ਬਾਨ ਨਾਂ, ਜਿਸ ਤੇ ਇੰਸਟਾਲ ਕਰਨਾ ਹੈ, ਨਿਰਧਾਰਿਤ ਕਰਨਾ ਕਦੇ ਨਾ ਭੁੱਲੋ। ਬੂਟ ਕਮਾਂਡ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਅੰਤਿਕਾ E ਵੇਖੋ। |
OS/400 ਭਾਗ, ਜਿਸ ਤੇ ਤੁਹਾਡਾ ਲੀਨਕਸ (Linux) ਭਾਗ ਹੈ, ਦੀ ਵਰੁਚੁਅਲ ਕੋਂਨਸੋਲ ਨਾਲ ਜੁੜਨ ਲਈ ਟੇਲਨੈੱਟ (Telnet) ਕਲਾਂਇਟ ਦਾ ਇਸਤੇਮਾਲ ਕਮਾਂਡ ਜਿਵੇਂ ਕਿ telnet <hosting partition> 2301 ਨਾਲ ਕਰੋ। ਵਰੁਚੁਅਲ ਕੋਂਨਸੋਲ ਦੇ ਇਸਤੇਮਾਲ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਹਿੱਸਾ 2.1.5 ਵੇਖੋ।
NWS ਨੂੰ ਚਾਲੂ ਕਰੋ। ਵਰੁਚੁਅਲ ਕੋਂਨਸੋਲ ਤੇ ਬੂਟ ਕ੍ਰਮ ਕੁਝ ਹੀ ਪਲਾਂ ਵਿੱਚ ਸ਼ੁਰੂ ਹੋਵੇਗਾ। ਇੰਸਟਾਲੇਸ਼ਨ ਕਾਰਜ ਸਵੈ-ਚਾਲਿਤ ਹੀ ਚਾਲੂ ਹੋ ਜਾਵੇਗਾ। ਜੇਕਰ ਤੁਸੀਂ ਇੱਕ VNC ਜਾਂ X-Host ਆਧਾਰਿਤ ਇੰਸਟਾਲੇਸ਼ਨ ਕਰ ਰਹੇ ਹੋ, ਤਾਂ ਨੈੱਟਵਰਕ ਜਾਣਕਾਰੀ ਇੱਕ ਵਰੁਚੁਅਲ ਕੋਂਨਸੋਲ ਰਾਹੀਂ ਸੰਰਚਿਤ ਕੀਤੀ ਜਾ ਸਕਦੀ ਹੈ।
ਇਹ ਜਾਣਕਾਰੀ ਸਿਰਫ਼ ਨਾ-ਭਾਗੀਕ੍ਰਿਤ OpenPower, p5, ਅਤੇ pSeries ਸਿਸਟਮ ਉਪਭੋਗਤਾਵਾਂ, ਜੋ ਕਿ ਇੱਕ ਵੀਡਿਓ ਕਾਰਡ ਨੂੰ ਉਹਨਾਂ ਦੀ ਕੋਂਨਸੋਲ ਦੇ ਤੌਰ ਤੇ ਇਸਤੇਮਾਲ ਕਰਦੇ ਹਨ, ਲਈ ਹੀ ਹੈ। ਭਾਗੀਕ੍ਰਿਤ OpenPower, p5, ਅਤੇ pSeries ਸਿਸਟਮ ਉਪਭੋਗਤਾਵਾਂ ਹਿੱਸਾ 2.1.4 ਨੂੰ ਛੱਡ ਸਕਦੇ ਹਨ, ਜਦੋਂ ਕਿ iSeries ਉਪਭੋਗਤਾ ਹਿੱਸਾ 2.1.5 ਨੂੰ ਛੱਡ ਸਕਦੇ ਹਨ।
Red Hat Enterprise Linux ਇੰਸਟਾਲੇਸ਼ਨ ਕਾਰਜ ਇੰਸਟਾਲੇਸ਼ਨ ਕਾਰਜ ਦੇ ਵਾਰਤਾਲਾਪ ਬਕਸਿਆਂ ਬਿਨਾਂ ਹੋਰ ਵੀ ਬਹੁਤ ਕੁਝ ਉਪਲੱਬਧ ਕਰਵਾਉਦਾ ਹੈ। ਕਈ ਕਿਸਮ ਦੇ ਜਾਂਚ ਬਕਸੇ ਤੁਹਾਡੇ ਲਈ ਉਪਲੱਬਧ ਹਨ, ਜੋ ਕਿ ਸ਼ੈੱਲ ਪ੍ਰਾਉਟ ਤੇ ਕਮਾਂਡ ਦੇਣ ਬਿਨਾਂ ਹੋਰ ਢੰਗ ਉਪਲੱਬਧ ਕਰਵਾਉਦੇ ਹਨ। ਇੰਸਟਾਲੇਸ਼ਨ ਕਾਰਜ ਇਹ ਸੁਨੇਹੇ ਪੰਜ ਵੁਰਚੁਲ ਕੋਂਨਸੋਲ ਤੇ ਉਪਲੱਬਧ ਕਰਵਾਉਦਾ ਹੈ, ਜਿਨ੍ਹਾਂ ਵਿੱਚ ਤੁਸੀਂ ਇੱਕ ਸਵਿੱਚ ਦਬਾਉਣ ਨਾਲ ਤਬਦੀਲ ਹੋ ਸਕਦੇ ਹੋ।
ਇੱਕ ਵੁਰਚੁਲ ਕੋਂਨਸੋਲ ਇੱਕ ਸ਼ੈੱਲ ਪ੍ਰਾਉਟ ਹੈ, ਜੋ ਕਿ ਨਾ-ਗਰਾਫਿਕਲ ਵਾਤਾਵਰਣ ਹੈ, ਇੱਕ ਸਥਾਨਿਕ ਮਸ਼ੀਨ ਤੋਂ ਚਲਦਾ ਹੈ, ਰਿਮੋਟ ਤੋਂ ਨਹੀਂ। ਬਹੁ ਵੁਰਚੁਲ ਕੋਂਨਸੋਲ ਨੂੰ ਇੱਕੋ ਸਮੇਂ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ Red Hat Enterprise Linux ਦੀ ਇੰਸਟਾਲੇਸ਼ਨ ਦੌਰਾਨ ਕੋਈ ਸਮੱਸਿਆ ਮਹਿਸੂਸ ਕਰੋ ਤਾਂ ਇਹ ਵੁਰਚੁਲ ਕੋਂਨਸੋਲ ਸਹਾਇਕ ਹੋ ਸਕਦੀ ਹੈ। ਇੰਸਟਾਲੇਸ਼ਨ ਜਾਂ ਸਿਸਟਮ ਕੋਂਨਸੋਲ ਤੇ ਉਪਲੱਬਧ ਸੁਨੇਹੇ ਸਮੱਸਿਆ ਨੂੰ ਸੁਲਝਾਉਣ ਲਈ ਸਹਾਇਕ ਹੋ ਸਕਦੇ ਹਨ। ਵੁਰਚੁਲ ਕੋਂਨਸੋਲ ਦੀ ਸੂਚੀ, ਇਹਨਾਂ ਵਿੱਚ ਤਬਦੀਲ ਕਰਨ ਲਈ ਸਵਿੱਚਾਂ ਅਤੇ ਇਹਨਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਸਾਰਣੀ 2-1 ਵੇਖੋ।
ਸਧਾਰਨ ਤੌਰ ਤੇ, ਜਦੋਂ ਤੱਕ ਕਿ ਤੁਸੀਂ ਤੱਕ ਇੰਸਟਾਲੇਸ਼ਨ ਸਮੱਸਿਆ ਦੀ ਜਾਂਚ ਨਾ ਕਰ ਰਹੇ ਹੋਵੋ ਤਦ ਤੱਕ ਮੂਲ ਕੋਂਨਸੋਲ ਨੂੰ ਛੱਡਣ ਦਾ ਕੋਈ ਕਾਰਨ ਨਹੀਂ ਹੈ, (ਵੁਰਚੁਲ ਕੋਂਨਸੋਲ #7 ਗਰਾਫਿਕਲ ਇੰਸਟਾਲੇਸ਼ਨ ਲਈ ਜਾਂ ਵੁਰਚੁਲ ਕੋਂਨਸੋਲ #1 ਪਾਠ ਆਧਾਰਿਤ ਇੰਸਟਾਲੇਸ਼ਨ ਲਈ ),
| ਕੋਂਨਸੋਲ | ਸਵਿੱਚ-ਬਟਨ | ਸੰਖੇਪ |
|---|---|---|
| 1 | | ਇੰਸਟਾਲੇਸ਼ਨ ਵਾਰਤਾਲਾਪ |
| 2 | | ਸ਼ੈੱਲ ਪ੍ਰਾਉਟ |
| 3 | | ਇੰਸਟਾਲ ਲਾੱਗ (ਇੰਸਟਾਲੇਸ਼ਨ ਕਾਰਜ ਤੋਂ ਪੈਦਾ ਸੁਨੇਹੇ) |
| 4 | | ਸਿਸਟਮ-ਸੰਬੰਧੀ ਸੁਨੇਹੇ |
| 5 | | ਹੋਰ ਸੁਨੇਹੇ |
| 7 | | X ਗਰਾਫਿਕਲ ਦਰਿਸ਼ |
ਸਾਰਣੀ 2-1. ਕੋਂਨਸੋਲ, ਸਵਿੱਚ-ਬਟਨ ਅਤੇ ਸੰਖੇਪ
HMC vterm ਕਿਸੇ ਭਾਗ OpenPower, p5, i5, ਜਾਂ pSeries ਸਿਸਟਮ ਲਈ ਕੋਂਨਸੋਲ ਹੈ। ਇਹ HMC ਤੇ ਸੱਜਾ ਕਲਿੱਕ ਕਰਕੇ ਅਤੇ ਫਿਰ Open Terminal Window ਚੁਣ ਕੇ ਖੋਲਿਆ ਜਾ ਸਕਦਾ ਹੈ। ਇੱਕ ਇੱਕਲਾ vterm ਇੱਕ ਸਮੇਂ ਕੋਂਨਸੋਲ ਨਾਲ ਜੁੜਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ vterm ਨਾਲ ਭਾਗ ਸਿਸਟਮ ਨੂੰ ਹੋਰ ਕੋਈ ਕੋਂਨਸੋਲ ਇਸਤੇਮਾਲ ਨਹੀਂ ਕਰਦਾ ਹੋਣਾ ਚਾਹੀਦਾ ਹੈ। ਇਸ ਨੂੰ ਅਕਸਰ 'ਵੁਰਚੁਲ ਕੋਂਨਸੋਲ' ਕਿਹਾ ਜਾਦਾ ਹੈ, ਪਰ ਇਹ ਹਿੱਸਾ 2.1.3 ਵਿਚਲੇ ਵੁਰਚੁਲ ਕੋਂਨਸੋਲ ਤੋਂ ਜਾਂ ਹਿੱਸਾ 2.1.5 ਵਿਚਲੇ iSeries ਵੁਰਚੁਲ ਕੋਂਨਸੋਲ ਤੋਂ ਵੱਖਰੀ ਹੈ।
ਇਸ ਤੋਂ ਪਹਿਲਾਂ ਕਿ ਤੁਸੀਂ ਇੰਸਟਾਲੇਸ਼ਨ ਲਈ iSeries ਵੁਰਚੁਅਲ ਕੋਂਨਸੋਲ ਦਾ ਇਸਤੇਮਾਲ ਕਰੋ, ਤੁਹਾਨੂੰ ਇੱਕ DST userid ਬਣਾ ਲੈਣਾ ਚਾਹੀਦਾ ਹੈ ਅਤੇ ਇਸ ਨੂੰ ਵੁਰਚੁਅਲ ਕੋਂਨਸੋਲ ਲਈ ਪਹੁੰਚ ਪ੍ਰਮਾਣਿਤ ਕਰ ਦੇਣੀ ਚਾਹੀਦੀ ਹੈ। V5R2 ਵਿੱਚ ਤੁਹਾਨੂੰ ਸਿਰਫ SST (OS/400 ਮੇਜ਼ਬਾਨ ਭਾਗ ਦੇ ਕਮਾਂਡ ਲਾਇਨ ਤੋਂ STRSST) ਸ਼ੁਰੂ ਕਰਨਾ ਚਾਹੀਦਾ ਹੈ ਅਤੇ ਚੋਣ 8, Work with service tools user IDs ਚੁਣੋ। ਤੁਸੀਂ ਵੁਰਚੁਅਲ ਕੋਂਨਸੋਲ ਨੂੰ ਇਸਤੇਮਾਲ ਕਰਨ ਲਈ QSECOFR userid ਨਹੀਂ ਇਸਤੇਮਾਲ ਕਰ ਸਕਦੇ ਹੋ, ਤੁਹਾਨੂੰ ਇੱਕ ਨਵਾਂ userid ਬਣਾਉਣਾ ਪਵੇਗਾ। ਇੱਕ ਵਾਰ ਤੁਸੀਂ userid ਬਣਾ ਲਿਆ, ਇਸ ਨੂੰ ਆਪਣੇ Linux ਭਾਗ ਲਈ Partition remote panel key ਅਧਿਕਾਰ ਦਿਓ।
ਵੁਰਚੁਅਲ ਕੋਂਨਸੋਲ ਨੂੰ ਇਸਤੇਮਾਲ ਕਰਨ ਲਈ, ਕਮਾਂਡ telnet <systemname> 2301 ਇਸਤੇਮਾਲ ਕਰੋ, ਜਿੱਥੇ ਕਿ<systemname> OS/400 ਭਾਗ ਦਾ ਮੇਜ਼ਬਾਨ ਨਾਂ ਹੈ। ਜਦੋਂ ਇਹ ਜੁੜ ਗਿਆ, ਵੁਰਚੁਅਲ ਕੋਂਨਸੋਲ OS/400 ਭਾਗ ਦੁਆਰਾ ਸ਼ਾਮਿਲ ਲੀਨਕਸ (Linux) ਭਾਗਾਂ ਨੂੰ ਸੂਚੀਬੱਧ ਕਰੇਗੀ। ਭਾਗ ਨੰਬਰ ਚੁਣੋ ਅਤੇ ਆਪਣਾ DST userid ਅਤੇ ਗੁਪਤ ਕੋਡ ਲੋੜ ਪੈਣ ਤੇ ਦਿਓ।
ਵੁਰਚੁਅਲ ਕੋਂਨਸੋਲ ਕਈ ਟੇਲਨੈੱਟ ਕਲਾਂਇਟਾਂ ਤੋਂ ਇਸਤੇਮਾਲ ਕਰਨ ਲਈ ਸਹਾਇਕ ਹੈ, ਪਰ ਇਹ ਸਿਰਫ ਉੱਤਮ ਢੰਗਨਾਲ ਕੰਮ ਤਾਂ ਹੀ ਕਰਦਾ ਹੈ, ਜਦੋਂ ਕਿ ਜਾਂ ਤਾਂ ਲੀਨਕਸ (Linux) ਆਧਾਰਿਤ X (ਜਾਂ ਗਨੋਮ ਟਰਮੀਨਲ) ਦਾ ਇਸਤੇਮਾਲ ਕਰਕੇ ਮਿਆਰੀ telnet ਕਲਾਂਇਟ ਜਾਂ MS Windows PuTTY ਕਲਾਂਇਟ ਇਸਤੇਮਾਲ ਕੀਤਾ ਜਾਵੇ। ਹੋਰ ਟੇਲਨੈੱਟ ਕਲਾਂਇਟ, ਜਿਵੇਂ ਕਿ ਮਿਆਰੀ Windows Telnet ਕਲਾਂਇਟ, ਨਾਲ ਵੁਰਚੁਅਲ ਕੋਂਨਸੋਲ ਦੇ ਪਾਠ ਆਧਾਰਿਤ ਇੰਸਟਾਲੇਸ਼ਨ ਕਾਰਜ ਵਿੱਚ ਪੇਸ਼ਕਾਰੀ ਦੀ ਸਮੱਸਿਆ ਜਾਂ ਕੰਟਰੋਲ ਕ੍ਰਮ ਵਿੱਚ ਕਾਰਜ ਜਿਵੇਂ ਕਿ vi ਨਾਲ ਸਮੱਸਿਆ ਹੈ, ਇਸ ਕਰਕੇ ਇਸ ਦੀ ਸਿਫ਼ਾਰਸ਼ ਨਹੀਂ ਕੀਤੀ ਜਾਦੀ ਹੈ।